Home / Informations / ਪੰਜਾਬੀ ਗਾਇਕ ਸ਼ੈਰੀ ਮਾਨ ਤੇ ਪੈ ਗਈ ਵੱਡੀ ਮੁਸੀਬਤ – ਵੀਡੀਓ ਪਾ ਫੈਨਸ ਨੂੰ ਕੀਤੀ ਇਹ ਅਪੀਲ

ਪੰਜਾਬੀ ਗਾਇਕ ਸ਼ੈਰੀ ਮਾਨ ਤੇ ਪੈ ਗਈ ਵੱਡੀ ਮੁਸੀਬਤ – ਵੀਡੀਓ ਪਾ ਫੈਨਸ ਨੂੰ ਕੀਤੀ ਇਹ ਅਪੀਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਕਲਾਕਾਰਾਂ ਦੇ ਵੱਲੋਂ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਹਮੇਸ਼ਾ ਜੁੜੇ ਰਹਿਣ ਦੇ ਲਈ ਵੱਖ ਵੱਖ ਉਪਰਾਲੇ ਕੀਤੇ ਜਾਦੇ ਹਨ , ਤਾਂ ਜੋ ਉਨ੍ਹਾਂ ਦਾ ਆਪਣੇ ਫੈਨਜ਼ ਦੇ ਨਾਲ ਲਿੰਕ ਨਾ ਟੁੱਟ ਸਕੇ । ਉੱਥੇ ਹੀ ਸ਼ੈਰੀ ਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਹਮੇਸ਼ਾ ਹੀ ਆਪਣੇ ਫੈਂਸ ਨਾਲ ਜੁੜੇ ਰਹਿੰਦੇ ਹਨ ਕਦੇ ਗੀਤਾਂ ਅਤੇ ਕਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ । ਉਹ ਸਮੇਂ ਸਮੇਂ ਤੇ ਆਪਣੇ ਗੀਤ ਲੈ ਕੇ ਪੇਸ਼ ਹੁੰਦੇ ਰਹਿੰਦੇ ਹਨ , ਜਿਨ੍ਹਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਇਸੇ ਵਿਚਕਾਰ ਹੁਣ ਸ਼ੈਰੀ ਮਾਨ ਦੇ ਨਾਲ ਜੁੜੀ ਹੋਈ ਇੱਕ ਬੇਹੱਦ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਕਿ ਸ਼ੈਰੀ ਮਾਨ ਦੀ ਇੱਕ ਅਜਿਹੀ ਚੀਜ਼ ਗੁਆਚ ਗਈ ਹੈ ਜਿਸ ਦੇ ਚਲਦੇ ਹੁਣ ਸ਼ੈਰੀ ਮਾਨ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਹਨ ।

ਦਰਅਸਲ ਸ਼ੈਰੀ ਮਾਨ ਦਾ ਇੱਕ ਲੈਪਟਾਪ ਜਿਸ ਦੇ ਵਿਚ ਉਨ੍ਹਾਂ ਦੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਾ ਡੇਟਾ ਸੀ ਉਹ ਇਕ ਸ਼ੋਅ ਦੌਰਾਨ ਚੋਰੀ ਹੋ ਗਿਆ ਹੈ । ਜਿਸ ਦੀ ਜਾਣਕਾਰੀ ਖੁਦ ਸ਼ੈਰੀ ਮਾਨ ਦੇ ਵੱਲੋਂ ਇੱਕ ਵੀਡਿਓ ਬਣਾ ਕੇ ਦਿੱਤੀ ਗਈ ਹੈ । ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇੱਕ ਸ਼ੋਅ ਸੀ ਤੇ ਸ਼ੋਅ ਦੌਰਾਨ ਉਨ੍ਹਾਂ ਦਾ ਲੈਪਟਾਪ ਚੋਰੀ ਹੋ ਗਿਆ । ਲੈਪਟਾਪ ਵਿੱਚ ਪ੍ਰੋਜੈਕਟਾ ਨੂੰ ਲੈ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸੀ । ਜਿਸ ਦੇ ਚੱਲਦੇ ਹੁਣ ਉਹ ਕਾਫੀ ਚਿੰਤਾ ਵਿਚ ਹਨ ਕਿ ਉਨ੍ਹਾਂ ਦਾ ਡੇਟਾ ਕੋਈ ਚੋਰੀ ਨਾ ਕਰ ਲੈਣ ।

ਉਨ੍ਹਾਂ ਵੱਲੋਂ ਆਪਣੇ ਫੈਨਸ ਨੂੰ ਇੱਕ ਖ਼ਾਸ ਬੇਨਤੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਉਨ੍ਹਾਂ ਦਾ ਲੈਪਟੌਪ ਮਿਲਦਾ ਹੈ ਤਾਂ ਉਹ ਲੈਪਟੌਪ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਤੇ ਦਿੱਤੇ ਗਏ ਫੋਨ ਨੰਬਰ ਤੇ ਕਾਲ ਕਰਕੇ ਉਨ੍ਹਾਂ ਦਾ ਲੈਪਟਾਪ ਦੇ ਸਕਦਾ ਹੈ ਜਾਂ ਫਿਰ ਉਨ੍ਹਾਂ ਦੇ ਕੈਨੇਡਾ ਟੋਰਾਂਟੋ ਦੇ ਪਤੇ ਤੇ ਇਹ ਲੈਪਟਾਪ ਕੋਰੀਅਰ ਕਰ ਕੇ ਭੇਜ ਸਕਦਾ ਹੈ ।

ਸੋ ਜਿੱਥੇ ਸ਼ੈਰੀ ਮਾਨ ਦੇ ਵੱਲੋਂ ਆਪਣਾ ਗੀਤ “ਤਿੰਨ ਪੈੱਗ” ਦੇ ਜ਼ਰੀਏ ਜਿੱਥੇ ਪੂਰੀ ਦੁਨੀਆ ਭਰ ਦੇ ਲੋਕਾਂ ਦੀਆਂ ਡਿੱਕੀਆਂ ਖੁੱਲ੍ਹਵਾਈਆਂ ਗਈਆਂ , ਉੱਥੇ ਹੀ ਇਨ੍ਹਾਂ ਦਿਨੀਂ ਸ਼ੈਰੀ ਮਾਨ ਨਾਲ ਵੱਡੀ ਘਟਨਾ ਵਾਪਰ ਗਈ ਹੈ ਉਨ੍ਹਾਂ ਦਾ ਲੈਪਟੌਪ ਗੁਆਚ ਗਿਆ ਹੈ। ਜਿਸ ਦੇ ਚੱਲਦੇ ਹੁਣ ਸ਼ੈਰੀ ਮਾਨ ਕਾਫੀ ਚਿੰਤਾ ਵਿਚ ਹੈ ਤੇ ਉਨ੍ਹਾਂ ਵੱਲੋਂ ਆਪਣੇ ਫੈਂਸ ਦੇ ਕੋਲੋਂ ਲੈਪਟਾਪ ਵਾਪਸ ਕਰਨ ਸਬੰਧੀ ਖਾਸ ਅਪੀਲ ਇੱਕ ਵੀਡਿਓ ਬਣਾ ਕੇ ਸਾਂਝੀ ਕੀਤੀ ਗਈ ।

error: Content is protected !!