ਜੈਨੀ ਜੋਹਲ ਦੇ ਘਰੇ ਆਇਆ ਨੰਨਾ ਮਹਿਮਾਨ
ਪੰਜਾਬੀ ਗਾਇਕਾ ਜੈਨੀ ਜੌਹਲ ਨੂੰ ਨਵੇਂ ਸਾਲ ਦੇ ਮੌਕੇ ਪ੍ਰਮਾਤਮਾ ਨੇ ਬਹੁਤ ਹੀ ਬੇਸ਼ਕੀਮਤੀ ਤੋਹਫਾ ਦਿੱਤਾ ਹੈ। ਦਰਅਸਲ, ਜੈਨੀ ਜੌਹਲ ਦੇ ਘਰ ਇਕ ਨੰਨ੍ਹਾ ਮਹਿਮਾਨ ਆਇਆ ਹੈ, ਜਿਸ ਦੀ ਜਾਣਕਾਰੀ ਗਾਇਕਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਜੈਨੀ ਜੌਹਲ ਦੇ ਘਰ ਭਤੀਜੀ ਨੇ ਜਨਮ ਲਿਆ ਹੈ। ਜੈਨੀ ਜੌਹਲ ਨੇ ਲਿਖਿਆ, ”ਇਸ ਅਨਮੋਲ ਦਾਤ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਹਾਂ।ਇਸ ਤੋਂ ਇਲਾਵਾ ਵੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਅੱਜ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਨਾਯਾਬ ਤੋਹਫ਼ਾ ਮਿਲਿਆ।
ਥੈਂਕ ਯੂ ਭਾਬੀ ਜੀ ਇਸ ਬਹੁਤ ਹੀ ਪਿਆਰੀ ਭਤੀਜੀ ਨਾਲ ਮੈਨੂੰ ਨਵਾਜਣ ਲਈ । ਇਹ ਨਵੇਂ ਸਾਲ ਦਾ ਬਹੁਤ ਹੀ ਖੂਬਸੂਰਤ ਤੋਹਫ਼ਾ ਹੈ, ਹਮੇਸ਼ਾ ਲਈ ਵਧਾਈਆਂ”।ਦੱਸ ਦਈਏ ਕਿ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਭਤੀਜੀ ਨਾਲ ਇਕ ਬੇਹੱਦ ਪਿਆਰੀ ਤਸਵੀਰ ਵੀ ਸ਼ੇਅਰ ਕੀਤੀ ਹੈ।ਇਸ ਤਸਵੀਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜੈਨੀ ਜੌਹਲ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਦੇ ਘਰ ਭਤੀਜੀ ਨੇ ਜਨਮ ਲਿਆ ਹੈ ।
ਉਨ੍ਹਾਂ ਨੇ ਆਪਣੇ ਭਰਾ ਆਜ਼ਾਦਬੀਰ ਜੌਹਲ ਨੂੰ ਟੈਗ ਕਰਦੇ ਹੋਏ ਵਧਾਈ ਦਿੱਤੀ ਹੈ ।ਜੈਨੀ ਜੌਹਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਹੈ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਉਹ ਆਪਣੇ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਉਹਨਾਂ ਦਾ ਨਵਾਂ ਗਾਣਾ ‘ਕੁੜਤੀ ਗੁੱਚੀ ਦੀ’ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੈਨੀ ਦੇ ਇਸ ਗਾਣੇ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਦੇ ਬੋਲ ਵੀ ਜੈਨੀ ਜੌਹਲ ਨੇ ਖੁਦ ਲਿਖੇ ਹਨ।ਜੈਨੀ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਰੁੱਸੀ ਨਾ ਰਿਲੀਜ਼ ਹੋਇਆ ਸੀ । ਜੈਨੀ ਜੌਹਲ ਦਾ ਇਹ ਗਾਣਾ ਵੀ ਸੁਪਰ ਹਿੱਟ ਹੋਇਆ ਸੀ
