ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਦਿੱਲੀ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ‘ਚ ਗਰਮੀ ਹੋਰ ਵੀ ਗੰਭੀਰ ਹੋ ਸਕਦੀ ਹੈ। ਰਾਜਧਾਨੀ ਦਿੱਲੀ ਵਿੱਚ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪਹੁੰਚ ਜਾਵੇਗਾ।ਦਿੱਲੀ ਪਹੁੰਚਣ ਤੋਂ ਬਾਅਦ ਮਾਨਸੂਨ ਪੰਜਾਬ ਵਿੱਚ ਦਸਤਕ ਦਿੰਦਾ ਹੈ।ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ 24 ਜੂਨ ਤੱਕ ਮਾਨਸੂਨ ਆ ਜਾਂਦਾ ਹੈ, ਪਰ ਹੁਣ ਦੇ ਹਾਲਾਤਾਂ ਨੂੰ ਦੇਖਦੇ ਹੋਏ ਮਾਨਸੂਨ 10-15 ਦਿਨ ਹੋਰ ਪਿੱਛੇ ਹੋ ਸਕਦਾ ਹੈ ਜਿਸ ਕਰਕੇ ਕਿਸਾਨਾਂ ਨੂੰ ਹੋਰ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ ।ਪਰ ਉਸ ਤੋਂ ਪਹਿਲਾਂ ਪ੍ਰੀ ਮਾਨਸੂਨ ਨਾਲ ਪੰਜਾਬ ਵਿੱਚ ਦੇ ਕੁਝ ਏਰੀਆ ਵਿੱਚ ਹਲਕੀ ਫੁਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।

‘ਵਾਯੂ’ ਚੱਕਰਵਾਤ ਓਮਾਨ ਵੱਲ ਮੁੜ ਚੁੱਕਿਆ ਹੈ, ਪਰ ਇਸ ਕਰਕੇ ਦੱਖਣੀ-ਪੱਛਮੀ ਮਾਨਸੂਨ ਦੀ ਸਪੀਡ ‘ਤੇ ਵੀ ਅਸਰ ਪਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੂੰ ਮੁੰਬਈ ਪਹੁੰਚਣ ‘ਚ ਇੱਕ ਹਫਤਾ ਹੋਰ ਲੱਗੇਗਾ। ਪਿਛਲੇ 24 ਘੰਟੇ ਤੋਂ ਮੁੰਬਈ ‘ਚ ਪ੍ਰੀ-ਮਾਨਸੂਨ ਬਾਰਸ਼ ਹੋ ਰਹੀ ਹੈ। ਇਸ ਵਾਰ ਮਾਨਸੂਨ ਕੇਰਲ ‘ਚ ਵੀ ਹਫਤੇ ਦੀ ਦੇਰੀ ਨਾਲ 8 ਜੂਨ ਨੂੰ ਪਹੁੰਚਿਆ ਸੀ।ਮੌਸਮ ਵਿਭਾਗ ਮੁਤਾਬਕ, ਵੀਰਵਾਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਇਲਾਕੇ ‘ਚ ਰਿਕਾਰਡ 0.3 ਮਿਮੀ ਪ੍ਰੀ ਮਾਨਸੂਨ ਬਾਰਸ਼ ਹੋਈ ਸੀ ਜਦਕਿ ਕੋਲਾਬਾ ‘ਚ 6.0 ਮਿਮੀ ਬਾਰਸ਼ ਹੋਈ। ਇਸ ਨਾਲ ਸ਼ਹਿਰ ਦੇ ਤਾਪਮਾਨ ‘ਚ ਗਿਰਾਵਟ ਹੋਈ।

ਉਧਰ, ਪ੍ਰਾਈਵੇਟ ਵੈੱਬਸਾਈਟ ਸਕਾਈਮੈੱਟ ਮੁਤਾਬਕ, ਦੱਖਣੀ-ਦੱਖਣੀ ਪੱਛਮੀ ਖੇਤਰਾਂ ‘ਚ ਅਗਲੇ 24 ਘੰਟਿਆਂ ‘ਚ 40 ਤੋਂ 50 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ। ਇਸ ਦੌਰਾਨ ਮਛੇਰਿਆਂ ਨੂੰ ਸਮੁੰਦਰ ‘ਚ ਨਾ ਜਾਣ ਨੂੰ ਕਿਹਾ ਗਿਆ ਹੈ। ਸਕਾਈਮੈੱਟ ਦਾ ਅੰਦਾਜ਼ਾ ਹੈ ਕਿ ਇਸ ਵਾਰ ਪ੍ਰੀ-ਮਾਨਸੂਨ ਵੀ ਕਮਜ਼ੋਰ ਰਹਿਣ ਦੀ ਉਮੀਦ ਹੈ।