ਇਸ ਮੁਲਕ ਨੂੰ ਲੱਗ ਗਿਆ ਪਤਾ ਸਟੂਡੈਂਟ ਵੀਜ਼ੇ ਤੇ ਲੱਗ ਸਕਦੀ ਹੈ ਰੋਕ
ਪੰਜਾਬ ਤੋਂ ਸਟੱਡੀ ਵੀਜ਼ੇ ਤੇ ਯੂ.ਕੇ. ਗਏ 3 ਹਜ਼ਾਰ ਪੰਜਾਬੀ ਵਿਦਿਆਰਥੀ ਉੱਥੋਂ ਦੀਆਂ ਯੂਨੀਵਰਸਿਟੀਆਂ ਵਿੱਚੋਂ ਹੀ ਲਾ-ਪ-ਤਾ ਹੋ ਗਏ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਵਿਦਿਆਰਥੀ ਯੂ.ਕੇ. ਵਿੱਚ ਪੜ੍ਹਨ ਲਈ ਨਹੀਂ ਗਏ। ਸਗੋਂ ਇਹ ਉੱਥੇ ਰਹਿਣ ਦੇ ਇਰਾਦੇ ਨਾਲ ਗਏ ਹਨ। ਪੰਜਾਬੀਆਂ ਦੀਆਂ ਇਨ੍ਹਾਂ ਹਰ ਕ ਤਾਂ ਕਾਰਨ ਯੂ.ਕੇ. ਦੁਆਰਾ ਦਿੱਤੇ ਜਾਣ ਵਾਲੇ ਸਟੱਡੀ ਵੀਜ਼ੇ ਵੀ ਬੰਦ ਕੀਤੇ ਜਾ ਸਕਦੇ ਹਨ। ਇਸ ਤੋਂ ਬਿਨਾਂ ਉਨ੍ਹਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਮਾਨਤਾ ਤੇ ਵੀ ਅਸਰ ਪੈ ਸਕਦਾ ਹੈ।
ਜਿੱਥੋਂ ਪੜ੍ਹਦੇ ਇਹ ਵਿਦਿਆਰਥੀ ਲਾਪਤਾ ਹੋਏ ਹਨ। ਟਰੈਵਲ ਏਜੰਟਾਂ ਨੇ ਅਜਿਹਾ ਕਾਰਨਾਮਾ ਕਰਕੇ ਦਿਖਾ ਦਿੱਤਾ। ਜਿਸ ਨੇ ਪੂਰੇ ਯੂ.ਕੇ. ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜੋ ਕਿ ਸਰਕਾਰ ਦੁਆਰਾ ਇਸ ਸਾਲ ਸਟੱਡੀ ਵੀਜ਼ਾ ਦਿੱਤਾ ਗਿਆ। ਇਸ ਮਾਮਲੇ ਵਿੱਚ ਯੂ.ਕੇ. ਵੱਲੋਂ ਬਹੁਤ ਹੀ ਦਰਿਆ ਦਿਲੀ ਦਿਖਾਈ ਗਈ। ਵੀਜ਼ੇ ਲਈ ਸ਼ਰਤਾਂ ਵਿੱਚ ਨਰਮੀ ਕੀਤੀ ਗਈ। ਇੱਥੋਂ ਤੱਕ ਕਿ ਸਟੱਡੀ ਵੀਜ਼ਾ ਲੈਣ ਵਾਲਿਆਂ ਲਈ ਆਈਲੈਟਸ ਦੀ ਸ਼ਰਤ ਵੀ ਹਟਾ ਦਿੱਤੀ ਗਈ।
ਫੇਰ ਕੀ ਸੀ ਟਰੈਵਲ ਏਜੰਟਾਂ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਤਾਂ ਮੌਜਾਂ ਹੀ ਲੱਗ ਗਈਆਂ। ਏਜੰਟਾਂ ਦਾ ਪੈਸੇ ਬਣਾਉਣ ਦਾ ਅਤੇ ਵਿਦਿਆਰਥੀਆਂ ਦਾ ਯੂ.ਕੇ. ਜਾਣ ਦਾ ਸੁਪਨਾ ਪੂਰਾ ਹੋ ਗਿਆ। ਇਨ੍ਹਾਂ ਵਿਦਿਆਰਥੀਆਂ ਨੇ ਧੜਾ ਧੜ ਵੀਜ਼ੇ ਲਏ ਅਤੇ ਯੂ.ਕੇ. ਪਹੁੰਚ ਗਏ। ਇਨ੍ਹਾਂ ਵਿਦਿਆਰਥੀਆਂ ਨੇ ਉੱਥੇ ਪਹੁੰਚ ਕੇ ਪੜ੍ਹਨਾ ਹੀ ਛੱਡ ਦਿੱਤਾ। ਜਿੱਥੇ ਇਨ੍ਹਾਂ ਨੇ ਦਾਖਲੇ ਲਏ ਸਨ। ਉੱਥੋਂ ਹੀ ਲਾਪਤਾ ਹੋ ਗਏ। ਯੂ.ਕੇ. ਦੇ ਜੀ.ਸੀ.ਯੂ. ਮਿਡਲ ਸਿਕਸ ਬਲੋਅਰ ਹੈਂਪਟਨ ਅਤੇ ਵਾਟ ਯੂਨੀਵਰਸਿਟੀ ਵਰਗੀਆਂ ਸਿੱਖਿਆ ਸੰਸਥਾਵਾਂ ਦੁਆਰਾ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ।
ਪ੍ਰਵਾਸੀ ਵਿਦਿਆਰਥੀਆਂ ਦੀ ਇਸ ਹਰਕਤ ਕਰਕੇ ਬ੍ਰਿਟਿਸ਼ ਦੂਤਘਰ ਨੂੰ ਵੀ ਧੱਕਾ ਲੱਗਾ ਹੈ। ਹੋ ਸਕਦਾ ਹੈ ਅੱਗੇ ਤੋਂ ਸਟੱਡੀ ਵੀਜ਼ਾ ਹੀ ਬੰਦ ਕਰ ਦਿੱਤਾ ਜਾਵੇ। ਜਿਨ੍ਹਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਇਹ ਵਿਦਿਆਰਥੀ ਭੱਜੇ ਹਨ। ਉਨ੍ਹਾਂ ਦੀ ਮਾਨਤਾ ਤੇ ਵੀ ਅਸਰ ਪੈ ਸਕਦਾ ਹੈ। ਯੂ.ਕੇ. ਨੂੰ ਹੁਣ ਪਤਾ ਲੱਗਾ ਹੈ ਕਿ ਇਹ ਪੰਜਾਬੀ ਵਿਦਿਆਰਥੀ ਇੱਥੇ ਪੜ੍ਹਨ ਲਈ ਨਹੀਂ ਆਏ। ਸਗੋਂ ਰਹਿਣ ਲਈ ਆਏ ਸਨ। ਵਿਦਿਆਰਥੀ ਅਤੇ ਏਜੰਟ ਆਪਣੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ।
