Home / Informations / ਪੰਜਾਬ:ਕਲਯੁਗ ਦੀ ਅਖੀਰ ਵਿਆਹ ਤੋਂ 28 ਦਿਨਾਂ ਬਾਅਦ ਲਾੜੀ ਬਣੀ ਮਾਂ ਅਤੇ ਫਿਰ ਕੀਤੀ ਇਹ ਕਰਤੂਤ

ਪੰਜਾਬ:ਕਲਯੁਗ ਦੀ ਅਖੀਰ ਵਿਆਹ ਤੋਂ 28 ਦਿਨਾਂ ਬਾਅਦ ਲਾੜੀ ਬਣੀ ਮਾਂ ਅਤੇ ਫਿਰ ਕੀਤੀ ਇਹ ਕਰਤੂਤ

28 ਦਿਨਾਂ ਬਾਅਦ ਲਾੜੀ ਬਣੀ ਮਾਂ ਅਤੇ ਫਿਰ ਕੀਤੀ ਇਹ ਕਰਤੂਤ

ਮਾਹਿਲਪੁਰ — ਵਿਆਹ ਦੇ 28 ਦਿਨਾਂ ਬਾਅਦ ਨਵ-ਵਿਆਹੁਤਾ ਦੀ ਉਸ ਸਮੇਂ ਪੋਲ ਖੁੱਲ੍ਹ ਗਈ ਜਦੋਂ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਮਾਹਿਲਪੁਰ ਸਿਵਲ ਹਸਪਤਾਲ ‘ਚ ਵੀਰਵਾਰ ਰਾਤ 28 ਦਿਨ ਦੀ ਨਵ-ਵਿਆਹੁਤਾ ਨੂੰ ਪੇਟ ‘ਚ ਦਰਦ ਹੋਣ ਕਰਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਪਰਿਵਾਰ ਵਾਲੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਡਾਕਟਰ ਨੇ ਉਸ ਦੇ ਗਰਭਵਤੀ ਹੋਣ ਦੀ ਗੱਲ ਕਹੀ ਉਸੇ ਰਾਤ 12 ਵਜੇ ਦੇ ਕਰੀਬ ਨਵ-ਵਿਆਹੁਤਾ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ। ਉਸ ਤੋਂ ਬਾਅਦ ਇਹ ਹਸਪਤਾਲ ਉਸ ਸਮੇਂ ਸੁਰਖੀਆਂ ‘ਚ ਆ ਗਿਆ ਜਦੋਂ ਇਥੋਂ ਇਹ ਨਵ-ਜੰਮਿਆ ਬੱਚਾ ਇਥੋਂ ਗਾਇਬ ਹੋ ਗਿਆ। ਚਰਚਾ ਇਹ ਹੈ ਕਿ ਨਵ ਜੰਮੇ ਬੱਚੇ ਨੂੰ ਮਹਿਲਾ ਕਰਮਚਾਰੀ ਨੇ ਪਰਿਵਾਰ ਨਾਲ ਮਿਲ ਕੇ ਨੇੜਲੇ ਪਿੰਡ ‘ਚ 60 ਹਜ਼ਾਰ ‘ਚ ਵੇਚ ਦਿੱਤਾ ਹੈ।

15 ਫਰਵਰੀ ਨੂੰ ਹੋਇਆ ਸੀ ਵਿਆਹ
ਜਾਣਕਾਰੀ ਮੁਤਾਬਕ ਲੜਕੀ ਦਾ ਵਿਆਹ ਮਾਹਿਲਪੁਰ ਦੇ ਰਹਿਣ ਵਾਲੇ ਇਕ ਲੜਕੇ ਨਾਲ 15 ਫਰਵਰੀ ਨੂੰ ਹੋਇਆ ਸੀ ਅਤੇ ਉਸ ਸਮੇਂ ਨੂੰਹ ਦੇ ਗਰਭਵਤੀ ਹੋਣ ਬਾਰੇ ਲੜਕੇ ਵਾਲਿਆਂ ਨੂੰ ਨਹੀਂ ਪਤਾ ਸੀ। ਵੀਰਵਾਰ ਨੂੰ ਵਿਆਹੁਤਾ ਦੇ ਪੇਟ ‘ਚ ਦਰਦ ਹੋਈ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਇਸ ਦੇ ਬਾਅਦ ਇਥੇ ਰਾਤ ਕਰੀਬ 12 ਵਜੇ ਨੂੰ ਵਿਆਹੁਤਾ ਨੇ ਬੱਚੇ ਜਨਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਬੱਚੇ ਨੂੰ ਪਰਿਵਾਰ ਵਾਲੇ ਰੱਖਣਾ ਨਹੀਂ ਚਾਹੁੰਦੇ ਸਨ ਕਿਉਂਕਿ ਇਹ ਇਸ ਨੂੰ ਆਪਣੀ ਬੇਇੱਜ਼ਤੀ ਮੰਨਦੇ ਸਨ। ਜਦੋਂ ਇਹ ਗੱਲ ਸਿਵਲ ਹਸਪਤਾਲ ਦੇ ਸਟਾਫ ਕੋਲ ਗਈ ਤਾਂ ਇਕ ਨਰਸ ਨੇ ਕਿਹਾ ਕਿ ਜੇਕਰ ਉਹ ਬੱਚਾ ਨਹੀਂ ਰੱਖਣਾ ਚਾਹੁੰਦੇ ਹਨ ਤਾਂ ਉਹ ਕਿਸੇ ਲੋੜਵੰਦ ਨੂੰ ਦਿਵਾ ਦੇਵੇਗੀ। ਇਸ ਦੇ ਬਾਅਦ ਮਹਿਲਾ ਕਰਮਚਾਰੀ ਨੇ ਪਰਿਵਾਰ ਨਾਲ ਮਿਲ ਕੇ ਬੱਚੇ ਨੂੰ ਵੇਚ ਦਿੱਤਾ।

ਹਸਪਤਾਲ ਦਾ ਕੋਈ ਵੀ ਡਾਕਟਰ ਇਸ ਮਾਮਲੇ ਬਾਰੇ ਬੋਲਣ ਨੂੰ ਤਿਆਰ ਨਹੀਂ
ਹਾਲਾਂਕਿ ਹਸਪਤਾਲ ਦਾ ਕੋਈ ਵੀ ਡਾਕਟਰ ਇਸ ਮਾਮਲੇ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਗੱਲਬਾਤ ਕਰਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਮੀਰ ਅਹੀਰ ਨੇ ਦੱਸਿਆ ਕਿ ਬੀਤੀ ਰਾਤ ਹਸਪਤਾਲ ‘ਚ ਇਕ ਗਰਭਵਤੀ ਔਰਤ ਡਿਲਿਵਰੀ ਲਈ ਆਈ ਸੀ ਅਤੇ ਹਸਪਤਾਲ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਉਕਤ ਔਰਤ ਵੱਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਵੇਚਣ ਸਬੰਧੀ ਜਦੋਂ ਉਨ੍ਹਾਂ ਵੱਲੋਂ ਸਟਾਫ ਨਰਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਉਕਤ ਮਾਮਲੇ ‘ਚ ਆਪਣੀ ਸ਼ਮੂਲੀਅਤ ਤੋਂ ਨਾਂਹ ਕਰ ਦਿੱਤੀ। ਡਾਕਟਰ ਸਮੀਰ ਅਹੀਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਮਾਮਲੇ ‘ਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਗੜ੍ਹਸ਼ੰਕਰ ਦੇ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਬੱਚੇ ਨੂੰ ਗੋਦ ਲੈਣ ਦੀ ਕਾਨੂੰਨੀ ਪ੍ਰਕਿਰਿਆ ਹੈ। ਬੱਚੇ ਨੂੰ ਗੋਦ ਲੈਣ ਤੋਂ ਪਹਿਲਾਂ ਆਪਣੇ ਭਾਈਚਾਰੇ ‘ਚ ਬੈਠ ਕੇ ਗੋਦ ਲੈਣ ਦੀ ਸੈਰੇਮਨੀ ਹੁੰਦੀ ਹੈ। ਉਸ ਦੇ ਬਾਅਦ ਹੀ ਬੱਚੇ ਨੂੰ ਸਰਕਾਰੀ ਤੌਰ ‘ਤੇ ਸਬ ਰਜਿਸਟਰਾਰ ਤੋਂ ਕਰਾਉਣਾ ਹੁੰਦਾ ਹੈ। ਜੇਕਰ ਕੁਝ ਅਜਿਹਾ ਹੋਇਆ ਤਾਂ ਉਹ ਮਾਮਲਾ ਸ਼ੱਕੀ ਹੋ ਜਾਂਦਾ ਹੈ।

error: Content is protected !!