ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਜਾਨ ਲਈ ਗਈ ਸੀ। ਪੁਲਿਸ ਨੇ ਜਾਨ ਲੈਣ ਵਾਲੇ ਦੋਸ਼ੀ ਤਾਂ ਗ੍ਰਿਫ਼ਤਾਰ ਕਰ ਲਏ ਪਰ ਸਾਜ਼ਿਸ਼ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰ ਦੇ ਮੁਖੀ ਅਜੀਜ ਖਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪਰਿਵਾਰ ਦੇ ਅੱਠ ਤੇ ਅੱਠ ਮੈਂਬਰ ਹੀ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣਗੇ। ਇਹ ਪਰਿਵਾਰ ਭਵਾਨੀਗੜ੍ਹ ਦੇ ਜੈ ਸਿੰਘ ਵਾਲਾ ਪਿੰਡ ਦਾ ਰਹਿਣ ਵਾਲਾ ਹੈ। ਪਰਿਵਾਰ ਦੇ ਮੁਖੀ ਅਜ਼ੀਜ਼ ਖ਼ਾਨ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਸੀ।
ਪਿਛਲੇ ਸਾਲ ਇਹ ਜ਼ਮੀਨ ਕਿਸੇ ਹੋਰ ਕੋਲ ਸੀ। ਜਦੋਂ ਉਨ੍ਹਾਂ ਨੇ ਇਸ ਵਾਰ ਜ਼ਮੀਨ ਠੇਕੇ ਤੇ ਲਈ ਤਾਂ ਦੂਸਰੀ ਧਿਰ ਨੂੰ ਉਨ੍ਹਾਂ ਨਾਲ ਖੁੰਦਕ ਹੋ ਗਈ ਅਤੇ ਉਹ ਦੂਸਰੀ ਧਿਰ ਵਾਲੇ ਉਨ੍ਹਾਂ ਦੇ ਪੁੱਤਰ ਨੂੰ ਕਹਿਣ ਲੱਗੇ ਕਿ ਤੁਸੀਂ ਜ਼ੀਰੀ ਤਾਂ ਲਗਾ ਲਏ ਗਏ ਪਰ ਫ਼ਸਲ ਵੱਢ ਨਹੀਂ ਸਕੋਗੇ। ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ। ਅਜ਼ੀਜ਼ ਖ਼ਾਨ ਦੇ ਭਤੀਜੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚਾਚੇ ਅਜ਼ੀਜ਼ ਖ਼ਾਨ ਦੇ ਪੁੱਤਰ ਨੂੰ 2 ਮਹੀਨੇ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਇਹ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਲਈ ਹੁਣ ਪੂਰੇ ਪਰਿਵਾਰ ਨੇ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਹੈ।
ਪਿੰਡ ਦੇ ਨਿਵਾਸੀ ਇੱਕ ਹੋਰ ਵਿਅਕਤੀ ਸ਼ਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਨੂੰ ਇਨ-ਸਾਫ਼ ਨਹੀਂ ਮਿਲ ਰਿਹਾ। ਜਿਸ ਕਰਕੇ ਉਹ ਇਹ ਕਦਮ ਚੁੱਕ ਰਹੇ ਹਨ। ਪਿੰਡ ਵਾਸੀ ਅਜੀਜ ਖਾਨ ਦੇ ਨਾਲ ਹਨ ਅਤੇ ਪਰਿਵਾਰ ਨੂੰ ਆਪਣੇ ਫੈਸਲੇ ਨੂੰ ਬਦਲਣ ਲਈ ਆਖ ਰਹੇ ਹਨ। ਮ੍ਰਤਕ ਦੀ ਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ-ਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਇਸ ਘਟਨਾ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਕਰ ਉਨ੍ਹਾਂ ਨੂੰ ਇਨ-ਸਾਫ਼ ਨਾ ਮਿਲਿਆ ਤਾਂ ਉਨ੍ਹਾਂ ਦਾ ਸਾਰਾ ਪਰਿਵਾਰ ਆਪਣੀ ਜਾਨ ਦੇ ਦੇਵੇਗਾ। ਦੂਜੇ ਪਾਸੇ ਪਿੰਡ ਵਾਸੀ ਇਸ ਪਰਿਵਾਰ ਨੂੰ ਆਪਣੇ ਫੈਸਲੇ ਨੂੰ ਬਦਲਣ ਲਈ ਜ਼ੋਰ ਪਾ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
