Home / Informations / ਪੁੱਤਰ ਦੇ ਜਨਮ ਦੀ ਖੁਸ਼ੀ ਤੋਂ ਬਾਅਦ ਕਪਿਲ ਸ਼ਰਮਾ ਲਈ ਇਹ ਖੁਸ਼ੀ ਦੀ ਖਬਰ ਕਰਾਤੀ ਧਨ ਧਨ

ਪੁੱਤਰ ਦੇ ਜਨਮ ਦੀ ਖੁਸ਼ੀ ਤੋਂ ਬਾਅਦ ਕਪਿਲ ਸ਼ਰਮਾ ਲਈ ਇਹ ਖੁਸ਼ੀ ਦੀ ਖਬਰ ਕਰਾਤੀ ਧਨ ਧਨ

ਕਪਿਲ ਸ਼ਰਮਾ ਕਰਾਤੀ ਧਨ ਧਨ

ਦੁਨੀਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦੇ ਘਰੇ ਹਜੇ ਪੁੱਤਰ ਦੀਆਂ ਖੁਸ਼ੀਆਂ ਚਲ ਰਹੀਆਂ ਹਨ ਓਥੇ ਹੀ ਕਪਿਲ ਸ਼ਰਮਾ ਦੇ ਲਈ ਇਕ ਹੋਰ ਵੱਡੀ ਖੁਸ਼ ਖ਼ਬਰੀ ਆਈ ਹੈ ਜਿਸ ਨਾਲ ਕਪਿਲ ਕਪਿਲ ਦਾ ਕਦ ਟੀਵੀ ਇੰਡਸਟਰੀ ਵਿਚ ਉਚਾ ਹੋ ਗਿਆ ਹੈ। ਦੁਨੀਆਂ ਦੇ ਸਭ ਤੋਂ ਮਸ਼ਹੂਰ ਮੈਗਜੀਨ ਫੋਰਬਸ ਨੇ ਟਾਪ 10 ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਕਪਿਲ ਸ਼ਰਮਾ ਨੂੰ ਸਭ ਤੋਂ ਉਪਰ ਨੰਬਰ 1 ਤੇ ਰੱਖਿਆ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

‘ਫ਼ੋਰਬਸ’ ਮੈਗਜ਼ੀਨ ਦੀ ਸਾਲਾਨਾ ਟਾੱਪ–10 ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਬਾਲੀਵੁੱਡ ਸੈਲੀਬ੍ਰਿਟੀਜ਼ ਵਿੱਚ ਅਕਸ਼ੇ ਕੁਮਾਰ ਦੂਜੇ ਨੰਬਰ ’ਤੇ ਹਨ; ਤਾਂ ਸਲਮਾਨ ਖ਼ਾਨ ਤੀਜੇ ਨੰਬਰ ’ਤੇ ਹਨ। ਅਮਿਤਾਭ ਬੱਚਨ ਚੌਥੇ, ਸ਼ਾਹਰੁਖ਼ ਖ਼ਾਨ ਛੇਵੇਂ ਤੇ ਰਣਵੀਰ ਸਿੰਘ 7ਵੇਂ ਨੰਬਰ ’ਤੇ ਹਨ।

‘ਫ਼ੋਰਬਸ’ ਦੀ ਟਾੱਪ–10 ਸੂਚੀ ਵਿੱਚ ਆਲੀਆ ਭੱਟ ਤੇ ਦੀਪਿਕਾ ਪਾਦੂਕੋਣ ਦਾ ਨਾਂਅ ਵੀ ਸ਼ਾਮਲ ਹੈ। ਪਰ ਮੈਗਜ਼ੀਨ ਦੀ ਸਾਲਾਨਾ ਸੂਚੀ ਵਿੱਚ ਟੀਵੀ ਸੈਲੀਬ੍ਰਿਟੀਜ਼ ਨੇ ਵੀ ਕਮਾਲ ਕਰ ਵਿਖਾਇਆ ਹੈ। ਉਨ੍ਹਾਂ ਵਿੱਚੋਂ ਇੱਕ ਹੈ ਕਾਮੇਡੀ ਕਿੰਗ ਕਪਿਲ ਸ਼ਰਮਾ, ਅਦਾਕਾਰਾ ਦਿਵਯਾਂਕਾ ਤ੍ਰਿਪਾਠੀ, ਟੀਵੀ ਅਦਾਕਾਰਾ ਕਰਨ ਕੁੰਦਰਾ ਤੇ ਕਾਮੇਡੀ ਕੁਈਨ ਭਾਰਤੀ ਦਾ ਨਾਂਅ ਸ਼ਾਮਲ ਹੈ।

ਕਪਿਲ ਸ਼ਰਮਾ ਇਸ ਵਾਰ ਟੀਵੀ ਦੀ ਦੁਨੀਆ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰ ਬਣ ਗਏ ਹਨ। ਰਿਪੋਰਟ ਮੁਤਾਬਕ ਇਸ ਵਾਰ ਟੀਵੀ ਦੀ ਦੁਨੀਆ ਵਿੱਚ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ 34.98 ਕਰੋੜ ਰੁਪਏ ਦੀ ਕਮਾਈ ਨਾਲ 53ਵਾਂ ਸਥਾਨ ਹਾਸਲ ਕੀਤਾ ਹੈ। ‘ਯੇ ਹੈਂ ਮੁਹਬੱਤੇਂ’ ਵਾਲੀ ਇਸ਼ਿਤਾ ਭਾਵ ਦਿਵਯਾਂਕਾ ਦਾਹੀਆ ਦੇ ਪ੍ਰਸ਼ੰਸਕਾਂ ਦਾ ਬੇਸ ਵੀ ਚੋਖਾ ਹੈ।

ਦਿਵਯਾਂਕਾ ਦਾਹੀਆ ਨੇ 1.46 ਕਰੋੜ ਰੁਪਏ ਦੀ ਕਮਾਈ ਨਾਲ 79ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਵਰ੍ਹੇ ਦਿਵਯਾਂਕਾ ਦਾਹੀਆ 7.8 ਕਰੋੜ ਰੁਪਏ ਦੀ ਕਮਾਈ ਨਾਲ 94ਵੇਂ ਰੈਂਕ ’ਤੇ ਸਨ। ਕਾਮੇਡੀ ਕੁਈਨ ਭਾਰਤੀ ਸਿੰਘ ਦੀ ਕਮਾਈ ਵਿੱਚ ਵੀ ਕੁਝ ਨੁਕਸਾਨ ਹੋਇਆ ਹੈ। ਪਿਛਲੀ ਵਾਰ 11.01 ਕਰੋੜ ਰੁਪਏ ਨਾਲ ਉਹ 84ਵੇਂ ਰੈਂਕ ’ਤੇ ਸਨ। ਇਸ ਵਾਰ ਭਾਰਤੀ ਨੇ 10.92 ਕਰੋੜ ਰੁਪਏ ਦੀ ਕਮਾਈ ਕੀਤੀ ਤੇ 82ਵੇਂ ਰੈਂਕ ਉੱਤੇ ਰਹੇ। ਟੀਵੀ ਅਦਾਕਾਰ ਕਰਨ ਕੁੰਦਰਾ ਦੀ ਕਮਾਈ 4.12 ਕਰੋੜ ਰੁਪਏ ਰਹੀ ਤੇ ਉਨ੍ਹਾਂ ਨੂੰ 92ਵਾਂ ਰੈਂਕ ਹਾਸਲ ਹੋਇਆ।

error: Content is protected !!