Home / Viral / ਪੁਰਾਣੀ ਕਾਰ ਖਰੀਦਣ ਲੱਗਿਆਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ, ਨਹੀਂ ਤਾਂ ਤੁਹਾਨੂੰ ਹੋ ਸਕਦੀ ਜੇਲ੍ਹ

ਪੁਰਾਣੀ ਕਾਰ ਖਰੀਦਣ ਲੱਗਿਆਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ, ਨਹੀਂ ਤਾਂ ਤੁਹਾਨੂੰ ਹੋ ਸਕਦੀ ਜੇਲ੍ਹ

ਪੁਰਾਣੀ ਕਾਰ ਖਰੀਦਣ ਸਮੇ ਸਾਨੂੰ ਹਮੇਸ਼ਾ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕੁਝ ਗ਼ਲਤੀਆਂ ਕਰਕੇ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ। ਅਸੀ ਤੁਹਾਨੂੰ ਦੱਸਾਂਗੇ ਕਿ ਪੁਰਾਣੀ ਕਾਰ ਖਰੀਦਣ ਲੱਗਿਆਂ ਕੀ ਕਰਨਾ ਚਾਹੀਦਾ ਹੈ। ਇਸ ਨਾਲ ਬਚਤ ਵੀ ਹੋਏਗੀ ਤੇ ਬਾਅਦ ਵਿੱਚ ਪਛਤਾਉਣਾ ਵੀ ਨਹੀਂ ਪਏਗਾ।ਬਜਟ- ਸੈਕੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਤੈਅ ਕਰ ਲਓ ਕਿ ਤੁਹਾਡਾ ਬਜਟ ਕਿੰਨਾ ਹੈ। ਇਸ ਤੋਂ ਪਤਾ ਲੱਗੇਗਾ ਕਿ ਤੁਹਾਡੇ ਬਜਟ ਵਿੱਚ ਕੋਈ ਨਵੀਂ ਕਾਰ ਬਾਜ਼ਾਰ ਵਿੱਚ ਉਪਲੱਬਧ ਹੈ ਜਾਂ ਨਹੀਂ। ਕਈ ਵਾਰ ਤੁਸੀਂ ਸੈਕੰਡ ਹੈਂਡ ਕਾਰ ਖਰੀਦਣ ਲਈ 3-4 ਲੱਖ ਰੁਪਏ ਖ਼ਰਚ ਦਿੰਦੇ ਹੋ, ਪਰ ਇੰਨੇ ਵਿੱਚ ਨਵੀਂ ਕਾਰ ਵੀ ਮਿਲ ਸਕਦੀ ਹੈ। ਯਾਦ ਰੱਖੋ, ਨਵੀਂ ਕਾਰ ਹਮੇਸ਼ਾ ਨਵੀਂ ਹੁੰਦੀ ਹੈ ਤੇ ਪੁਰਾਣੀ ਹਮੇਸ਼ਾ ਪੁਰਾਣੀ।

ਕਾਰ ਕਿੱਥੋਂ ਖ਼ਰੀਦੋ- ਸੈਕੰਡ ਹੈਂਡ ਕਾਰ ਖਰੀਦ ਰਹੇ ਹੋ ਤਾਂ ਤੁਹਾਡੇ ਲਈ Maruti True Value, Mahindra First Choice, Droom ਵਰਗੇ ਬਰਾਂਡ ਵਧੀਆ ਵਿਕਲਪ ਹਨ। ਇਹ ਸੈਕੰਡ ਹੈਂਡ ਕਾਰਾਂ ਦੀ ਵਿਕਰੀ ਕਰਦੇ ਹਨ। ਇੱਥੇ ਤੁਹਾਨੂੰ ਤੁਹਾਡੇ ਬਜਟ ਵਿੱਚ ਚੰਗੀ ਸਰਟੀਫਾਈਡ ਕਾਰ ਮਿਲ ਸਕਦੀ ਹੈ।ਇਸ ਤੋਂ ਇਲਾਵਾ ਇਨ੍ਹਾਂ ਕਾਰਾਂ ‘ਤੇ ਮੁਫ਼ਤ ਸਰਵਿਸ ਵੀ ਮਿਲਦੀ ਹੈ। ਬਾਹਰੀ ਡੀਲਰਾਂ ਤੋਂ ਚੰਗਾ ਹੈ ਕਿ ਕਾਰ ਇੱਥੋਂ ਖਰੀਦੋ ਕਿਉਂਕਿ ਬਾਹਰੀ ਡੀਲਰ ਅਕਸਰ ਕਾਰਾਂ ਨਾਲ ਛੇੜਛਾੜ ਕਰਕੇ ਜਾਂ ਗ਼ਲਤ ਜਾਣਕਾਰੀ ਦੇ ਕੇ ਕਾਰਾਂ ਵੇਚ ਦਿੰਦੇ ਹਨ ਤੇ ਬਾਅਦ ਵਿੱਚ ਗਾਹਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।ਉਕਤ ਬਰਾਂਡਜ਼ ਜਿਵੇਂ Maruti True Value’ਤੇ ਕੋਈ ਵੀ ਕਾਰ ਖਰੀਦਣ ‘ਤੇ 1 ਸਾਲ ਦੀ ਵਾਰੰਟੀ ਤੇ 3 ਸਰਵਿਸ ਫਰੀ ਮਿਲਦੀਆਂ ਹਨ। ਇਹ ਸਾਰੀਆਂ ਕਾਰਾਂ ਸਰਟੀਫਾਈਡ ਹੁੰਦੀਆਂ ਹਨ। ਇਸ ਤੋਂ ਇਲਾਵਾ ਹਰ ਕਾਰ ਦੀ ਜਾਂਚ ਬਾਅਦ ਉਸ ਦੀ ਹਿਸਟਰੀ ਦਿੱਤੀ ਜਾਂਦੀ ਹੈ।

ਗੱਡੀ ਦੀ ਹਾਲਤ- ਜੇ ਤੁਸੀਂ ਕਿਸੇ ਡੀਲਰ ਜਾਂ ਵਿਅਕਤੀ ਕੋਲੋਂ ਸੈਕੰਡ ਹੈਂਡ ਕਾਰ ਖਰੀਦ ਰਹੇ ਹੋ ਤਾਂ ਉਸ ਕਾਰ ਦੀ ਕੰਡੀਸ਼ਨ ਚੰਗੀ ਤਰ੍ਹਾਂ ਪਤਾ ਕਰ ਲਉ। ਆਪਣੇ ਨਾਲ ਕਿਸੇ ਮਕੈਨਿਕ ਨੂੰ ਲੈ ਕੇ ਜਾ ਸਕਦੇ ਹੋ ਜੋ ਤੁਹਾਨੂੰ ਕਾਰ ਦੀ ਸਹੀ ਜਾਣਕਾਰੀ ਦੇ ਸਕੇ।ਕਾਰ ਤੇ ਕਾਰ ਦੇ ਮਾਲਕ ਦਾ ਪਛੋਕੜ- ਸੈਕੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਕਾਰ ਤੇ ਉਸ ਦੇ ਮਾਲਕ ਦਾ ਪਛੋਕੜ ਚੰਗੀ ਤਰ੍ਹਾਂ ਪਤਾ ਕਰ ਲਉ ਕਿ ਕਿਤੇ ਇਸ ਕਾਰ ਨਾਲ ਕੋਈ ਹਾਦਸਾ ਤਾਂ ਨਹੀਂ ਵਾਪਰਿਆ ਜਾਂ ਕਾਰ ਨੂੰ ਕਿਸੇ ਗੈਰ-ਕਾਨੂੰਨੀ ਕੰਮ ਲਈ ਤਾਂ ਇਸਤੇਮਾਲ ਨਹੀਂ ਕੀਤਾ ਗਿਆ।ਇਸ ਤੋਂ ਇਲਾਵਾ ਇਹ ਵੀ ਪਤਾ ਲਾ ਲਉ ਕਿ ਕਾਰ ਦੇ ਮਾਲਕ ‘ਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਤਾਂ ਦਰਜ ਨਹੀਂ। ਜੇ ਅਜਿਹਾ ਹੈ ਤਾਂ ਕਾਰ ਖਰੀਦਣ ਤੋਂ ਬਾਅਦ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

error: Content is protected !!