Home / Informations / ਪਿੰਡਾਂ ਵਾਲੇ ਜਰੂਰ ਦੇਖਣ ਇਹ ਵੀਡੀਓ, ਇਸ ਤਰ੍ਹਾਂ ਸਰਪੰਚ ਲੁੱਟਦੇ ਨੇ ਭੋਲੇ ਭਾਲੇ ਪਿੰਡ ਵਾਸੀਆਂ ਨੂੰ, ਦੇਖੋ ਵੀਡੀਓ

ਪਿੰਡਾਂ ਵਾਲੇ ਜਰੂਰ ਦੇਖਣ ਇਹ ਵੀਡੀਓ, ਇਸ ਤਰ੍ਹਾਂ ਸਰਪੰਚ ਲੁੱਟਦੇ ਨੇ ਭੋਲੇ ਭਾਲੇ ਪਿੰਡ ਵਾਸੀਆਂ ਨੂੰ, ਦੇਖੋ ਵੀਡੀਓ

ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਸਰਪੰਚ ਦੁਆਰਾ ਇੱਕ ਅਮਲ ਤਸਕਰ ਦੀ ਭੈਣ ਤੋਂ 65 ਹਜ਼ਾਰ ਰੁਪਏ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਪੁਲਿਸ ਨੇ ਦੀਪੂ ਨਾਮ ਦੇ ਇੱਕ ਨੌਜਵਾਨ ਨੂੰ ਫੜਿਆ ਸੀ। ਪਿੰਡ ਦੇ ਸਰਪੰਚ ਨੇ ਦੀਪੂ ਦੀ ਭੈਣ ਤੋਂ ਦੀਪੂ ਨੂੰ ਛੁਡਾਉਣ ਲਈ 65 ਹਜ਼ਾਰ ਰੁਪਏ ਠੱਗ ਲਏ ਪਰ ਪੈਸੇ ਪੁਲਿਸ ਨੂੰ ਨਹੀਂ ਦਿੱਤੇ। ਪੁਲਿਸ ਨੇ ਚਾਰ ਸਤੰਬਰ ਨੂੰ ਦੀਪੂ ਨੂੰ ਦੁਬਾਰਾ ਗ੍ਰਿਫ-ਤਾਰ ਕਰ ਲਿਆ। ਦੀਪੂ ਦੀ ਭੈਣ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਦੋ ਮਹੀਨੇ ਪਹਿਲਾਂ ਪੁਲਿਸ ਨੇ ਚਿੱਟੇ ਦੇ ਕੇਸ ਵਿੱਚ ਦੀਪੂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਲੈ ਕੇ ਆਓ।

ਪੁਲਿਸ ਦੁਆਰਾ ਸਰਪੰਚ ਦੇ ਸਾਹਮਣੇ ਦੀਪੂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਵੇਗਾ ਅਤੇ ਉਸ ਦਾ ਇਲਾਜ ਕਰਵਾਇਆ ਜਾਵੇਗਾ। ਕਿਉਂਕਿ ਦੀਪੂ ਦੀ ਹਾਲਤ ਠੀਕ ਨਹੀਂ ਹੈ। ਸਰਪੰਚ ਨੇ ਉਨ੍ਹਾਂ ਤੋਂ ਪੁਲਿਸ ਨੂੰ ਦੇਣ ਲਈ 65 ਹਜ਼ਾਰ ਰੁਪਏ ਲੈ ਲਏ ਅਤੇ ਅੱਗੇ ਪੁਲੀਸ ਨੂੰ ਨਹੀਂ ਦਿੱਤੇ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਉਸ ਸਮੇਂ ਮਿਲੀ। ਜਦੋਂ ਪੁਲਿਸ ਨੇ ਚਾਰ ਸਿਤੰਬਰ ਨੂੰ ਦੀਪੂ ਨੂੰ ਦੁਬਾਰਾ ਫੜ ਲਿਆ। ਜਦੋਂ ਉਨ੍ਹਾਂ ਨੇ ਸਰਪੰਚ ਨੂੰ ਪੁੱਛਿਆ ਕਿ ਤੁਸੀਂ ਪੈਸੇ ਕਿਸ ਨੂੰ ਦਿੱਤੇ ਸਨ ਤਾਂ ਸਰਪੰਚ ਦਾ ਕਹਿਣਾ ਸੀ ਕਿ ਤੁਸੀਂ ਇਸ ਗੱਲ ਤੋਂ ਕੀ ਲੈਣਾ ਹੈ। ਉਨ੍ਹਾਂ ਨੇ ਦੀਪੂ ਨੂੰ ਛੁਡਵਾ ਦਿੱਤਾ ਹੈ।

ਦੀਪੂ ਦੀ ਭੈਣ ਨੇ ਇਹ ਕਾਲ ਰਿਕਾਰਡ ਕਰ ਲਈ ਉਸ ਦਾ ਕਹਿਣਾ ਹੈ ਕਿ ਇਸ ਸਰਪੰਚ ਨੇ ਕੁਝ ਸਮਾਂ ਪਹਿਲਾਂ ਹੀ ਇਹ ਅਹੁਦਾ ਸੰਭਾਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਪਿੰਡ ਦੇ ਸਰਪੰਚ ਅਤੇ ਉਸ ਦੇ ਇੱਕ ਸਾਥੀ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ ਪੁਲਿਸ ਦਾ ਨਾਮ ਵਰਤ ਕੇ ਕਿਸੇ ਨਾਲ 65 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਅਨੁਸਾਰ ਸਰਪੰਚ ਦਾ ਨਾਮ ਸੁਰਿੰਦਰ ਸਿੰਘ ਹੈ। ਪੁਲਿਸ ਦੁਆਰਾ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਨ੍ਹਾਂ ਨੂੰ ਫੜਿਆ ਜਾ ਸਕੇ। ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!