ਪਾਲੀ ਦੇਤਵਾਲੀਆ ਇੱਕ ਅਜਿਹਾ ਨਾਂਅ ਹੈ ਜਿਸ ਨੇ ਸਾਫ ਸੁਥਰੀ ਗਾਇਕੀ ਨਾਲ ਸ ਰੋ ਤਿ ਆਂ ‘ਚ ਆਪਣੀ ਖਾਸ ਥਾਂ ਬਣਾਈ । ਅੱਜ ਅਸੀਂ ਤੁਹਾਨੂੰ ਇਸ ਗਾਇਕ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਸਭ ਨੂੰ ਮੋਹਿਆ । ਪਰਿਵਾਰਕ ਗੀਤ ਗਾਉਣ ਵਾਲੇ ਪਾਲੀ ਦੇਤਵਾਲੀਆ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਤਵਾਲ ‘ਚ ਹੋਇਆ ।
ਉਨ੍ਹਾਂ ਨੇ ਆਪਣੀ ਪੜਾਈ ਪਿੰਡ ਦੇ ਸਕੂਲ ‘ਚ ਹੀ ਪੂਰੀ ਕੀਤੀ। ਪਿੰਡ ‘ਚ ਰਹਿਣ ਵਾਲੇ ਪਾਲੀ ਨੂੰ ਪਿੰਡ ਬਹੁਤ ਪਸੰਦ ਨੇ । ਮੇਰਾ ਪਿੰਡ ਮੇਰੀ ਮਾਂ ਵਰਗਾ ਗੀਤ ਗਾਉਣ ਵਾਲੇ ਪਾਲੀ ਨੂੰ ਪਿੰਡ ਬੇਹੱਦ ਪਸੰਦ ਨੇ । ਪਿੰਡਾਂ ਦੀ ਆਬੋ ਹਵਾ ‘ਚ ਪਲੇ ਸਰਕਾਰੀ ਨੌਕਰੀ ਕਰਨ ਵਾਲੇ ਪਾਲੀ ਪਬਲਿਕ ਰਿਲੇਸ਼ਨ ਮਹਿਕਮੇ ‘ਚ ਕੰਮ ਕਰਦੇ ਸਨ ।ਪਰ ਪਾਲੀ ਦੇਤਵਾਲੀਆ ਨੂੰ ਲੋਕ ਬੋਲੀਆਂ,ਲੋਕ ਕਲਾਕਾਰਾਂ ਨਾਲ ਏਨਾ ਮੋਹ ਸੀ ਕਿ ਉਨ੍ਹਾਂ ਨੇ ਕਲਾਕਾਰੀ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਰਕਾਰੀ ਨੌਕਰੀ ਵੀ ਛੱਡ ਦਿੱਤੀ ।
ਪਾਲੀ ਦੇਤਵਾਲੀਆ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਹਨ ।ਪਾਲੀ ਦੇਤਵਾਲੀਆ ਜਿੱਥੇ ਵਧੀਆ ਗਾਇਕੀ ਦੇ ਮਾਲਕ ਹਨ ਉੱਥੇ ਹੀ ਵਧੀਆ ਲੇਖਣੀ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਗਾਏ । ਉਨ੍ਹਾਂ ਦੀ ਗੀਤਕਾਰੀ ਨੂੰ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੇ ਵੀ ਗਾਇਆ ਸੀ।
ਕਿਉਂਕਿ ਅਮਰ ਸਿੰਘ ਚਮਕੀਲਾ ਨੇ ਪਾਲੀ ਦੇਤਵਾਲੀਆ ਨਾਲ ਵਾਅਦਾ ਕੀਤਾ ਸੀ ਕਿ ਉਹ ਜਦੋਂ ਉਹ ਹਿੱਟ ਹੋ ਗਏ ਤਾਂ ਉਹ ਪਾਲੀ ਦੇਤਵਾਲੀਆ ਦਾ ਗਾਣਾ ਜ਼ਰੂਰ ਗਾਉਣਗੇ ।
ਅਮਰ ਸਿੰਘ ਚਮਕੀਲਾ ਨੇ ਹਿੱਟ ਹੋਣ ਤੋਂ ਪਾਲੀ ਦੇਤਵਾਲੀਆ ਦਾ ਲਿਖਿਆ ਇੱਕ ਗੀਤ ਗਾਇਆ ਵੀ ਸੀ । ਇਸ ਤਰ੍ਹਾਂ ਆਪਣੀ ਮੌਤ ਤੋਂ ਪਹਿਲਾਂ ਅਮਰ ਸਿੰਘ ਚਮਕੀਲਾ ਨੇ ਪਾਲੀ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਕੀਤਾ ਸੀ ।ਇਸ ਗੱਲ ਦਾ ਖੁਲਾਸਾ ਪਾਲੀ ਦੇਤਵਾਲੀਆ ਨੇ ਕਿਸੇ ਵੈੱਬ ਟੀਵੀ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਹੈ ।
