ਪਾਕਿਸਤਾਨ ਦਰਸ਼ਨ ਕਰਨ ਗਏ ਜੱਥੇ ਦੇ ਇਕ ਸ਼ਰਧਾਲੂ ਬਾਰੇ ਆਈ ਦੁਖ ਦਾਇਕ ਖ਼ਬਰ “ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਾਕਿਸਤਾਨ ਜਾ ਰਹੀ ਹੈ।
ਇਸ ਖੁਸ਼ੀਆਂ ਭਰੇ ਮਾਹੌਲ ਵਿੱਚ ਇੱਕ dukh ਵਾਲੀ ਖ਼ਬਰ ਆਈ ਹੈ ਜਿਸ ਦੇ ਮੁਤਾਬਿਕ ਮੰਗਲਵਾਰ ਨੂੰ ਪਾਕਿ ਲਈ ਰਵਾਨਾ ਹੋਏ ਜੱਥੇ ਵਿੱਚ ਸ਼ਾਮਿਲ 56 ਸਾਲਾ ਸਿੱਖ ਸ਼ਰਧਾਲੂ ਜਸਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ । ਜਿਸ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੀ ਦੇਹ ਦੇ ਭਾਰਤ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਦੇਹ ਜਸਵਿੰਦਰ ਸਿੰਘ ਜੇ. ਸੀ. ਪੀ. ਅਟਾਰੀ-ਵਾਹਗਾ ਬਾਰਡਰ ਰਾਹੀਂ ਸੜਕ ਰਸਤੇ ਵਾਹਗਾ ਪੰਹੁਚਿਆ ਸੀ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਹੀ ਜਸਵਿੰਦਰ ਸਿੰਘ ਨੇ ਦਿਲ ਦੇ ਦਰ ਦ ਦੀ ਦਿੱਕਤ ਆਈ, ਜਿਸ ਮਗਰੋਂ ਉਨ੍ਹਾਂ ਨੂੰ ਲਾਹੌਰ ਸਥਿਤ ਪੰਜਾਬ ਇੰਸਟੀਚਿਊਟ ਆਫ਼ ਕਾਰਡੀਆਲੋਜੀ ਵਿਖੇ ਇਲਾਜ ਲਈ ਲਿਜਾਇਆ ਗਿਆ
ਪਰ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਨੂੰ ਬਚਾਉਣ ‘ਚ ਅਸਫਲ ਰਹੀ ਅਤੇ ਮੰਗਲਵਾਰ ਰਾਤ ਕਰੀਬ 8 ਵਜੇ ਹੋ ਰੱਬ ਨੂੰ ਪਿਆਰੇ ਹੋ ਗਏ । ਉਮੀਦ ਕੀਤੀ ਜਾ ਰਹੀ ਹੈ ਕਿ ਜਸਵਿੰਦਰ ਸਿੰਘ ਦੀ ਦੇਹ ਜਲਦੀ ਹੀ ਵਾਪਿਸ ਪਹੁੰਚ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸਾਲ 1999 ਦੀ ਵਿਸਾਖੀ ਤੋਂ ਲੈ ਕੇ 2019 ਤੱਕ ਕਰੀਬ 62 ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਸਿੱਖ ਜਥਿਆਂ ਵਿਚ ਜਾਣ ਸਮੇਂ ਅਕਾਲ ਚਲਾਣਾ ਕਰ ਗਏ ਹਨ ਤੇ ਸਿੱਖ ਸ਼ਰਧਾਲੂਆਂ ਦੀਆਂ ਦੇਹਾਂ ਨੂੰ ਇਸ਼ਨਾਨ ਕਰਵਾਉਣ ਦੀ ਸੇਵਾ ਇਕ ਮੁਸਲਮਾਨ ਸੇਵਾਦਾਰ ਨੂੰ ਬਖਸ਼ਿਸ ਗਈ ਹੈ।ਜਿਸ ਤੋਂ ਬਾਅਦ ਇਹਨਾਂ ਦੇਹਾਂ ਨੂੰ ਪਰਿਵਾਰਕ ਮੈਂਬਰਾਂ ਦੇ ਵਤਨ ਵਾਪਿਸ ਭੇਜ ਦਿੱਤਾ ਜਾਂਦਾ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਤੇ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ।
