Home / Viral / ਪਾਕਸਿਤਾਨ ਗਏ ਸਿੱਖ ਨੂੰ ਲੱਭਿਆ 70 ਸਾਲ ਪੁਰਾਣਾ ਨਾਨੇ ਦਾ ਖਜ਼ਾਨਾ ਇਹ ਦੇਖ ਕੇ ਨਿਕਲ ਆਏ ਹੰਝੂ

ਪਾਕਸਿਤਾਨ ਗਏ ਸਿੱਖ ਨੂੰ ਲੱਭਿਆ 70 ਸਾਲ ਪੁਰਾਣਾ ਨਾਨੇ ਦਾ ਖਜ਼ਾਨਾ ਇਹ ਦੇਖ ਕੇ ਨਿਕਲ ਆਏ ਹੰਝੂ

ਸਿੱਖ ਨੂੰ ਲੱਭਿਆ 70 ਸਾਲ ਪੁਰਾਣਾ ਨਾਨੇ ਦਾ ਖਜ਼ਾਨਾ

ਜਿਹੜੇ ਲੋਕਾਂ ਨੂੰ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਆਪਣਾ ਘਰ ਘਾਟ ਅਤੇ ਆਪਣੇ ਧਾਰਮਿਕ ਸਥਾਨ ਛੱਡਣੇ ਪਏ। ਅੱਜ ਵੀ ਉਨ੍ਹਾਂ ਦੇ ਮਨਾਂ ਵਿੱਚ ਇੱਕ ਚੀਸ ਉੱਠਦੀ ਹੈ ਕਿ ਕਾਸ਼ ਉਹ ਦੁਬਾਰਾ ਉੱਥੇ ਜਾ ਕੇ ਉਨ੍ਹਾਂ ਸਥਾਨਾਂ ਨੂੰ ਉਸੇ ਹਾਲਤ ਵਿੱਚ ਦੇਖ ਸਕਣ। ਸਿੱਖਾਂ ਦੀਆਂ ਅਰਦਾਸਾਂ ਰੰਗ ਲਿਆਈਆਂ ਅਤੇ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਮਾਤਾ ਈਸ਼ਰ ਕੌਰ ਦਾ ਜਨਮ ਪਾਕਿਸਤਾਨ ਦੇ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਹੋਇਆ ਸੀ।

ਅਮਰੀਕ ਸਿੰਘ ਦਾ ਨਾਨਾ ਭਾਵ ਈਸ਼ਰ ਕੌਰ ਦਾ ਪਿਤਾ ਇਲਾਕੇ ਵਿੱਚ ਚੰਗੇ ਰਸੂਖ ਵਾਲਾ ਇਨਸਾਨ ਸੀ। ਉਸ ਨੇ ਪਿੰਡ ਵਿੱਚ ਸਕੂਲ ਬਣਵਾਇਆ ਸੀ। ਜਿਹੜਾ ਕਿ ਉਨ੍ਹਾਂ ਦੇ ਨਾਮ ਤੇ ਅੱਜ ਵੀ ਚੱਲਦਾ ਹੈ। ਇਸ ਤੋਂ ਬਿਨਾਂ ਉਹ ਹੋਰ ਵੀ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਸਨ। ਜਿਸ ਕਰਕੇ ਉਨ੍ਹਾਂ ਦੀ ਸਾਰੇ ਭਾਈਚਾਰਿਆਂ ਵਿੱਚ ਚੰਗੀ ਇੱਜ਼ਤ ਸੀ। ਈਸ਼ਰ ਕੌਰ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿੰਡ ਦਾ ਪਾਣੀ ਭਾਰਾ ਸੀ। ਜਿਸ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਸੀ।

ਜਦੋਂ ਉਹ 1947 ਵਿੱਚ ਭਾਰਤ ਆਉਣ ਲੱਗੇ ਤਾਂ ਉਨ੍ਹਾਂ ਦੀ ਮਾਂ ਨੇ ਬੱਚੀ ਈਸ਼ਰ ਕੌਰ ਦੇ ਮੂੰਹ ਵਿੱਚ ਪਾਣੀ ਪਾ ਕੇ ਕਿਹਾ ਸੀ। ਪਤਾ ਨਹੀਂ ਇਹ ਪਾਣੀ ਮੁੜ ਕੇ ਨਸੀਬ ਹੋਣਾ ਵੀ ਹੈ ਜਾਂ ਨਹੀਂ ਬੱਚੀ ਈਸ਼ਰ ਕੌਰ ਵੱਡੀ ਹੋ ਗਈ। ਅਖੀਰ ਬਜ਼ੁਰਗ ਹੋ ਗਈ। ਪਰ ਉਹ ਨਲਕੇ ਵਾਲਾ ਪਾਣੀ ਉਸ ਨੂੰ ਨਹੀਂ ਭੁੱਲਦਾ ਸੀ। ਉਹ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਵੀ ਵਾਰ ਵਾਰ ਕਹਿੰਦੀ ਸੀ ਕਿ ਕਦੇ ਪਾਕਿਸਤਾਨ ਜਾ ਕੇ ਉਸੇ ਪਿੰਡ ਦੇ ਉਸ ਨਲਕੇ ਦਾ ਪਾਣੀ ਪੀ ਕੇ ਦੇਖੇ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਤਾਂ ਅਮਰੀਕ ਸਿੰਘ ਪਾਕਿਸਤਾਨ ਗਿਆ।

ਉਹ ਪੁੱਛਦਾ ਪੁਛਾਉਂਦਾ ਸ਼ਾਹਕੋਟ ਚਲਾ ਗਿਆ। ਉਸ ਨੇ ਮਾਨ ਵੱਲੋਂ ਦੱਸੇ ਗਏ ਨਕਸ਼ੇ ਅਨੁਸਾਰ ਆਪਣੇ ਨਾਨੇ ਦਾ ਘਰ ਲੱਭਿਆ। ਪਰ ਹੁਣ ਉਹ ਨਕਸ਼ਾ ਬਦਲ ਚੁੱਕਾ ਸੀ। ਪਿੰਡ ਦੇ ਬਜ਼ੁਰਗਾਂ ਨੂੰ ਪੁੱਛ ਕੇ ਉਹ ਟਿਕਾਣੇ ਤੇ ਪਹੁੰਚ ਗਿਆ ਅਤੇ ਉੱਥੋਂ ਉਸ ਨੇ ਆਪਣੀ ਮਾਂ ਨਾਲ ਵੀਡੀਓ ਕਾਲ ਕੀਤੀ। ਉਸ ਨੂੰ ਇੱਕ ਬਜ਼ੁਰਗ ਨੇ ਕਲਾਵੇ ਵਿੱਚ ਲੈ ਲਿਆ ਅਤੇ ਦੱਸਿਆ ਕਿ ਉਨ੍ਹਾਂ ਕੋਲ ਉਸ ਦੇ ਨਾਨੇ ਦੀ ਇੱਕ ਅਮਾਨਤ ਸਾਂਭੀ ਹੋਈ ਹੈ। ਜੋ ਉਸ ਨੇ ਅਜੇ ਤੱਕ ਨਹੀਂ ਛੇੜੀ। ਬਜ਼ੁਰਗ ਨੇ ਇੱਕ ਸੰਦੂਕ ਖੋਲ੍ਹਿਆ। ਉਸ ਵਿੱਚ ਪੁਰਾਣਾ ਸਾਮਾਨ ਪਿਆ ਸੀ।

ਉਸ ਨੇ ਅਮਰੀਕ ਸਿੰਘ ਨੂੰ ਇੱਕ ਪੋਟਲੀ ਦਿੱਤੀ। ਇਸ ਨੂੰ ਖੋਲ੍ਹ ਕੇ ਅਮਰੀਕ ਸਿੰਘ ਨੂੰ ਇਸ ਵਿੱਚੋਂ ਕੁਝ ਸਿੱਕੇ ਮਿਲੇ। ਜੋ ਹੁਣ ਨਹੀਂ ਚੱਲਦੇ ਅਤੇ ਕੁਝ ਸੋਨੇ ਦੀਆਂ ਮੋਹਰਾਂ ਮਿਲੀਆਂ। ਅਮਰੀਕ ਸਿੰਘ ਨੇ ਸਿੱਕੇ ਰੱਖ ਲਏ ਅਤੇ ਇੱਕ ਸੋਨੇ ਦੀ ਮੋਹਰ ਰੱਖ ਕੇ ਬਾਕੀ ਮੋਹਰਾਂ ਬਜ਼ੁਰਗ ਨੂੰ ਸਤਿਕਾਰ ਸਮੇਤ ਵਾਪਿਸ ਕਰ ਦਿੱਤੀਆਂ। ਅਮਰੀਕ ਸਿੰਘ ਵਾਪਿਸ ਆਉਂਦੇ ਸਮੇਂ ਬਹੁਤ ਵੱਡਾ ਖਜ਼ਾਨਾ ਆਪਣੀ ਮਾਂ ਵਾਸਤੇ ਲੈ ਕੇ ਆਇਆ ਸੀ। ਉਹ ਖਜ਼ਾਨਾ ਸੀ, ਉਸ ਨਲਕੇ ਦਾ ਪਾਣੀ ਜਿਸ ਦਾ ਉਸ ਦੀ ਮਾਂ ਨੇ ਜ਼ਿਕਰ ਕਰਿਆ ਸੀ।

error: Content is protected !!