ਦੇਖੋ ਹੈਰਾਨ ਕਰਦਾ ਕਾਰਨ
ਫਤਿਹਗੜ੍ਹ ਸਾਹਿਬ—ਸਰਹਿੰਦ ਦੇ ਪਿੰਡ ਮਾਜਰੀ ਸੋਢੀਆਂ ‘ਚ ਸਮਾਜ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗਰੀਬੀ ਤੋਂ ਮ ਜ਼ ਬੂ ਰ ਪੰਜ ਧੀਆਂ ਦੇ ਪਿਤਾ ਦੇ ਜਿਊਂਦੇ ਜੀਅ ਆਪਣੀ ਮੌਤ ਦਾ ਭੋਗ ਇਸ ਲਈ ਪਾ ਦਿੱਤਾ ਤਾਂ ਕਿ ਪਰਿਵਾਰ ‘ਤੇ ਬੋ ਝ ਨਾ ਪਵੇ। ਅਤੇ ਧੀਆਂ ਵਲੋਂ ਅੰ ਤਿ ਮ ਕਿਰਿਆ ਕਰਨ ਨੂੰ ਲੈ ਕੇ ਕੋਈ ਵਿ ਵਾ ਦ ਨਾ ਹੋਵੇ। ਪਿਛਲੇ ਸਾਲ ਆਪਣੀ ਮੌਤ ਦਾ ਭੋਗ ਯਾਨੀ ਸਾਰੇ ਕਾਰ-ਵਿਹਾਰ ਕਰਨ ਵਾਲੇ ਹਰਭਜਨ ਸਿੰਘ ਨੇ ਇਸ ਸਾਲ ਬਰਸੀ ਸਮਾਰੋਹ ਵੀ ਕਰ ਦਿੱਤਾ। ਸਮਾਜ ਨੂੰ ਸੰਦੇਸ਼ ਵੀ ਦਿੱਤਾ ਦੁੱਖਾਂ ਨਾਲ ਲ ੜ ਨਾ ਸਿੱਖੋ। ਹਾਰ ਕੇ ਖੁ ਦ ਕੁ ਸ਼ੀ ਨਾ ਕਰੋ ਸਗੋਂ ਮਿਸਾਲ ਬਣ ਕੇ ਸਮਾਜ ਨੂੰ ਨਵੀਂ ਦਿਸ਼ਾ ਦਿਓ।
ਸਾਲ 1947 ‘ਚ ਜਨਮੇ ਹਰਭਜਨ ਸਿੰਘ ਦੱਸਦੇ ਹਨ ਕਿ 72 ਸਾਲਾਂ ‘ਚ ਇਕ ਦਿਨ ਵੀ ਸੁੱਖ ਦਾ ਨਹੀਂ ਆਇਆ। ਗਰੀਬੀ ਦੇ ਕਾਰਨ ਪੜ੍ਹ ਵੀ ਨਹੀਂ ਸਕੇ ਅਤੇ ਬਚਪਨ ਤੋਂ ਹੀ ਮਜ਼ਦੂਰੀ ਕਰਨ ਲੱਗੇ। 1968 ‘ਚ ਕਲਾਵੰਤੀ ਨਾਲ ਵਿਆਹ ਹੋਇਆ। ਪਤਨੀ ਵੀ ਬੀ ਮਾ ਰ ਰਹਿਣ ਲੱਗੀ। ਇਕ ਦੇ ਬਾਅਦ ਪੰਜ ਧੀਆਂ ਨੇ ਜਨਮ ਲਿਆ। ਪਤਨੀ ਦੀ ਬੀਮਾਰੀ ਵੀ ਵਧਦੀ ਗਈ। ਕਮਾਈ ਦਾ ਸਾਰਾ ਪੈਸਾ ਦਵਾਈ ‘ਤੇ ਖਰਚ ਹੁੰਦਾ ਰਹਿੰਦਾ। ਕਿਸੇ ਤਰ੍ਹਾਂ ਧੀਆਂ ਦੇ ਵਿਆਹ ਕੀਤੇ ਤਾਂ ਉਨ੍ਹਾਂ ਨੂੰ ਵੀ ਸੁੱਖ ਨਸੀਬ ਨਹੀਂ ਹੋਇਆ। ਸਹੁਰੇ ਵਾਲੇ ਤੰ ਗ ਕਰਦੇ ਰਹਿੰਦੇ। ਕਿਸੇ ਧੀ ਨੂੰ ਵੱਖ ਹੋਣਾ ਪਿਆ ਤਾਂ ਕਿਸੇ ਦਾ ਤਾਲਾਕ ਹੋ ਗਿਆ। ਇਕ ਜੁਆਈ ਦੀ ਮੌਤ ਹੋ ਗਈ। 20 ਸਾਲ ਤੋਂ ਇਕ ਧੀ ਰਣਜੀਤ ਕੌਰ ਉਸ ਦੇ ਕੋਲ ਰਹੀ ਹੈ। 2017 ‘ਚ ਪਤਨੀ ਵੀ ਚੱਲ ਵਸੀ। ਕਿਸੇ ਤਰ੍ਹਾਂ ਪਤਨੀ ਦਾ ਅੰ ਤਿ ਮ ਕਿਰਿਆ ਕੀਤੀ। ਫਿਰ ਤੈਅ ਕੀਤਾ ਕਿ ਉਹ ਧੀਆਂ ‘ਤੇ ਬੋਝ ਨਹੀਂ ਬਣੇਗਾ। ਉਸ ਦੀ ਮੌਤ ਧੀਆਂ ਦੀ ਮਜ਼ਬੂਰੀ ਨਹੀਂ ਬਣੇਗੀ। 24 ਫਰਵਰੀ 2019 ਨੂੰ ਉਸ ਨੇ ਜਿਊਂਦੇ ਜੀਅ ਆਪਣੀ ਮੌਤ ਦੀ ਰਸਮ ਪੂਰੀ ਕਰ ਦਿੱਤੀ। 11 ਮਹੀਨੇ ਬਾਅਦ 27 ਜਨਵਰੀ ਨੂੰ ਬਰਸੀ ਸਮਾਰੋਹ ਵੀ ਪਿੰਡ ‘ਚ ਕਰਵਾਇਆ। ਮੌਤ ਦੇ ਬਾਅਦ ਕੋਈ ਵਿ ਵਾ ਦ ਨਾ ਰਹੇ। ਇਸ ਕਾਰਨ ਮਕਾਨ ਧੀ ਦੇ ਨਾਂ ਕਰਵਾ ਦਿੱਤਾ ਅਤੇ ਡੇਢ ਵਿਘੇ ਜ਼ਮੀਨ ਧੀਆਂ ‘ਚ ਵੰਡ ਦਿੱਤੀ।
1979 ‘ਚ ਅੱਖਾਂ ਗਈਆਂ ਤਾਂ ਪਹਿਲੀ ਵਾਰ ਲੱਗਿਆ ਕੋਈ ਕਿਸੇ ਦਾ ਨਹੀਂ
ਹਰਭਜਨ ਸਿੰਘ ਨੇ ਦੱਸਿਆ ਕਿ 1979 ‘ਚ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਤਾਂ ਪਹਿਲੀ ਵਾਰ ਲੱਗਿਆ ਕਿ ਸਮਾਜ ‘ਚ ਕੋਈ ਆਪਣਾ ਨਹੀਂ ਹੁੰਦਾ। ਤਿੰਨ ਮਹੀਨੇ ਤੱਕ ਘਰ ਰਿਹਾ। ਪਰਿਵਾਰ ਦੇ ਕਿਸੇ ਮੈਂਬਰ ਜਾਂ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ। ਫੈਕਟਰੀ ਮਾਲਕਾਂ ਨੇ ਲੁਧਿਆਣਾ ਤੋਂ ਇਲਾਜ ਕਰਵਾਇਆ ਤਾਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ।
…ਤਾਂਕਿ ਕੋਈ ਮਾਂ-ਬਾਪ ਖੁਦ ਨੂੰ ਬ ਦ ਨ ਸੀ ਬ ਨਾ ਸਮਝੇ: ਹਰਭਜਨ ਸਿੰਘ ਰਸਮਾਂ ਪੂਰੀਆਂ ਕਰਨ ਦੇ ਬਾਅਦ ਸਮਾਜ ‘ਚ ਪਹਿਲੇ ਦੀ ਤਰ੍ਹਾਂ ਹੀ ਰਹਿ ਰਹੇ ਹਨ। ਆਪਣੀਆਂ ਜ਼ਿੰਮੇਦਾਰੀਆਂ ਵੀ ਨਿਭਾਅ ਰਹੇ ਹਨ। ਉਨ੍ਹਾਂ ਨੇ ਸੰਦੇਸ਼ ਦਿੱਤਾ ਹੈ ਕਿ ਦੁੱਖਾਂ ਤੋਂ ਤੰ ਗ ਹੋ ਕੇ ਕੋਈ ਖੁ ਦ ਕੁ ਸ਼ੀ ਨਾ ਕਰੇ। ਦਲਦਲ ‘ਚ ਫਸੇ ਨੌਜਵਾਨ ਆਪਣੇ ਮਾਤਾ-ਪਿਤਾ ਵੱਲ ਦੇਖਣ ਤਾਂਕਿ ਕੋਈ ਮਾਤਾ-ਪਿਤਾ ਉਨ੍ਹਾਂ ਦੇ ਜਿਵੇਂ ਬ ਦ ਨ ਸੀ ਬ ਨਾ ਹੋਵੇ।
ਧੀ ਨੇ ਕਿਹਾ ਸਾਨੂੰ ਕੋਈ ਦੁੱਖ ਨਹੀਂ
ਹਰਭਜਨ ਸਿੰਘ ਦੀ ਇਸ ਸਮਾਜਿਕ ਰਸਮ ‘ਤੇ ਧੀਆਂ ਨੂੰ ਕੋਈ ਦੁੱਖ ਨਹੀਂ। ਧੀ ਰਣਜੀਤ ਕੌਰ ਨੇ ਕਹਾ ਕਿ ਉਨ੍ਹਾਂ ਦੇ ਪਿਤਾ ਨੇ ਪੁੱਤਰਾਂ ਨਾਲੋਂ ਵਧ ਪਿਆਰ ਦਿੱਤਾ ਹੋਵੇਗਾ। ਪਿਤਾ ਦੇ ਹੌਂਸਲੇ ਦੀ ਬਦੌਲਤ ਹੀ ਉਹ ਦੁੱ ਖਾਂ ਤੋਂ ਉਭਰ ਸਕੀ ਹੈ।
