ਹੁਣੇ ਆਈ ਤਾਜਾ ਵੱਡੀ ਖਬਰ
ਪਾਕਿਸਤਾਨ ਵਿਚ ਹਿੰਦੂਆਂ ਵਿਰੁੱਧ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਸਿੰਧ ਸੂਬੇ ਵਿਚ ਇਕ ਹਿੰਦੂ ਮੈਡੀਕਲ ਵਿਦਿਆਰਥਣ ਨੂੰ ਖਤਮ ਕਰਨ ਦੀ ਖਬਰ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਧਰਮ ਪਰਿਵਰਤਨ ਕਾਰਨ ਹੋਈ ਹੈ। ਲੜਕੀ ਦਾ ਨਾਮ ਨਮਰਿਤਾ ਚੰਦਾਨੀ ਸੀ। ਉਹ ਪਾਕਿਸਤਾਨ ਦੇ ਘੋਟਕੀ ਦੇ ਹੀ ਮੀਰਪੁਰ ਮਥੇਲੋ ਦੀ ਰਹਿਣ ਵਾਲੀ ਸੀ।
ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਵਿਦਿਆਰਥਣ ਨੇ ਆਪਣੀ ਜੀ-ਵਨ ਲੀਲ੍ਹਾ ਖੁਦ ਖਤਮ ਕੀਤੀ ਹੈ ਜਾਂ ਉਸ ਨਾਲ ਇਹ ਕਿਸੇ ਨੇ ਕੀਤਾ ਹੈ ਫਿਲਹਾਲ ਇਹ ਕਹਿਣਾ ਹਾਲੇ ਮੁਸ਼ਕਲ ਹੈ। ਉੱਧਰ ਨਮਰਿਤਾ ਦੇ ਭਰਾ ਡਾਕਟਰ ਵਿਸ਼ਾਲ ਸੁੰਦਰ ਨੇ ਦਾਅਵਾ ਕੀਤਾ ਹੈ ਕਿ ਇਹ ਉਸ ਦੀ ਭੈਣ ਨੇ ਨਹੀਂ ਕੀਤਾ ਹੈ ਕਿਉਂਕਿ ਉਸ ਦੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਨਿਸ਼ਾਨ ਹਨ, ਜਿਵੇਂ ਕੋਈ ਵਿਅਕਤੀ ਉਸ ਨੂੰ ਫੜ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਘੱਟ ਗਿਣਤੀ ਹਾਂ, ਕ੍ਰਿਪਾ ਕਰਕੇ ਸਾਡੇ ਲਈ ਖੜ੍ਹੇ ਹੋਵੋ।
ਨਮਰਿਤਾ ਲਰਕਾਨਾ ਦੇ ਬੀਬੀ ਆਸਿਫਾ ਡੈਂਟਲ ਕਾਲਜ ਦੀ ਵਿਦਿਆਰਥਣ ਸੀ। ਉਹ ਸੋਮਵਾਰ ਨੂੰ ਹੋਸਟਲ ਦੇ ਕਮਰੇ ਵਿਚ ਮੰਜੇ ‘ਤੇ ਪਈ ਮਿਲੀ। ਉਸ ਦੇ ਗਲੇ ਰੱਸੀ ਸੀ। ਸਵੇਰੇ ਜਦੋਂ ਨਮਰਿਤਾ ਦੀਆਂ ਸਹੇਲੀਆਂ ਨੇ ਦਰਵਾਜਾ ਖੜਕਾਇਆ ਅਤੇ ਉਸ ਦਾ ਨਾਮ ਲਿਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਨਮਰਿਤਾ ਨੂੰ ਕਮਰੇ ਵਿਚੋਂ ਬਾਹਰ ਕੱਢਿਆ।
ਲਰਕਾਨਾ ਡੀ.ਆਈ.ਜੀ. ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉੱਥੇ ਇਸ ਮਾਮਲੇ ਵਿਚ ਡੈਂਟਲ ਕਾਲਜ ਦੇ ਕੁਲਪਤੀ ਡਾਕਟਰ ਅਮਿਤਾ ਅਤਾਉਰ ਰਹਿਮਾਨ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਹ ਲੜਕੀ ਵਲੋਂ ਆਪ ਕੀਤੀ ਲੱਗਦੀ ਹੈ ਪਰ ਅਸਲੀ ਕਾਰਨਾਂ ਦਾ ਪਤਾ ਚੱਲ ਪਾਵੇਗਾ।
