Home / Informations / ਨਾ ਪਤੀ ਸੀ ਨਹਾਉੰਦਾ ਨਾ ਕਰਦਾ ਬੁਰਸ਼ ਤੰਗ ਆਈ ਪਤਨੀ ਨੇ ਚੁੱਕਿਆ ਵੱਡਾ ਕਦਮ

ਨਾ ਪਤੀ ਸੀ ਨਹਾਉੰਦਾ ਨਾ ਕਰਦਾ ਬੁਰਸ਼ ਤੰਗ ਆਈ ਪਤਨੀ ਨੇ ਚੁੱਕਿਆ ਵੱਡਾ ਕਦਮ

ਪਟਨਾ ’ਚ ਰਹਿਣ ਵਾਲੀ ਇਕ ਮਹਿਲਾ ਨੇ ਆਪਣੇ ਪਤੀ ਨੂੰ ਇਸ ਕਾਰਨ ਤਲਾਕ ਦੇਣ ਲਈ ਮਜਬੂਰ ਹੋ ਗਈ ਹੈ ਕਿਉਂਕਿ ਉਸਦੇ ਪਤੀ ਦੀਆਂ ਆਦਤਾਂ ਬਹੁਤ ਹੀ ਜਿਆਦਾ ਗੰਦੀਆਂ ਹਨ। ਪੀੜਤ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਨਾ ਤਾਂ ਨਹਾਉਂਦਾ ਹੈ ਤੇ ਨਾਲ ਹੀ ਬ੍ਰਸ਼ ਕਰਦਾ ਹੈ। ਜਿਸ ਕਾਰਨ ਉਸ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦੀ ਹੈ।

ਬਿਹਾਰ (Bihar) ਦੀ ਰਾਜਧਾਰੀ ਪਟਨਾ (Patna) ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਪਲ ਨੂੰ ਤੁਸੀ ਵੀ ਹੈਰਾਨ ਰਹਿ ਜਾਓਗੇ ਕੀ ਇਸ ਤਰ੍ਹਾਂ ਦੇ ਮਾਮਲੇ ਵੀ ਕੋਰਟ ’ਚ ਆਉਂਦੇ ਹਨ। ਇਕ ਪਤਨੀ (Wife) ਨੇ ਆਪਣੇ ਪਤੀ ਨੂੰ ਇਸ ਕਰਕੇ ਤਲਾਕ (Divorce) ਦੇਣ ਲਈ ਮਜਬੂਰ ਹੋ ਗਈ ਹੈ ਕਿਉਂਕਿ ਉਸਦੇ ਪਤੀ ਦੀਆਂ ਆਦਤਾਂ ਗੰਦੀਆਂ ਹਨ ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਹੈ। ਪਤਨੀ ਨੇ ਆਪਣੇ ਪਤੀ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਉਸਦਾ ਪਤੀ ਨਾ ਤਾਂ ਨਹਾਉਂਦਾ ਹੈ ਅਤੇ ਨਾ ਹੀ ਬ੍ਰਸ਼ ਕਰਦਾ ਹੈ। ਨਾਲ ਹੀ ਪੀੜਤ ਪਤਨੀ ਦਾ ਇਹ ਵੀ ਕਹਿਣਾ ਹੈ ਕਿ ਉਸਦਾ ਪਤੀ 10-10 ਦਿਨ ਬਾਅਦ ਨਹਾਉਂਦਾ (Bath) ਹੈ ਤੇ ਬ੍ਰੁਸ਼ (Brush) ਵੀ ਨਹੀਂ ਕਰਦਾ ਜਿਸ ਕਾਰਨ ਉਸਦੇ ਮੁੰਹ ਚੋਂ ਬੰਦਬੂ ਆਉਂਦੀ ਹੈ।

ਪੀੜਤ ਪਤਨੀ ਨੇ ਆਪਣੇ ਪਤੀ ਨੂੰ ਕਾਫੀ ਵਾਰ ਸਮਝਾਇਆ
ਪੀੜਤ ਪਤਨੀ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਉਹ ਨਾ ਤਾਂ ਮਨੀਸ਼ ਰਾਮ ਪਤੀ ਦੇ ਨਾਲ ਮਿਲੀ ਸੀ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਹੋਈ ਗੱਲ ਹੋਈ ਸੀ। ਪਹਿਲੀ ਵਾਰ ਉਸਨੇ ਆਪਣੇ ਪਤੀ ਨੂੰ ਵਿਆਹ ਦੀ ਸਟੇਜ ਤੇ ਹੀ ਦੇਖਿਆ ਸੀ। ਵਿਆਹ ਤੋਂ ਬਾਅਦ ਜਦੋ ਉਹ ਆਪਣੇ ਸਹੁਰੇ ਘਰ ਆਈ ਤਾਂ ਉਸਨੂੰ ਆਪਣੇ ਪਤੀ ਦੀਆਂ ਗੰਦੀ ਆਦਤਾਂ ਦੇ ਬਾਰੇ ਪਤਾ ਚੱਲਿਆ। ਜਿਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗੀ। ਪੀੜਤ ਪਤਨੀ ਸੋਨੀ ਦੇਵੀ ਦਾ ਇਹ ਵੀ ਕਹਿਣਾ ਹੈ ਕਿ ਉਸਦੇ ਪਤੀ ਨੂੰ ਚੰਗਾ ਬੋਲਣਾ ਨਹੀਂ ਆਉਂਦਾ। ਉਹ ਪਿੰਡ ਦੀ ਭਾਸ਼ਾ ’ਚ ਹੀ ਗੱਲ ਕਰਦਾ ਹੈ। ਸਾਡੇ ਦੋਹਾਂ ਵਿਚਾਲੇ ਅਜੇ ਪਤੀ ਪਤਨੀ ਦਾ ਰਿਸ਼ਤਾ ਨਹੀਂ ਹੈ ਜਿਸ ਕਾਰਨ ਹੁਣ ਉਹ ਇਸ ਰਿਸ਼ਤੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ।

ਪਤੀ ਤੋਂ ਤੰਗ ਹੋ ਫਿਰ ਕੀਤੀ ਸ਼ਿਕਾਇਤ
ਪੀੜਤ ਸੋਨੀ ਨੇ ਆਪਣੇ ਪਤੀ ਤੋਂ ਤੰਗ ਆਉਣ ਤੋਂ ਬਾਅਦ ਮਹਿਲਾ ਕਮੀਸ਼ਨ (Bihar Women Commission) ਕੋਲ ਸ਼ਿਕਾਇਤ ਕੀਤੀ। ਕਿਉਂਕਿ ਹੁਣ ਪੀੜਤ ਪਤਨੀ ਆਪਣੇ ਪਤੀ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ। ਸੋਨੀ ਤੇ ਮਨੀਸ਼ ਦਾ ਵਿਆਹ ਸਾਲ 2017 ’ਚ ਹੋਇਆ ਸੀ।

ਮਹਿਲਾ ਕਮਿਸ਼ਨ ਨੇ ਦਿੱਤਾ ਦੂਜਾ ਮੌਕਾ
ਮਹਿਲਾ ਕਮਿਸ਼ਨ (Bihar Women Commission) ਸੋਨੀ ਅਤੇ ਮਨੀਸ਼ ਨੂੰ ਵਿਆਹ ਸੰਭਾਲਣ ਦਾ ਇਕ ਹੋਰ ਮੌਕਾ ਦਿੱਤਾ ਹੈ। ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਦੋ ਮਹੀਨੇ ਦੇ ਅੱਗੇ ਦੀ ਤਾਰੀਖ ਦਿੱਤੀ ਹੈ। ਮਹਿਲਾ ਕਮਿਸ਼ਨ ਦੀ ਮੈਂਬਰ ਪ੍ਰਤੀਮਾ ਸਿੰਨ੍ਹਾ ਨੇ ਕਿਹਾ ਕਿ ਦੋਹਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ। ਨਾਲ ਹੀ ਪਤੀ ਮਨੀਸ਼ ਰਾਮ ਨੂੰ ਸਮਝਾਇਆ ਗਿਆ ਹੈ ਕਿ ਉਹ ਆਪਣੇ ਆਦਤਾਂ ਨੂੰ ਸੁਧਾਰੇ।

error: Content is protected !!