Home / Informations / ਨਹੀਂ ਕਰ ਸਕੋਗੇ ਯਕੀਨ – ਚੰਡੀਗੜ ਦੇ ਬੰਦੇ ਨੇ 0001 ਨੰਬਰ ਲੈਣ ਵਾਸਤੇ ਖਰਚ ਦਿੱਤੇ ਇੰਨੇ ਲੱਖ ਨਹੀਂ ਕਰ ਸਕੋਗੇ ਯਕੀਨ

ਨਹੀਂ ਕਰ ਸਕੋਗੇ ਯਕੀਨ – ਚੰਡੀਗੜ ਦੇ ਬੰਦੇ ਨੇ 0001 ਨੰਬਰ ਲੈਣ ਵਾਸਤੇ ਖਰਚ ਦਿੱਤੇ ਇੰਨੇ ਲੱਖ ਨਹੀਂ ਕਰ ਸਕੋਗੇ ਯਕੀਨ

ਚੰਡੀਗੜ ਦੇ ਬੰਦੇ ਨੇ 0001 ਨੰਬਰ ਲੈਣ ਵਾਸਤੇ ਖਰਚ ਦਿੱਤੇ ਇੰਨੇ ਲੱਖ

ਕਹਿੰਦੇ ਨੇ ਇਨਸਾਨ ਆਪਣੀਆਂ ਲੋੜਾਂ ਤੇ ਸ਼ੌਕ ਪੂਰਾ ਕਰਨ ਵਾਸਤੇ ਕੀ ਨਹੀਂ ਕਰਦਾ ਤੇ ਦੂਜੇ ਨੰਬਰ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਆਪਣਾ ਸ਼ੌਕ ਪੂਰਾ ਕਰਨ ਵਾਸਤੇ ਇਨਸਾਨ ਕਿੰਨੀ ਵੀ ਵੱਡੀ ਰਕਮ ਨੂੰ ਅਦਾ ਕਰ ਦਿੰਦਾ ਹੈ। ਅਜਿਹਾ ਹੀ ਕੁਝ ਸ਼ੌਕ ਪੂਰਾ ਕਰਦੇ ਹੋਏ ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੈਂਟਲੇ ਕਾਰ ਲਈ ਸੀਐਚ-01 ਬੀਜ਼ੈਡ 0001 ਨੰਬਰ 15.35 ਲੱਖ ਰੁਪਏ ‘ਚ ਖਰੀਦੀਆ ਹੈ। ਰਜਿਸਟ੍ਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਤਿੰਨ ਦਿਨਾਂ ਤੋਂ ਜਾਰੀ ਫੈਂਸੀ ਨੰਬਰਾਂ ਦੀ ਬੋਲੀ ਵੀਰਵਾਰ ਨੂੰ ਹੋਈ। ਇਸ ‘ਚ ਸਭ ਤੋਂ ਮਹਿੰਗਾ ਨੰਬਰ 0001 ਹੀ ਵਿਕਿਆ। ਇਸ ਦਾ ਰਿਜ਼ਰਵ ਪ੍ਰਾਈਜ਼ 50 ਹਜ਼ਾਰ ਰੁਪਏ ਸੀ।

ਬੈਂਟਲੇ ਕਾਰ ਦੇ ਬੇਸ ਮਾਡਲ ਦੀ ਸ਼ੁਰੂਆਤ ਸਵਾ ਤਿੰਨ ਕਰੋੜ ਰੁਪਏ ਨਾਲ ਹੁੰਦੀ ਹੈ। ਕੁਲਵਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਉਸ ਦਾ ਮਨ ਸੀ, ਇਸ ਲਈ ਇਹ ਨੰਬਰ ਖਰੀਦ ਲਿਆ। ਇਸ ਦੀ ਕੋਈ ਖਾਸ ਵਜ੍ਹਾ ਨਹੀਂ ਸੀ। ਬੱਸੀ ਨੇ ਦੱਸਿਆ ਕਿ ਉਹ ਬਿਜਨੈੱਸ ਕਰਦੇ ਹਨ। ਉਧਰ, ਇਸ ਸੀਰੀਜ਼ ਦਾ ਦੂਜਾ ਸਭ ਤੋਂ ਮਹਿੰਗਾ ਨੰਬਰ 0003 ਰਿਹਾ ਜੋ ਐਮਐਸ ਟਾਈਲ ਐਂਡ ਕੰਪਨੀ ਨੇ ਸੱਤ ਲੱਖ 77 ਹਜ਼ਾਰ ਰੁਪਏ ‘ਚ ਖਰੀਦੀਆ। ਜਦਕਿ ਤੀਜਾ ਨੰਬਰ 0007 ਇੰਡੀਅਨ ਸੁਕ੍ਰੋਸ ਲਿਮਟਿਡ ਨੇ ਪੰਜ ਲੱਖ 86 ਹਜ਼ਾਰ ਰੁਪਏ ‘ਚ ਮਰਸਡੀਜ਼ ਲਈ ਖਰੀਦਿਆ।

ਆਰਐਲਏ ਨੇ ਇਸ ਬੋਲੀ ਤੋਂ ਕੁਲ 84 ਲੱਖ 77 ਹਜ਼ਾਰ ਰੁਪਏ ਦਾ ਰੈਵਿਨਿਊ ਇਕੱਠਾ ਕੀਤਾ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ

error: Content is protected !!