ਬਠਿੰਡਾ ਦੇ ਮੌੜ ਮੰਡੀ ਕੋਲੋਂ ਲੰਘਦੀ ਨਹਿਰ ਕੋਟਲਾ ਬ੍ਰਾਂਚ ਵਿਚੋਂ ਬੱਚਿਆਂ ਨੂੰ ਕਾਰ-ਤੂਸ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਹ ਬੱਚੇ ਨਹਿਰ ਵਿੱਚੋਂ ਪੈਸੇ ਇਕੱਠੇ ਕਰ ਰਹੇ ਸਨ। ਗਣੇਸ਼ ਜੀ ਦੀਆਂ ਮੂਰਤੀਆਂ ਜਲ ਪ੍ਰਵਾਹ ਕਰਨ ਸਮੇਂ ਸ਼ਰਧਾਲੂ ਨਹਿਰ ਵਿੱਚ ਪੈਸੇ ਵੀ ਭੇਟ ਕਰਦੇ ਹਨ। ਬੱਚੇ ਇਨ੍ਹਾਂ ਪੈਸਿਆਂ ਨੂੰ ਕੱਢ ਲੈਂਦੇ ਹਨ। ਜਦੋਂ ਬੱਚੇ ਨਹਿਰ ਵਿੱਚੋਂ ਕਾ ਰਤੂ ਸ ਕੱਢ ਕੇ ਉਨ੍ਹਾਂ ਨਾਲ ਖੇਡਣ ਲੱਗੇ ਤਾਂ ਪੁਲਿਸ ਨੂੰ ਲੋਕਾਂ ਵੱਲੋਂ ਇਸ ਦੀ ਸੂਚਨਾ ਦਿੱਤੀ ਗਈ। ਮੌੜ ਪੁਲਿਸ ਮੌਕੇ ਤੇ ਪਹੁੰਚ ਗਈ। ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕਾਫੀ ਗਿਣਤੀ ਵਿੱਚ ਕਾ ਰਤੂ ਸ ਇਕੱਠੇ ਕਰਕੇ ਲਿਫ਼ਾਫ਼ੇ ਵਿੱਚ ਪਾ ਲਏ। ਪੁਲਿਸ ਨੇ ਅ ਣਪਛਾ ਤੇ ਵਿਅਕਤੀਆਂ ਤੇ ਅ ਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 1980-90 ਦੇ ਦਹਾਕੇ ਦੌਰਾਨ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ।
ਕਿੰਨੇ ਹੀ ਪੰਜਾਬੀ ਵਿਅਕਤੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਭਾਵੇਂ ਪੁਲਿਸ ਵਾਲੇ ਸਨ, ਭਾਵੇਂ ਨਾਗਰਿਕ ਸਨ। ਪਰ ਸਾਰੇ ਪੰਜਾਬੀ ਸਨ ਪੰਜਾਬ ਦਾ ਮਾਲੀ ਨਕਸਾਨ ਵੀ ਬਹੁਤ ਜ਼ਿਆਦਾ ਹੋਇਆ। ਪੰਜਾਬ ਸਿਰ ਕਿੰਨਾ ਹੀ ਕਰਜ਼ਾ ਚੜ੍ਹ ਗਿਆ। ਇੰਡਸਟਰੀ ਅਤੇ ਵਪਾਰ ਪੱਖੋਂ ਪੰਜਾਬ ਬਹੁਤ ਪਛੜ ਗਿਆ। ਪੰਜਾਬ ਨੂੰ ਇਸ ਸਮੇਂ ਦੌਰਾਨ ਜੋ ਘਾਟਾ ਪੈ ਚੁੱਕਾ ਹੈ। ਉਹ ਸ਼ਾਇਦ ਕਦੇ ਪੂਰਾ ਨਾ ਹੋ ਸਕੇ। ਕੋਈ ਵੀ ਪੰਜਾਬੀ ਨਹੀਂ ਚਾਹੁੰਦਾ ਕਿ ਮੁੜ ਤੋਂ ਅਜਿਹਾ ਸਮਾਂ ਆਵੇ ਹਰ ਕਿਸੇ ਦੀ ਇੱਛਾ ਹੈ ਕਿ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ। ਗੁਰਮੇਲ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਗਣੇਸ਼ ਜੀ ਦੇ ਜਨਮ ਦਿਨ ਤੇ ਉਨ੍ਹਾਂ ਦੀਆਂ ਮੂਰਤੀਆਂ ਜਲ ਪ੍ਰਵਾਹ ਕਰਨ ਸਮੇਂ ਸ਼ਰਧਾਲੂ ਨਹਿਰ ਵਿੱਚ ਸਿੱਕੇ ਭੇਟ ਕਰਦੇ ਹਨ।
ਬੱਚਿਆਂ ਦੁਆਰਾ ਨਹਿਰ ਵਿੱਚੋਂ ਇਹ ਸਿੱਕੇ ਕੱਢ ਲਏ ਜਾਂਦੇ ਹਨ। ਨਹਿਰ ਵਿੱਚੋਂ ਸਿੱਕੇ ਕੱਢਦੇ ਸਮੇਂ ਬੱਚਿਆਂ ਨੂੰ ਕਾਰ ਤੂ ਸ ਮਿਲ ਗਏ ਅਤੇ ਬੱਚੇ ਕਾ ਰਤੂ ਸਾਂ ਨਾਲ ਖੇਡਣ ਲੱਗ ਪਏ ਬੱਚਿਆਂ ਨੂੰ ਕੀ ਪਤਾ ਹੈ ਕਿ ਇਹ ਕੀ ਚੀਜ਼ ਹੈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਐਸਐਚਓ ਮੌੜ ਨੂੰ ਦਿੱਤੀ। ਤੁਰੰਤ ਪੁਲਿਸ ਪਹੁੰਚ ਗਈ। ਲੋਕਾਂ ਨੇ ਵੀ ਕਾ ਰਤੂ ਸ ਇਕੱਠੇ ਕੀਤੇ। ਜੋ ਪੁਲਿਸ ਨੇ ਲਿਫਾਫੇ ਵਿੱਚ ਪਾ ਲਏ। ਗੁਰਮੇਲ ਸਿੰਘ ਦਾ ਮੰਨਣਾ ਹੈ ਕਿ ਪਾਣੀ ਵਿੱਚ ਹੋਰ ਵੀ ਹੋ ਸਕਦੇ ਹਨ। ਜੇਕਰ ਪਿੱਛੋਂ ਪਾਣੀ ਬੰਦ ਕਰਵਾਇਆ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ। ਪੁਲਿਸ ਨੇ ਅ ਸਲਾ ਐਕਟ ਅਧੀਨ ਅਣਪ ਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
