ਤਪਾ ਮੰਡੀ ਦੇ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਬੀਹਲਾ ਦਾ ਨੌਜਵਾਨ ਸ਼ਮਸ਼ਾਦ ਖਾਨ ਪੁੱਤਰ ਜ਼ੁਲਫਕਾਰ ਆਪਣੇ ਦੋਸਤਾਂ ਨੂੰ ਉਸ ਦੇ ਘਰ ਰਾਤ ਦੇ ਸਾਢੇ ਅੱਠ ਵਜੇ ਛੱਡਣ ਗਿਆ ਸੀ ਪਰ ਵਾਪਿਸ ਨਹੀਂ ਮੁੜਿਆ। ਉਸ ਦਾ ਮੋਟਰਸਾਈਕਲ ਨਹਿਰ ਦੀ ਪਟੜੀ ਤੋਂ ਮਿਲਿਆ ਸੀ। ਪਰਿਵਾਰ ਨੇ ਲੜਕੇ ਬਲਜਿੰਦਰ ਸਿੰਘ ਤੇ ਉਸ ਨੂੰ ਨਹਿਰ ਵਿੱਚ ਧੱਕਾ ਦੇਣ ਦਾ ਦੋਸ਼ ਲਗਾਇਆ ਸੀ। ਹੁਣ ਪੁਲਿਸ ਨੂੰ ਸ਼ਮਸ਼ਾਦ ਖਾਨ ਦੀ ਦੇਹ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ। ਪੁਲਿਸ ਨੇ ਬਲਜਿੰਦਰ ਸਿੰਘ ਤੇ 302 ਦਾ ਪਰਚਾ ਦਰਜ਼ ਕਰ ਦਿੱਤਾ ਹੈ। ਉਸ ਨੂੰ ਪਹਿਲਾਂ ਹੀ ਜੇ-ਲ੍ਹ ਭੇਜ ਦਿੱਤਾ ਜਾ ਚੁੱਕਾ ਹੈ। ਮ੍ਰਤਕ ਸ਼ਮਸ਼ਾਦ ਦੀ ਮਾਂ ਦਾ ਕਹਿਣਾ ਹੈ ਕਿ ਬਲਜਿੰਦਰ ਦੀ ਮਾਂ ਨੇ ਇਹ ਗੱਲ ਮੰਨੀ ਹੈ ਕਿ ਸ਼ਮਸ਼ਾਦ ਉਨ੍ਹਾਂ ਦੇ ਘਰ ਆਇਆ ਸੀ। ਮ੍ਰਤਕ ਦੀ ਮਾਂ ਸਾਰਾ ਦੋਸ਼ ਪੁਲਿਸ ਤੇ ਲਗਾ ਰਹੀ ਹੈ।
ਸ਼ਮਸ਼ਾਦ ਦੀ ਭੂਆ ਦੇ ਦੱਸਣ ਅਨੁਸਾਰ ਜਦੋਂ ਸ਼ਮਸ਼ਾਦ ਲਾਪਤਾ ਹੋਇਆ ਹੈ ਤਾਂ ਉਸ ਸਮੇਂ ਉਹ ਦੋਸ਼ੀ ਦੇ ਘਰ ਦੀ ਤਲਾ-ਸ਼ੀ ਲੈਣਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਤਲਾ-ਸ਼ੀ ਲੈਣ ਦੀ ਏਜਾਜ਼ਤ ਨਹੀਂ ਦਿੱਤੀ। ਮਿ੍ਤਕ ਦੀਆਂ ਅੱਖਾਂ ਵੀ ਗਾਇਬ ਹਨ ਅਤੇ ਇੱਕ ਕਨ ਵੀ ਗਾਇਬ ਹੈ। ਉਸ ਦੇ ਇੱਕ ਅੰਗੂਠੇ ਦਾ ਨੌਂ ਵੀ ਕੱਢਿਆ ਹੋਇਆ ਹੈ। ਇੱਕ ਹੋਰ ਔਰਤ ਦੇ ਦੱਸਣ ਅਨੁਸਾਰ ਜੇਕਰ ਮ੍ਰਤਕ ਅਚਾਨਕ ਡਿੱਗਿਆ ਹੁੰਦਾ ਤਾਂ ਉਹ ਬਾਹਰ ਨਿਕਲ ਸਕਦਾ ਸੀ। ਕਿਉਂਕਿ ਉਹ ਤੈਰਨਾ ਜਾਣਦਾ ਸੀ। ਜਦੋਂ ਉਨ੍ਹਾਂ ਨੇ ਧਰਨਾ ਲਗਾਇਆ ਤਾਂ ਉਸ ਸਮੇਂ ਦੇ ਕਿਵੇਂ ਮਿਲ ਗਈ ਅਤੇ ਪੁਲਿਸ ਨੂੰ ਜਦੋਂ ਪਤਾ ਹੀ ਨਹੀਂ ਸੀ ਕਿ ਸ਼ਮਸ਼ਾਦ ਨਾਲ ਕੀ ਵਾਪਰਿਆ ਹੈ ਤਾਂ ਪੁਲਿਸ ਨੇ ਦੋਸ਼ੀ ਨੂੰ ਪਹਿਲਾਂ ਹੀ ਜੇ-ਲ੍ ਕਿਵੇਂ ਭੇਜ ਦਿੱਤਾ।
ਉਹ ਐਸਐਸਪੀ ਨੂੰ ਮਿਲੇ ਹਨ। ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਐਸਐਸਪੀ ਦੇ ਦਫ਼ਤਰ ਅੱਗੇ ਧਰਨਾ ਲਗਾਉਣਗੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਮ੍ਰਤਕ ਦੇ ਚਾਚੇ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਸੀ ਅਤੇ ਅੱਜ ਦੋਸ਼ੀ ਨੂੰ ਜੇ-ਲ੍ ਭੇਜ ਦਿੱਤਾ ਸੀ। ਪਰ ਮ੍ਰਤਕ ਦੇਹ ਮਿਲਣ ਤੇ ਸੱਟ ਲੱਗੀ ਦੇਖ ਕੇ ਉਨ੍ਹਾਂ ਨੇ 302 ਧਾਰਾ ਲਗਾ ਦਿੱਤੀ ਹੈ। ਦੇਹ ਦਾ ਪੋਸ-ਟਮਾਰਟਮ ਕਰਵਾਉਣ ਉਪਰੰਤ ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
