Home / Viral / ਦੋ ਭਰਾਵਾਂ ਦੇ ਪਿਆਰ ਦੀ ਸੱਚੀ ਕਹਾਣੀ, ਪੜ੍ਹ ਕੇ ਦਿਲ ਖੁਸ਼ ਹੋ ਜਾਵੇਗਾ

ਦੋ ਭਰਾਵਾਂ ਦੇ ਪਿਆਰ ਦੀ ਸੱਚੀ ਕਹਾਣੀ, ਪੜ੍ਹ ਕੇ ਦਿਲ ਖੁਸ਼ ਹੋ ਜਾਵੇਗਾ

ਕਿਸੇ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ । ਵੱਡੇ ਦਾ ਵਿਆਹ ਹੋ ਗਿਆ । ਉਸਦੇ ਦੋ ਬੱਚੇ ਵੀ ਸਨ । ਛੋਟਾ ਭਰਾ ਕਵਾਰਾ ਸੀ । ਦੋਨੋ ਸਾਂਝੀ ਖੇਤੀ ਕਰਦੇ ਸਨ । ਇਕ ਵਾਰ ਉਹਨਾਂ ਦੇ ਖੇਤ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ । ਦੋਨਾਂ ਨੇ ਮਿਲ ਕੇ ਫਸਲ ਕੱਟੀ ਤੇ ਕਣਕ ਅਲੱਗ ਕੀਤੀ । ਇਸ ਤੋਂ ਬਾਅਦ ਦੋਵਾਂ ਨੇ ਅੱਧੀ-ਅੱਧੀ ਕਣਕ ਵੰਡ ਲਈ ।ਹੁਣ ਬੱਸ ਘਰ ਲੈਕੇ ਜਾਣਾ ਬਾਕੀ ਸੀ । ਰਾਤ ਪੈ ਗਈ । ਹੁਣ ਇਹ ਕੰਮ ਕੱਲ ਨੂੰ ਹੀ ਹੋਣਾ ਸੀ । ਇਸ ਲਈ ਦੋਹਾਂ ਨੂੰ ਰਾਖੀ ਕਰਨ ਲਈ ਖੇਤ ਵਿੱਚ ਹੀ ਰੁਕਣਾ ਪੈਣਾ ਸੀ। ਦੋਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਵਾਰੋ-ਵਾਰੀ ਰੋਟੀ ਖਾਣ ਦੀ ਸੋਚੀ ।

ਪਹਿਲਾਂ ਵੱਡਾ ਭਰਾ ਘਰ ਰੋਟੀ ਖਾਣ ਚਲਾ ਗਿਆ ।ਛੋਟਾ ਭਰਾ ਖੇਤ ‘ਚ ਰੁਕ ਗਿਆ ਅਤੇ ਉਹ ਸੋਚਣ ਲੱਗਿਆ ਕਿ ਵੱਡੇ ਭਰਾ ਦਾ ਵਿਆਹ ਹੋ ਗਿਆ, ਉਸਦਾ ਪਰਿਵਾਰ ਵੀ ਹੈ, ਇਸ ਲਈ ਉਹਨਾਂ ਨੂੰ ਜਿਆਦਾ ਅਨਾਜ ਦੀ ਜਰੂਰਤ ਹੋਊਗੀ। ਇਸ ਲਈ ਉਸ ਨੇ ਆਪਣੇ ਢੇਰ ਤੋਂ ਕਿੰਨੀਆਂ ਕਟੋਰੀਆਂ ਕਣਕ ਵੱਡੇ ਭਰਾ ਦੇ ਢੇਰ ‘ਚ ਮਿਲਾ ਦਿੱਤੀਆਂ ।ਕੁਝ ਟਾਈਮ ਬਾਅਦ ਛੋਟਾ ਭਰਾ ਰੋਟੀ ਖਾਣ ਚਲਾ ਗਿਆ।

ਵੱਡਾ ਭਰਾ ਆਇਆ ਤੇ ਸੋਚਣ ਲੱਗਿਆ – ਮੇਰਾ ਤਾਂ ਪਰਿਵਾਰ ਹੈ, ਬੱਚੇ ਨੇ । ਉਹ ਮੇਰਾ ਧਿਆਨ ਰੱਖ ਸਕਦੇ ਹਨ। ਪਰ ਛੋਟਾ ਭਰਾ ਤਾਂ ਇਕੱਲਾ ਹੈ, ਉਹਨੂੰ ਦੇਖਣ ਵਾਲਾ ਕੋਈ ਨਹੀਂ । ਇਸ ਲਈ ਉਸ ਨੂੰ ਜਿਆਦਾ ਅਨਾਜ ਦੀ ਜਰੂਰਤ ਹੈ ।ਇਸ ਲਈ ਉਸ ਨੇ ਵੀ ਕਿੰਨੀਆਂ ਕਟੋਰੀਆਂ ਅਨਾਜ ਦੀਆਂ ਆਵਦੇ ਢੇਰ ਚੋਂ ਕੱਢਕੇ ਉਹਦੇ ਚ ਮਿਲਾ ਦਿੱਤੀਆਂ ।ਇਸ ਤਰਾਂ ਦੋਨਾਂ ਦੀ ਕਣਕ ਦੀ ਕੁੱਲ ਮਾਤਰਾ ਵਿੱਚ ਕੋਈ ਕਮੀ ਨਾ ਆਈ। ਵਧਿਆ ਕੀ ?? – ਦੋਹਾਂ ਦਾ ਆਪਸੀ ਪਿਆਰ, ਮਿਲਵਰਤਨ ਅਤੇ ਸਾਂਝ ।

error: Content is protected !!