ਨੌਜਵਾਨਾਂ ਨੇ ਕਿਵੇਂ ਲਗਾਇਆ ਐਮਾਜ਼ੋਨ ਨੂੰ 20 ਕਰੋੜ ਦਾ ਚੂਨਾ
ਆਨਲਾਈਨ ਖਰੀਦਦਾਰੀ ਜਿੱਥੇ ਇਕ ਪਾਸੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਤਾਂ ਇਕ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਠੱਗੀ ਕਰ ਕੇ ਇਸ ਨਾਲ ਕਰੋੜਾਂ ਰੁਪਏ ਦੀ ਹੇਰ-ਫੇਰ ਕਰ ਰਹੇ ਹਨ। ਹਾਲ ਹੀ ਵਿਚ ਅਜਿਹੀ ਹੀ ਇਕ ਠੱਗੀ ਦਾ ਖੁਲਾਸਾ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਾਈਬਰ ਸੈਲ ਨੇ ਦੋ ਨੂੰ ਫੜਿਆ ਹੈ। ਦੋਵੇਂ ਇਹਨਾਂ ਨੇ ਐਮਾਜ਼ੋਨ ਕੰਪਨੀ ਨੂੰ 20 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।
ਚੂਨਾ ਲਗਾਉਣ ਦਾ ਤਰੀਕਾ ਵੀ ਅਜਿਹਾ ਅਨੌਖਾ ਸੀ ਕਿ ਕਈ ਦਿਨਾਂ ਤੱਕ ਐਮਾਜ਼ੋਨ ਨੂੰ ਵੀ ਪਤਾ ਨਹੀਂ ਚੱਲਿਆ ਕਿ ਉਸ ਨੂੰ ਕੋਈ ਇਸ ਤਰ੍ਹਾਂ ਧੋਖਾ ਦੇ ਰਿਹਾ ਹੈ। ਅਰੋਪੀ ਇਹ ਕੰਮ ਢਾਈ ਸਾਲਾਂ ਤੋਂ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਹ ਪਹਿਲਾਂ ਕੰਪਨੀ ਨੇ ਮਹਿੰਗਾ ਸਮਾਨ ਮੰਗਵਾਉਂਗੇ ਸੀ। ਫਿਰ ਸਮਾਨ ਵਿਚ ਕੁਝ ਖਰਾਬੀ ਦੱਸ ਕੇ ਐਮਾਜ਼ੋਨ ਨੂੰ ਵਾਪਸ ਕਰ ਦਿੰਦੇ ਸਨ।
ਇਸ ਦੌਰਾਨ ਉਹ ਅਸਲੀ ਸਮਾਨ ਕੱਢ ਕੇ ਉਸ ਵਿਚ ਸਸਤਾ ਜਾਂ ਨਕਲੀ ਸਮਾਨ ਰੱਖ ਕੇ ਭੇਜ ਦਿੰਦੇ ਸੀ। ਇਸ ਤੋਂ ਬਾਅਦ ਕੰਪਨੀ ਤੋਂ ਰਿਫੰਡ ਲੈਂਦੇ ਸੀ। ਬਾਅਦ ਵਿਚ ਉਹ ਅਸਲੀ ਸਮਾਨ ਵਾਪਸ ਕਰ ਦਿੰਦੇ ਸੀ। ਅਰੋਪੀ ਇੰਨੀ ਸਫਾਈ ਨਾਲ ਇਹ ਕੰਮ ਕਰਦੇ ਸੀ ਕਿ ਉਹਨਾਂ ਨੇ ਕਦੀ ਵੀ ਇਕ ਪਤੇ ਜਾਂ ਨੰਬਰ ‘ਤੇ ਸਮਾਨ ਨਹੀਂ ਮੰਗਵਾਇਆ ਸੀ। ਇਸ ਦੇ ਚਲਦਿਆਂ ਉਹਨਾਂ ਨੂੰ ਫੜਨਾ ਹੋਰ ਵੀ ਮੁਸ਼ਕਿਲ ਹੋ ਗਿਆ ਸੀ।
