ਪਾਸਪੋਰਟ ਨੂੰ ਲੈਕੇ ਅਕਸ਼ੇ ਕੁਮਾਰ ਦਾ ਵੱਡਾ ਖੁਲਾਸਾ
ਦੇਖੋ ਭਾਰਤੀ ਪਾਸਪੋਰਟ ਨੂੰ ਲੈਕੇ ਅਕਸ਼ੇ ਕੁਮਾਰ ਦਾ ਵੱਡਾ ਖੁਲਾਸਾ ਰਹਿ ਜਾਓਗੇ ਹੈਰਾਨ ”ਭਾਰਤ ਦੀ ਫਿਲਮ ਇੰਡਸਟਰੀ ਬਾਲੀਵੁੱਡ ਦੇ ਹੀਰੋ ਆਪਣੇ ਐਕਸ਼ਨ ਤੇ ਸ ਟੰ ਟ ਲਈ ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ ਕਈ ਦੇਸ਼ ਭਗਤੀ ਦੀਆਂ ਫਿਲਮਾਂ ‘ਚ ਕੰਮ ਕਰਕੇ ਲੋਕਾਂ ਦਾ ਦਿਲ ਲੁੱਟਿਆ ਹੈਪਰ ਪਿਛਲੇ ਦਿਨੀਂ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨ ਪਿਆ ਸੀ। ਬਹੁਤ ਸਾਰੇ ਲੋਕਾਂ ਨੇ ਇਸ ਦੀ ਵਿਰੋਧਤਾ ਵੀ ਕੀਤੀ ਸੀ ਤੇ ਕਈ ਲੋਕ ਅਕਸ਼ੇ ਕੁਮਾਰ ਦੇ ਹੱਕ ਚ ਵੀ ਆਏ ਸਨ ।
ਇਸ ਮਾਮਲੇ ‘ਚ ਉਨ੍ਹਾਂ ਨੂੰ ਸੋਸ਼ਲ ਮੀਡੀਆ ਫੇਸਬੁੱਕ ,ਇੰਸਟਾਗ੍ਰਰਾਮ , ਟਵੀਟਰ ਅਤੇ ਹੋਰ ਤੇ ਟਰੋਲ ਵੀ ਕੀਤਾ ਗਿਆ ਸੀ ਪਰ ਹੁਣ ਇਸ ਮਾਮਲੇ ‘ਤੇ ਖੁੱਲ ਕੇ ਗੱਲ ਕਰਦਿਆਂ ਇਕ ਈਵੈਂਟ ‘ਚ ਅਕਸ਼ੈ ਕੁਮਾਰ ਨੇ ਖੁੱਲ੍ਹ ਕੇ ਗੱਲ ਕੀਤੀ। ਅਕਸ਼ੈ ਕੁਮਾਰ ਹਾਲ ਹੀ ‘ਚ ਇਕ ਈਵੈਂਟ ‘ਚ ਪਹੁੰਚੇ ਸਨ, ਜਿਥੇ ਉਨ੍ਹਾਂ ਨਾਲ ਬਾਲੀਵੁੱਡ ਦੇ ਬੇਬੋ ਯਾਨੀਕਿ ਕਰੀਨਾ ਕਪੂਰ ਵੀ ਪਹੁੰਚੀ ਸੀ। ਜਿੱਥੇ ਇਹ ਦੋਵੇਂ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ਼’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਸ ਫਿਲਮ ਚ ਤੁਹਾਨੂੰ ਦੱਸ ਦੇਈਏ ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੌਸਾਂਝ ਵੀ ਭੂਮਿਕਾ ਨਿਭਾ ਰਹੇ ਹਨ ।
ਇਸ ਦੌਰਾਨ ਉਨ੍ਹਾਂ ਤੋਂ ਭਾਰਤ ਦਾ ਪਾਸਪੋਰਟ ਨਾ ਹੋਣ ਤੇ ਵੋਟ ਨਾ ਪਾਉਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਇਸ ‘ਤੇ ਅਕਸ਼ੇ ਕੁਮਾਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਭਾਰਤੀ ਪਾਸਪੋਰਟ ਦੀ ਆਰਜੀ ਦੇ ਦਿੱਤੀ ਹੈ ਅਕਸ਼ੈ ਕੁਮਾਰ ਨੇ ਈਵੈਂਟ ‘ਚ ਕਿਹਾ, ”ਮੈਂ ਭਾਰਤੀ ਪਾਸਪੋਰਟ ਲਈ ਅਰਜੀ ਦਿੱਤੀ ਹੈ। ਮੈਂ ਇਕ ਭਾਰਤੀ ਨਾਗਰਿਕ ਹਾਂ। ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਜਦੋਂ ਮੈਨੂੰ ਹਮੇਸ਼ਾ ਇਹ ਗੱਲ ਸਾਬਿਤ ਕਰਨ ਲਈ ਕਿਹਾ ਜਾਂਦਾ ਹੈ। ਮੇਰੀ ਪਤਨੀ, ਮੇਰੇ ਬੱਚੇ ਸਾਰੇ ਹੀ ਭਾਰਤੀ ਹਨ। ਮੈਂ ਇਥੇ ਭਾਰਤ ਚ ਹੀ ਟੈਕਸ ਭਰਦਾ ਹਾਂ ਤੇ ਮੇਰੀ ਜ਼ਿੰਦਗੀ ਇਥੇ ਹੀ ਹੈ।”
ਇਸ ਤੋਂ ਇਲਾਵਾ ਅਕਸ਼ੈ ਨੇ ਇਹ ਵੀ ਦੱਸਿਆ ਕਿ ਆਖਿਰ ਕੈਨੇਡਾ ਦੀ ਨਾਗਰਿਕਤਾ ਕਿਵੇਂ ਮਿਲੀ ਸੀ। ਅਕਸ਼ੈ ਮੁਤਾਬਕ, ਉਨ੍ਹਾਂ ਦੀ ਸ਼ੁਰੂਆਤ ‘ਚ ਆਈਆਂ ਕਈ ਫਿਲਮਾਂ ਫਲਾਪ ਹੋ ਗਈਆਂ ਸਨ।ਇਸ ਤੋਂ ਬਾਅਦ ਮੈਨੂੰ ਲੱਗਾ ਸੀ ਕਿ ਮੇਰਾ ਕਰੀਅਰ ਖਤਮ ਹੋ ਗਿਆ। ਮੇਰੇ ਇਕ ਦੋਸਤ ਨੇ ਮੈਨੂੰ ਕੈਨੇਡਾ ਆ ਕੇ ਮੇਰੇ ਨਾਲ ਕੰਮ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਮੈਂ ਕੈਨੇਡਾ ਦਾ ਪਾਸਪੋਰਟ ਬਣਾਉਣ ਦੀ ਅਰਜੀ ਦਿੱਤੀ ਸੀ ਪਰ ਇਸ ਤੋਂ ਬਾਅਦ ਆਈ ਮੇਰੀ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕੀਤਾ। ਇਥੋਂ ਹੀ ਮੇਰੇ ਕਰੀਅਰ ਨੇ ਸਫਲਤਾ ਦੀ ਉਡਾਣ ਭਰਨੀ ਸ਼ੁਰੂ ਕੀਤੀ ਸੀ।
