Home / Informations / ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦੀਪ ਸਿੱਧੂ ਦੇ ਭਰਾ ਤੇ ਲਾਏ ਇਹ ਗੰਭੀਰ ਦੋਸ਼

ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦੀਪ ਸਿੱਧੂ ਦੇ ਭਰਾ ਤੇ ਲਾਏ ਇਹ ਗੰਭੀਰ ਦੋਸ਼

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਕੇਂਦਰ ਸਰਕਾਰ ਨੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਸੀ ਤਾਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ। ਕਿਸਾਨਾਂ ਵੱਲੋਂ ਜਿੱਥੇ ਪਹਿਲਾਂ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਉਥੇ ਹੀ ਬਾਅਦ ਵਿਚ ਇਹ ਪ੍ਰਦਰਸ਼ਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਗਿਆ ਸੀ। ਪੰਜਾਬ ਦੇ ਇਸ ਕਿਸਾਨੀ ਸੰਘਰਸ਼ ਨੂੰ ਏਥੇ ਤੱਕ ਲੈ ਕੇ ਜਾਣ ਵਿਚ ਜਿਥੇ ਪੰਜਾਬ ਦੇ ਗਾਇਕਾ ਅਤੇ ਅਦਾਕਾਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਉਥੇ ਹੀ ਉਨ੍ਹਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਸੰਘਰਸ਼ ਵਿੱਚ ਸਾਥ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਕਿਸਾਨੀ ਸੰਘਰਸ਼ ਨਾਲ ਜੋੜਿਆ ਗਿਆ।

ਉਥੇ ਹੀ ਛਬੀ ਜਨਵਰੀ 2021 ਨੂੰ ਜਿਥੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ ਸੀ ਅਤੇ ਦਿੱਲੀ ਦੇ ਲਾਲ ਕਿਲੇ ਤੇ ਕਿਸਾਨਾਂ ਵੱਲੋਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ ਸੀ ਜਿਸ ਕਾਰਨ ਦੀਪ ਸਿੱਧੂ ਅਤੇ ਹੋਰ ਕਿਸਾਨਾਂ ਉੱਪਰ ਬਹੁਤ ਸਾਰੇ ਮਾਮਲੇ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਸਨ। ਹੁਣ ਦੀਪ ਸਿੱਧੂ ਦੀ ਮਹਿਲਾ ਦੋਸਤ ਨੂੰ ਇਸ ਤਰ੍ਹਾਂ ਤੇ ਪੋਸਟ ਪਾ ਕੇ ਦੀਪ ਸਿੱਧੂ ਦੇ ਭਰਾ ਤੇ ਇਹ ਗੰਭੀਰ ਦੋਸ਼ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫਰਵਰੀ ਦੇ ਵਿੱਚ ਜਿੱਥੇ ਅਦਾਕਾਰ ਦੀਪ ਸਿੱਧੂ ਦੀ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਰਸਤੇ ਵਿੱਚ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ।

ਉੱਥੇ ਹੀ ਹੁਣ ਉਨ੍ਹਾਂ ਦੀ ਮਹਿਲਾ ਦੋਸਤ ਵਲੋ ਦੀਪ ਸਿੱਧੂ ਦੇ ਭਰਾ ਉਪਰ ਗੰਭੀਰ ਦੋਸ਼ ਲਗਾਏ ਗਏ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ। ਜਿਸ ਸਮੇਂ ਦੀਪ ਸਿੱਧੂ ਨਾਲ ਇਹ ਸੜਕ ਹਾਦਸਾ ਵਾਪਰਿਆ ਸੀ ਉਸ ਸਮੇਂ ਅਮਰੀਕਾ ਦੀ ਰਹਿਣ ਵਾਲੀ ਦੀਪ ਸਿੱਧੂ ਦੀ ਇਹ ਦੋਸਤ ਰੀਨਾ ਰਾਏ ਉਸ ਦੇ ਨਾਲ ਸੀ।

ਜੋ ਇਸ ਹਾਦਸੇ ਤੋਂ ਬਾਅਦ ਵਾਪਸ ਅਮਰੀਕਾ ਚਲੀ ਗਈ ਸੀ। ਹੁਣ ਉਸ ਵੱਲੋਂ ਦੀਪ ਸਿੱਧੂ ਦੇ ਭਰਾ ਅਮਨਦੀਪ ਸਿੱਧੂ ਉਪਰ ਦੋਸ਼ ਲਗਾਉਂਦੇ ਹੋਏ ਆਖਿਆ ਗਿਆ ਹੈ ਕਿ ਮਨਦੀਪ ਵੱਲੋਂ ਰੀਨਾ ਰਾਏ ਅਤੇ ਉਸ ਦੇ ਪਰਿਵਾਰ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਗਿਆ ਹੈ। ਅਤੇ ਉਸ ਦੀਆਂ ਤਸਵੀਰਾਂ ਨੂੰ ਵੀ ਦੀਪ ਸਿੱਧੂ ਦੇ ਪੇਜ ਤੋਂ ਹਟਾ ਕੇ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਉਸ ਵੱਲੋਂ ਮੁੰਬਈ ਵਿਚਾਲੇ ਦੀਪ ਸਿੱਧੂ ਅਤੇ ਉਸ ਦੇ ਅਪਾਰਟਮੈਂਟ ਦੀ ਗੱਲ ਵੀ ਕੀਤੀ ਗਈ ਹੈ ਜਿਸ ਵਿੱਚੋਂ ਦੀਪ ਸਿੱਧੂ ਦੇ ਭਰਾ ਵੱਲੋਂ ਸਾਰਾ ਸਾਮਾਨ ਚੁੱਕ ਲਿਆ ਗਿਆ ਹੈ।

error: Content is protected !!