Home / Viral / ਦਾਰੂ ਪੀਣ ਤੋਂ ਰੋਕਣ ‘ਤੇ ਪਤਨੀ ਦਾ ਕੁਲਹਾੜੀ ਨਾਲ ਕੀਤਾ ਕਤਲ

ਦਾਰੂ ਪੀਣ ਤੋਂ ਰੋਕਣ ‘ਤੇ ਪਤਨੀ ਦਾ ਕੁਲਹਾੜੀ ਨਾਲ ਕੀਤਾ ਕਤਲ

ਕਾਨਾਚੱਕ ਦੇ ਗਜਨਸੂ ‘ਚ ਇੱਕ ਪਿਤਾ ਨੇ 15 ਸਾਲ ਦਾ ਧੀ ਦੇ ਸਾਹਮਣੇ ਹੀ ਆਪਣੀ ਪਤਨੀ ਦੀ ਕੁਲਹਾੜੀ ਨਾਲ ਬੇਰਹਿਮੀ ਨਾਲ ਕੱਟਕੇ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਆਰੋਪੀ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਕਬੂਲਿਆ ਕਿ ਉਸਨੇ ਇਹ ਕਦਮ ਗੁੱਸੇ ‘ਚ ਆਕੇ ਚੱਕਿਆ । ਹੱਤਿਆ ‘ਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਨੂੰ ਜਾਂਚ ਲਈ ਫੋਰੇਂਸਿੰਕ ਸਾਂਇਸ ਲੇਬੋਰੇਟਰੀ ‘ਚ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਮ੍ਰਿਤਕਾ ਪਹਿਚਾਣ ਨੀਰੂ ਦੇਵੀ ਨਿਵਾਸੀ ਅਰਰਿਆ , ਬਿਹਾਰ ਦੇ ਰੂਪ ‘ਚ ਹੋਈ ਹੈ ।
ਇਹ ਵਾਰਦਾਤ ਰਾਤ ਉਸ ਵੇਲੇ ਵਾਪਰੀ ਜਦੋਂ ਆਰੋਪੀ ਸ਼ਰਾਬ ਦੇ ਨਸ਼ੇ ‘ਚ ਵਾਪਿਸ ਪਰਤਿਆ ‘ਤੇ ਪਤਨੀ ਨੀਰੂ ਵਲੋਂ ਲੜਨ ਲਗਾ । ਦਰਅਸਲ ਨੀਰੂ ਉਸਦੇ ਰੋਜ – ਰੋਜ ਸ਼ਰਾਬ ਪੀਣ ਤੋਂ ਬਹੁਤ ਤੰਗ ਸੀ ਪਰ ਫੇਰ ਵੀ ਉਹ ਰੋਜਾਨਾ ਸ਼ਰਾਬ ਪੀਕੇ ਘਰ ਆਉਂਦਾ ਅਤੇ ਮਾਰਦਾ ਕੁਟਦਾ ਸੀ । ਵਾਰਦਾਤ ਸਮੇਂ ਝੁੱਗੀ ‘ਚ ਮੌਜੂਦ ਉਸਦੀ 15 ਸਾਲ ਦਾ ਧੀ ਸੀਤਾ ਦੇਵੀ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ , ਪਰ ਸੌਦਾਗਰ ਨੇ ਉਸਨੂੰ ਵੀ ਧੱਕਾ ਪਿੱਛੇ ਸੁੱਟ ਦਿੱਤਾ ।

ਇਸਦੇ ਬਾਅਦ ਕੋਲ ਪਈ ਚੱਕ ਲਈ ਅਤੇ ਕੁਲਹਾੜੀ ਨਾਲ ਪਤਨੀ ਉੱਤੇ ਤਾਬੜਤੋੜ ਵਾਰ ਕਰ ਦਿੱਤੇ । ਨੀਰੂ ਦੇ ਚਿਹਰੇ , ਛਾਤੀ ਅਤੇ ਬਾਜੂ ਉੱਤੇ ਕੁਲਹਾੜੀ ਮਾਰੀ ਗਈ । ਜਿਸ ਤੋਂ ਬਾਅਦ ਹੀ ਮੌਕੇ ਤੋਂ ਭੱਜ ਗਿਆਉਸਦੀ ਧੀ ਨੇ ਰੌਲਾ ਪਾਇਆ ਅਤੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ । ਜਿਸ ਤੋਂ ਬਾਅਦ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ । ਜਿਸ ਤੋਂ ਬਾਅਦ ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ । ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਮਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੋਰ ਜਾਂਚ ਲਈ ਉਸਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ।

error: Content is protected !!