Home / Informations / ਦਾਦੇ ਨੇ ਤਿਆਰ ਕਰਕੇ ਪੋਤੀ ਨੂੰ ਭੇਜਿਆ ਸੀ ਸਕੂਲ, ਦੁਪਹਿਰ ਨੂੰ ਘਰ ਆ ਗਈ ਮਾੜੀ ਖ਼ਬਰ, ਦੇਖੋ ਵੀਡੀਓ

ਦਾਦੇ ਨੇ ਤਿਆਰ ਕਰਕੇ ਪੋਤੀ ਨੂੰ ਭੇਜਿਆ ਸੀ ਸਕੂਲ, ਦੁਪਹਿਰ ਨੂੰ ਘਰ ਆ ਗਈ ਮਾੜੀ ਖ਼ਬਰ, ਦੇਖੋ ਵੀਡੀਓ

ਗੁਰਦਾਸਪੁਰ ਦੇ ਮੀਰੀ ਪੀਰੀ ਸਕੂਲ ਦੇ ਸਾਢੇ ਤਿੰਨ ਸਾਲ ਦੀ ਨਰਸਰੀ ਜਮਾਤ ਦੀ ਬੱਚੀ ਸਹਿਜਪ੍ਰੀਤ ਕੌਰ ਦੀ ਸਕੂਲ ਦੀ ਬੱਸ ਹੇਠਾਂ ਆਉਣ ਨਾਲ ਜਾਨ ਚਲੀ ਗਈ। ਇਸ ਲੜਕੀ ਨੂੰ ਉਸ ਦੇ ਦਾਦਾ ਅਤੇ ਦਾਦੀ ਪਾਲ ਰਹੇ ਸਨ। ਬੱਚੀ ਨੂੰ ਬੱਸ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਬੱਚੀ ਦੀ ਉਮਰ ਸਿਰਫ 40 ਦਿਨ ਸੀ, ਜਦ ਤੋਂ ਉਸ ਦੇ ਦਾਦਾ ਦਾਦੀ ਉਸ ਦੀ ਦੇਖ ਭਾਲ ਕਰ ਰਹੇ ਸਨ। ਪਰਿਵਾਰ ਨੇ ਸਦ-ਮੇ ਵਿੱਚ ਹੋਣ ਕਾਰਨ ਨਾ ਤਾਂ ਪੁਲਿਸ ਨੂੰ ਹੀ ਇਸ ਦੇ ਬਾਰੇ ਕੁਝ ਕਿਹਾ ਅਤੇ ਨਾ ਹੀ ਬੱਚੀ ਦਾ ਪੋਸਟਮਾਰਟਮ ਕਰਵਾਇਆ ਗਿਆ ਸੜਕ ਤੇ ਅਕਸਰ ਹੀ ਹਾਦ-ਸੇ ਵਾਪਰ ਜਾਂਦੇ ਹਨ। ਸਕੂਲ ਦੇ ਬੱਚਿਆਂ ਨੂੰ ਲਿਜਾਣਾ ਅਤੇ ਛੱਡਣਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਕੰਮ ਹੈ।

ਆਮ ਕਰਕੇ ਬੱਸ ਡਰਾਈਵਰ ਲਾਪਰ-ਵਾਹੀ ਕਰ ਜਾਂਦੇ ਹਨ। ਜਿਸ ਕਰਕੇ ਮਾਸੂਮ ਬੱਚਿਆਂ ਨਾਲ ਅਜਿਹਾ ਕੁਝ ਵਾਪਰ ਜਾਂਦਾ ਹੈ। ਇਹ ਮਾਮਲਾ ਵੀ ਬੱਸ ਡਰਾਈਵਰ ਦੀ ਲਾਪਰ-ਵਾਹੀ ਕਰਕੇ ਹੀ ਹੋਇਆ ਦੱਸਿਆ ਜਾਂਦਾ ਹੈ। ਮ੍ਰਤਕ ਬੱਚੀ ਦੀ ਧਰਤੀ ਦੇ ਦੱਸਣ ਅਨੁਸਾਰ ਇਹ ਡਰਾਈਵਰ ਗੱਡੀ ਬਹੁਤ ਤੇਜ਼ ਚਲਾਉਂਦਾ ਸੀ। ਜਦੋਂ ਅਜੇ ਬੱਸ ਵਿੱਚੋਂ ਬੱਚੇ ਉੱਤਰ ਰਹੇ ਸਨ ਅਤੇ ਸਹਿਜਪ੍ਰੀਤ ਕੌਰ ਥੱਲੇ ਉੱਤਰ ਗਈ ਸੀ ਤਾਂ ਡਰਾਈਵਰ ਨੇ ਬੱਸ ਤੋਰ ਲਈ ਅਤੇ ਬੱਚੀ ਬੱਸ ਦੇ ਅਗਲੇ ਟਾਇਰ ਹੇਠਾਂ ਆ ਗਈ। ਉਸ ਨੇ ਥਾਂ ਤੇ ਹੀ ਦਮ ਤੋੜ ਦਿੱਤਾ। ਬੱਸ ਦੇ ਨਾਲ ਬੱਚਿਆਂ ਦੀ ਸਹੂਲਤ ਲਈ ਕੋਈ ਕੰਡਕਟਰ ਵੀ ਨਹੀਂ ਰੱਖਿਆ ਹੋਇਆ ਸੀ। ਜਿਸ ਕਰਕੇ ਇਹ ਭਾਣਾ ਵਾਪਰ ਗਿਆ।

ਬੱਚੀ ਦੇ ਦਾਦੇ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਆਪਣੀ ਪੋਤੀ ਨਾਲ ਬਹੁਤ ਹੀ ਪਿਆਰ ਸੀ। ਉਹ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੀ ਸੀ ਅਤੇ ਉਨ੍ਹਾਂ ਨੂੰ ਦਾਦੂ ਆਖ ਕੇ ਬੁਲਾਉਂਦੀ ਸੀ। ਬੱਚੀ ਨਾਲ ਵਾਪਰੇ ਇਸ ਭਾਣੇ ਕਾਰਨ ਉਨ੍ਹਾਂ ਨੂੰ ਬਹੁਤ ਝਟਕਾ ਲੱਗਾ ਹੈ। ਉਨ੍ਹਾਂ ਨੂੰ ਕੁੱਝ ਵੀ ਨਾ ਸੁੱਝਿਆ। ਉਨ੍ਹਾਂ ਨੇ ਇਹ ਗੱਲ ਵੀ ਮੰਨੀ ਕਿ ਉਨ੍ਹਾਂ ਤੇ ਕਿਸੇ ਨੇ ਕੋਈ ਦਬਾਅ ਨਹੀਂ ਪਾਇਆ; ਉਹ ਮੰਨਦੇ ਹਨ ਕਿ ਸਕੂਲ ਵਾਲਿਆਂ ਦਾ ਇਸ ਵਿਚ ਕੋਈ ਕਸੂਰ ਨਹੀਂ ਹੈ। ਸਕੂਲ ਵਾਲੇ ਤਾਂ ਠੀਕ ਹਨ ਉਹ ਕਿਤਨਾ ਕਿਤੇ ਬੱਸ ਡਰਾਈਵਰ ਨੂੰ ਕਸੂਰਵਾਰ ਮੰਨਦੇ ਹਨ। ਉਹ ਕਹਿੰਦੇ ਹਨ ਕਿ ਪੋਸਟਮਾਰਟਮ ਕੀ ਕਰਵਾਉਂਦੇ, ਬੱਚੀ ਨੂੰ ਤਾਂ ਬਿਲਕੁਲ ਹੀ ਕੁਚਲ ਦਿੱਤਾ ਗਿਆ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!