ਇਸ ਕਾਰਨ ਕਰਕੇ 300 ਰੁਪਏ ਤੇ ਦਿਹਾੜੀ ਕਰਨ ਵਾਲੇ ਨੌਜਵਾਨ ਨੂੰ ਇਨਕਮ ਟੈਕਸ ਵਿਭਾਗ ਨੇ ਭੇਜਿਆ ਕਰੋੜਾਂ ਦਾ ਨੋਟਿਸ
ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਆਮਦਨ ਟੈਕਸ ਵਿਭਾਗ ਨੇ ਤਿੰਨ ਕਰੋੜ 49 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਨੌਜਵਾਨ ਦਾ ਨਾਂ ਰਵੀ ਗੁਪਤਾ ਹੈ, ਜੋ ਇਕ ਨਿੱਜੀ ਕੰਪਨੀ ‘ਚ 6 ਹਜ਼ਾਰ ਰੁਪਏ ਦੀ ਪਗਾਰ ‘ਤੇ ਕੰਮ ਕਰਦਾ ਹੈ। ਰਵੀ ਦਾ ਕਹਿਣਾ ਹੈ ਕਿ 30 ਮਾਰਚ 2019 ਨੂੰ ਉਸ ਨੂੰ ਆਮਦਨ ਟੈਕਸ ਵਿਭਾਗ ਤੋਂ ਇਕ ਨੋਟਿਸ ਆਇਆ ਸੀ। ਇਹ ਨੋਟਿਸ ਤਿੰਨ ਕਰੋੜ 49 ਲੱਖ ਰੁਪਏ ਦਾ ਹੈ। ਆਮਦਨ ਟੈਕਸ ਵਿਭਾਗ ਨੇ ਰਵੀ ਗੁਪਤਾ ਨੂੰ ਇਹ ਰਕਮ ਆਉਣ ਵਾਲੀ 17 ਜਨਵਰੀ 2020 ਤੱਕ ਜਮ੍ਹਾ ਕਰਨ ਲਈ ਕਿਹਾ ਸੀ। ਰਵੀ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆਇਆ ਕਿ ਉਸ ਦੀ ਮਹੀਨਾਵਾਰ ਆਮਦਨ 6 ਹਜ਼ਾਰ ਰੁਪਏ ਹੈ ਅਤੇ ਉਸ ਨੇ ਅਜਿਹਾ ਕੀ ਕਰ ਦਿੱਤਾ ਹੈ ਕਿ ਆਮਦਨ ਟੈਕਸ ਵਿਭਾਗ ਨੇ 3 ਕਰੋੜ 49 ਲੱਖ ਦਾ ਨੋਟਿਸ ਭੇਜਿਆ ਹੈ।
ਰਵੀ ਦੇ ਨਾਂ ‘ਤੇ ਐਕਸਿਸ ਬੈਂਕ ‘ਚ ਖੋਲ੍ਹਿਆ ਗਿਆ ਫਰਜ਼ੀ ਖਾਤਾ ਜਦੋਂ ਰਵੀ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਮਦਨ ਟੈਕਸ ਵਿਭਾਗ ਨੇ ਉਸ ਨੂੰ ਇਹ ਨੋਟਿਸ ਇਕ ਗੈਰ-ਕਾਨੂੰਨੀ ਬੈਂਕਿੰਗ ਟਰਾਂਜੈਕਸ਼ਨ ਦੇ ਮਾਮਲੇ ‘ਚ ਭੇਜਿਆ ਹੈ। ਦਰਅਸਲ ਮੁੰਬਈ ‘ਚ ਰਵੀ ਦੇ ਨਾਂ ਅਤੇ ਪਤੇ ‘ਤੇ ਐਕਸਿਸ ਬੈਂਕ ‘ਚ ਇਕ ਫਰਜ਼ੀ ਖਾਤਾ ਖੋਲ੍ਹਿਆ ਗਿਆ। ਵਿਭਾਗ ਅਨੁਸਾਰ ਇਸ ਖਾਤੇ ਤੋਂ ਸਾਲ 2011 ‘ਚ 132 ਕਰੋੜ ਰੁਪਏ ਦਾ ਟਰਾਂਜੈਕਸ਼ਨ ਹੋਇਆ ਸੀ। ਵਿਭਾਗ ਦਾ ਨੋਟਿਸ ਆਉਣ ਤੋਂ ਬਾਅਦ ਰਵੀ ਨੇ ਸਥਾਨਕ ਦਫ਼ਤਰ ‘ਚ ਸੰਪਰਕ ਕੀਤਾ ਤਾਂ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ। ਉਸ ਨੇ ਆਮਦਨ ਟੈਕਸ ਵਿਭਾਗ ਨੂੰ ਦੱਸਿਆ ਕਿ ਬੈਂਕ ਖਾਤਾ ਉਸ ਦਾ ਨਹੀਂ ਹੈ। ਰਵੀ ਗੁਪਤਾ ਨੇ ਆਮਦਨ ਟੈਕਸ ਅਧਿਕਾਰੀਆਂ ਨੂੰ ਆਪਣੀ ਤਨਖਾਹ ਵੀ ਦੱਸੀ, ਹੋਰ ਜਾਣਕਾਰੀਆਂ ਵੀ ਉਪਲੱਬਧ ਕਰਵਾਈਆਂ ਪਰ ਅਧਿਕਾਰੀ ਕੁਝ ਸੁਣਨ ਨੂੰ ਤਿਆਰ ਨਹੀਂ ਹਨ। ਉਸ ਨੂੰ ਲਗਾਤਾਰ ਨੋਟਿਸ ਭੇਜਿਆ ਜਾਂਦਾ ਰਿਹਾ।
ਹੁਣ ਲੁਧਿਆਣਾ ‘ਚ ਨੌਕਰੀ ਕਰਦਾ ਹੈ ਰਵੀ ਰਵੀ ਨੇ ਦੱਸਿਆ ਕਿ ਬੈਂਕ ‘ਚ ਜਿਸ ਪਤੇ ‘ਤੇ ਖਾਤਾ ਖੋਲ੍ਹਿਆ ਗਿਆ ਹੈ, ਉਹ ਟੀਆ ਟਰੇਡਰਜ਼ 7/ਏ, ਜੀਆਰਡੀ ਧਨ ਮੈਂਸਨ, ਗਜਧਰ ਰੋਡ, ਸੀ ਵਾਰਡ, ਐੱਸਐੱਸ ਰੋਡ, ਮੁੰਬਈ, ਮਹਾਰਾਸ਼ਟਰ ਹੈ। ਜਦਕਿ ਉਸ ਦਾ ਅਸਲ ਪਤਾ ਗੱਲਾ ਮੰਡੀ, ਮਿਹੋਣਾ (ਭਿੰਡ) ਅਤੇ ਮੌਜੂਦਾ ਰਿਹਾਇਸ਼ ਭਗਵਨ ਨਗਰ, ਧੋਲੇਵਾਲ, ਲੁਧਿਆਣਾ ਹੈ। ਉਹ ਮੌਜੂਦਾ ਸਮੇਂ ਲੁਧਿਆਣਾ ‘ਚ ਨੌਕਰੀ ਕਰ ਰਿਹਾ ਹੈ। ਆਮਦਨ ਟੈਕਸ ਅਧਿਕਾਰੀਆਂ ਦਾ ਰਵੀ ਨੂੰ ਕਹਿਣਾ ਹੈ ਕਿ ਉਹ ਮੁੰਬਈ ਜਾ ਕੇ ਇਸ ਸੰਬੰਧ ‘ਚ ਸ਼ਿਕਾਇਤ ਕਰੇ।
