ਤਾਜਾ ਵੱਡੀ ਖਬਰ
ਮੋਗਾ : ਇਕ ਪਾਸੇ ਜਿੱਥੇ ਬੇਰੋਜ਼ਗਾਰੀ ਦੀ ਦਲਦਲ ਕਰ ਕੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਅਰਬ ਮੁਲਕਾਂ ‘ਚ ਪੰਜਾਬੀ ਨੌਜਵਾਨਾਂ ਅਤੇ ਖਾਸਕਰ ਲੜਕੀਆਂ ‘ਤੇ ਅਜਿਹੇ ਅ ਣਮਨੁੱਖੀ ਤ ਸ਼ੱ ਦ ਦ ਢਾਹੇ ਜਾਂਦੇ ਹਨ, ਜਿਸ ਕਰ ਕੇ ਇਨ੍ਹਾਂ ਲੜਕੀਆਂ ਨੂੰ ਮੁੜ ਵਤਨ ਪਰਤਣ ਲਈ ਵੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹੀ ਹੀ ਤਿੰਨ ਮਹੀਨਿਆਂ ਦੀ ਵੱਡੀ ਮੁਸ਼ੱਕਤ ਮਗਰੋਂ ਮੋਗਾ ਪੁੱਜੀ ਜ਼ਿਲੇ ਦੇ ਪਿੰਡ ਰਣੀਆਂ ਦੀ ਵਸਨੀਕ ਜਸਪ੍ਰੀਤ ਕੌਰ ਨੇ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹਾਜ਼ਰੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਈ ਖੁਲਾਸੇ ਕੀਤੇ ਹਨ।
ਜਸਪ੍ਰੀਤ ਕੌਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਟਰੈਵਲ ਏਜੰਟ ਨੇ ਉਸ ਨੂੰ ਇਹ ਕਹਿ ਕੇ ਮਸਕਟ ਭੇਜਿਆ ਸੀ ਕਿ ਮਸਕਟ ਪੁੱਜਣ ‘ਤੇ ਤੁਰੰਤ ਮਗਰੋਂ ਉਸ ਦਾ ਵਰਕ ਪਰਮਿਟ ਵੀਜ਼ਾ ਲੱਗ ਜਾਵੇਗਾ ਅਤੇ ਚੰਗੇ ਪੈਸੇ ਕਮਾਏ ਜਾਣਗੇ ਪਰ ਏਜੰਟ ਦੇ ਸਾਰੇ ਵਾਅਦੇ ਲਾਰੇ ਹੀ ਸਾਬਤ ਹੋਏ ਅਤੇ ਉਸ ਨੂੰ ਇਕ ਘਰ ‘ਚ ਕੈਦੀ ਬਣਾ ਕੇ ਰੱਖਿਆ ਗਿਆ।ਇੱਥੇ ਹੀ ਬਸ ਨਹੀਂ ਉਸ ਨੂੰ ਕੋਈ ਮਿਹਨਤਾਨਾ ਤਾਂ ਕੀ ਮਿਲਣਾ ਸੀ ਸਗੋਂ ਖਾਣਾ ਵੀ ਪੂਰਾ ਨਹੀਂ ਮਿਲਦਾ ਸੀ। ਆਖਿਰ ਸਿਰੋਂ ਪਾਣੀ ਲੰਘਦਾ ਵੇਖ ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਹੱਡਬੀਤੀ ਸੁਣਾਈ ਤਾਂ ਪਿੰਡ ਰਣੀਆਂ ਦੇ ਹੀ ਆਮ ਆਦਮੀ ਪਾਰਟੀ ਦੇ ਨੌਜਵਾਨ
ਆਗੂ ਰਾਜਪਾਲ ਸਿੰਘ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਆਮ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਅਤੇ ਨਸੀਬ ਬਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਇਸ ਬਾਰੇ ਦੱਸਿਆ ਤਾਂ ਭਗਵੰਤ ਮਾਨ ਵੱਲੋਂ ਕੀਤੀ ਗਈ ਚਾਰਾਜੋਈ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲ ਸਕੀ।
ਇਸ ਮਾਮਲੇ ‘ਚ ਜਸਪ੍ਰੀਤ ਕੌਰ ਦੇ ਨਾਲ ਪੰਜ ਹੋਰ ਕੁੜੀਆਂ ਵੀ ਵਾਪਸ ਪੰਜਾਬ ਪਰਤ ਆਈਆਂ ਹਨ। ਇਸ ਸਬੰਧੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਇਕੱਲੀ ਨਹੀਂ ਸੀ, ਬਲਕਿ ਏਜੰਟ ਦੇ ਸਹਾਰੇ ਗਈਆਂ 25-30 ਕੁੜੀਆਂ ਹੋਰ ਵੀ ਮਸਕਟ ਦੇ ਵੱਖ-ਵੱਖ ਸ਼ਹਿਰਾਂ ‘ਚ ਰੁਲ ਰਹੀਆਂ ਹਨ। ਉਸ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਧੋਖਾਦੇਹੀ ਕਰਨ ਵਾਲੇ ਏਜੰਟਾਂ ਖਿਲਾਫ ਸਖਤ ਕਾਰਵਾਈ ਹੋਵੇ।
ਇਸ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਮਸਕਟ ‘ਚ ਲੜਕੀਆਂ ਦਾ ਬੁਰਾ ਹਾਲ ਹੈ ਅਤੇ ਉਨ੍ਹਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ ਅਤੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ। ਪੰਜਾਬ ਦੀਆਂ ਜੋ ਲੜਕੀਆਂ ਮਸਕਟ ‘ਚ ਫਸੀਆਂ ਹੋਈਆਂ ਹਨ ਉਨ੍ਹਾਂ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਨਾਲ ਵਾਪਸ ਲਿਆਉਣ ਦਾ ਪੂਰਾ ਯਤਨ ਕਰਾਂਗੇ।
ਇਸ ਸਬੰਧੀ ‘ਆਪ’ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਅਤੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਦੱਸਿਆ ਕਿ ‘ਆਪ’ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਇਹ ਲਹਿਰ ਵਿੱਢੀ ਹੋਈ ਹੈ ਅਤੇ ਇਸ ਲਹਿਰ ਨੂੰ ਜਾਰੀ ਰੱਖ ਕੇ ਅਜਿਹੀਆਂ ਲੜਕੀਆਂ ਨੂੰ ਅਰਬ ਦੇਸ਼ਾਂ ‘ਚੋਂ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਪਿਆਰਾ ਸਿੰਘ ਬੱਧਨੀ, ਅਮਰਿੰਦਰ ਦਾਰਜੀ, ਮਨਪ੍ਰੀਤ ਸਿੰਘ ਰਿੰਕੂ, ਸੁਖਦੀਪ ਧਾਮੀ, ਅਮਨ ਰੱਖੜਾ ਆਦਿ ਹਾਜ਼ਰ ਸਨ।
