Home / Informations / ਤੁਰੰਤ ਇਸ ਐਪ ਨੂੰ ਮਾਰ ਦਵੋ ਡਿਲੀਟ ਨਹੀਂ ਤਾਂ ਤੁਹਾਡਾ ਬੈਂਕ ਖਾਤਾ ਹੋ ਜਾਵੇਗਾ ਖਾਲੀ,ਦੇਖੋ ਪੂਰੀ ਖ਼ਬਰ ਤੇ ਹੋ ਜਾਓ ਸਾਵਧਾਨ

ਤੁਰੰਤ ਇਸ ਐਪ ਨੂੰ ਮਾਰ ਦਵੋ ਡਿਲੀਟ ਨਹੀਂ ਤਾਂ ਤੁਹਾਡਾ ਬੈਂਕ ਖਾਤਾ ਹੋ ਜਾਵੇਗਾ ਖਾਲੀ,ਦੇਖੋ ਪੂਰੀ ਖ਼ਬਰ ਤੇ ਹੋ ਜਾਓ ਸਾਵਧਾਨ

ਪਿਛਲੇ ਕੁਝ ਦਿਨਾਂ ‘ਚ ਅਸੀਂ Google Play Store ‘ਤੇ ਵਧ ਰਹੇ ਮੇਲਵੇਅਰ ਅਟੈਕ ਬਾਰੇ ਸੁਣਿਆ ਹੈ। ਇਨ੍ਹਾਂ ਵਧਦੇ ਮੇਲਵੇਅਰ ਅਟੈਕ ਦੌਰਾਨ Google ਨੇ Play Store ਤੋਂ ਕਈ ਐਪਸ ਨੂੰ ਹਟਾਇਆ ਵੀ ਹੈ। ਯੂਜ਼ਰਜ਼ ਦੀ ਪ੍ਰਾਇਵੇਸੀ ਨੂੰ ਦੇਖਦੇ ਹੋਏ ਇਸ ਓਪਨ ਸੋਰਸ ਪਲੈਟਫਾਰਮ ਨੇ ਆਪਣੀ ਸਕਿਊਰਿਟੀ ਹੋਰ ਵਧਾ ਦਿੱਤੀ ਹੈ। Google Play Store ਤੋਂ ਲਗਾਤਾਰ ਅਜਿਹੇ ਹੀ ਖ਼ਤਰਨਾਕ ਐਪਸ ਹਟਾਏ ਜਾ ਰਹੇ ਹਨ ਪਰ ਹੈਕਰਜ਼ ਅਜਿਹੇ ਐਪਸ ਲਗਾਤਾਰ Google Play Store ‘ਤੇ ਪਾ ਰਹੇ ਹਨ। ਅਜਿਹਾ ਹੀ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਟੈਕਨਾਲੋਜੀ ਰਿਸਰਚ ਫਰਮ Upstream ਦੇ ਰਿਸਰਚਰਜ਼ ਨੇ ਦਾਅਵਾ ਕੀਤਾ ਹੈ ਕਿ ਮਸ਼ਹੂਰ ਕੀ-ਬੋਰਟ ਐਪ ai.type ਕੀ-ਬੋਰਡ ਕਾਰਨ ਯੂਜ਼ਰਜ਼ ਦੇ ਬੈਂਕ ਅਕਾਊਂਟ ਖ਼ਾਲੀ ਹੋ ਸਕਦੇ ਹਨ।

Upstream ਦੇ ਰਿਸਚਰਜ਼ ਦਾ ਦਾਅਵਾ ਹੈ ਕਿ ਇਹ ਐਪ ਯੂਜ਼ਰਜ਼ ਦੀ ਜਾਣਕਾਰੀ ਬਿਨਾਂ ਥਰਡ ਪਾਰਟੀ ਐਪ ਨੂੰ ਸਬਸਕ੍ਰਾਈਬ ਕਰ ਦਿੰਦਾ ਹੈ ਜੋ ਬੈਕਗਰਾਊਂਟ ‘ਚ ਰਨ ਕਰਦਾ ਰਹਿੰਦਾ ਹੈ। ਇਸ ਥਰਡ ਪਾਰਟੀ ਐਪ ਕਾਰਨ ਯੂਜ਼ਰਜ਼ ਦੇ ਟਰਾਂਜ਼ੈਕਸ਼ਨਜ਼ ਨੂੰ ਵੀ ਰਿਕਾਰਡ ਕੀਤਾ ਜਾ ਸਕਦਾ ਹੈ। ਰਿਸਰਚਰਜ਼ ਦਾ ਦਾਅਵਾ ਹੈ ਕਿ ਇਸ ਐਪ ਜ਼ਰੀਏ ਕਰੀਬ 1.4 ਕਰੋੜ ਥਰਡ ਪਾਰਟੀ ਰਿਕਵੈਸਟ ਜਨਰੇਟ ਹੋਈਆਂ ਹਨ ਜਿਨ੍ਹਾਂ ਨੂੰ secure-D ਪਲੈਟਫਾਰਮ ਜ਼ਰੀਏ ਬਲਾਕ ਕੀਤਾ ਜਾ ਸਕਦਾ ਹੈ।

ਰਿਸਰਚਰਜ਼ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਐਪ ਕਾਰਨ 1.10 ਲੱਖ ਤੋਂ ਜ਼ਿਆਦਾ ਡਿਵਾਈਸ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਸਾਰੀਆਂ ਡਿਵਾਈਸਿਜ਼ ਨੂੰ ਸਕ੍ਰੂਟਨੀ ਕਰ ਕੇ ਰਿਸਰਚਰਜ਼ ਨੇ ਇਹ ਰਿਪੋਰਟ ਬਣਾਈ ਹੈ। Google ਨੇ ਇਸ ਐਪ ਨੂੰ ਆਪਣੇ ਪਲੇਅ ਸਟੋਰ ਤੋਂ ਜੂਨ 2019 ‘ਚ ਰਿਮੂਵ ਕਰ ਦਿੱਤਾ ਹੈ। ਹਾਲਾਂਕਿ, ਕੁਝ ਯੂਜ਼ਰਜ਼ ਦੇ ਸਮਾਰਟਫੋਨਜ਼ ‘ਚ ਇਹ ਐਪਸ ਹਾਲੇ ਵੀ ਇੰਸਟਾਲ ਹਨ ਤੇ ਯੂਜ਼ਰਜ਼ ਦਾ ਪ੍ਰਾਇਵੇਸੀ ਡੈਟਾ ਥਰਡ ਪਾਰਟੀ ਨੂੰ ਟਰਾਂਸਫਰ ਕਰ ਰਿਹਾ ਹੈ। ਜੇਕਰ ਤੁਹਾਡੇ ਸਮਾਰਟਫੋਨ ‘ਚ ਵੀ ਇਹ ਥਰਡ ਪਾਰਟੀ ਐਪ ਇੰਸਟਾਲ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਲਓ।

ਕਿਵੇਂ ਬਚੀਏ ?
ਆਪਣੇ ਸਮਾਰਟਫੋਨ ਤੋਂ ਐਪ ਅਨਇੰਸਟਾਲ ਕਰਨ ਲਈ ਯੂਜ਼ਰਜ਼ ਐਪ ‘ਤੇ ਲਾਗਇਨ ਕਰ ਕੇ ਅਨਇੰਸਟਾਲ ਕਰ ਸਕਦੇ ਹਨ। ਜੇਕਰ ਐਪ ਨੂੰ ਅਨਇੰਸਟਾਲ ਕਰਨ ‘ਚ ਯੂਜ਼ਰਜ਼ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਆਪਣੇ ਫੋਨ ਦੀ ਸੈਟਿੰਗਜ਼ ਆਪਸ਼ਨ ‘ਚ ਜਾ ਕੇ ਐਪਸ ਆਪਸ਼ਨ ‘ਚ ਜਾ ਸਕਦੇ ਹਨ। ਉੱਥੇ ਇਸ ਐਪ ਨੂੰ ਸਰਚ ਕਰ ਕੇ ਅਨਇੰਸਟਾਲ ਕਰ ਸਕਦੇ ਹਨ। ਐਪ ਨੂੰ ਅਨਇੰਸਟਾਲ ਕਰਨ ਦੇ ਨਾਲ-ਨਾਲ ਯੂਜ਼ਰਜ਼ ਨੂੰ ਆਪਣੇ ਸਮਾਰਟਫੋਨ ‘ਚ ਐਂਟੀ ਵਾਇਰਸ ਵੀ ਪਾਉਣਾ ਚਾਹੀਦਾ ਜਿਹੜਾ ਅਜਿਹੇ ਕਿਸੇ ਵੀ ਮੇਲਵੇਅਰ ਨੂੰ ਡਿਐਕਟੀਵੇਟ ਕਰ ਦਿੰਦਾ ਹੈ।

error: Content is protected !!