ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੈਫ਼ ਅਲੀ ਨਾਮ ਦੇ 32-33 ਸਾਲ ਦੇ ਨੌਜਵਾਨ ਵੱਲੋਂ 15 ਸਾਲ ਦੀ ਨਾਬਲਗ ਲੜਕੀ ਨੂੰ ਅਗਵਾ ਕਰਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਤਿੰਨ ਦਿਨ ਹੋਟਲ ਵਿੱਚ ਰੱਖ ਕੇ ਉਸ ਨਾਲ ਧੱਕਾ ਕੀਤਾ। ਬਾਅਦ ਵਿੱਚ ਲੜਕੇ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਪੁਲਿਸ ਕੋਲ ਦਰਖਾਸਤ ਦੇ ਕੇ ਇਨ-ਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਨੌਜਵਾਨ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਮਾਮਲੇ ਦਰਜ ਦੱਸੇ ਜਾਂਦੇ ਹਨ। ਜਿਨ੍ਹਾਂ ਵਿੱਚ ਉਹ ਭੱਜਿਆ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਲੜਕੀ ਨੇ ਦੱਸਿਆ ਹੈ ਕਿ ਉਹ ਆਟੋ ਵਿੱਚ ਜਾ ਰਹੀ ਸੀ ਕਿ ਉਸ ਨੂੰ ਉਤਾਰ ਕੇ ਸੈਫ਼ ਅਲੀ ਧੱਕੇ ਨਾਲ ਅੰਮ੍ਰਿਤਸਰ ਲੈ ਗਿਆ। ਉੱਥੇ ਉਹ ਤਿੰਨ ਦਿਨ ਇੱਕ ਹੋਟਲ ਵਿੱਚ ਰੁਕੇ ਲੜਕੀ ਦਾ ਦੋਸ਼ ਹੈ ਕਿ ਉਸ ਨੂੰ ਵਿਆਹ ਦਾ ਝਾ-ਸਾ ਦਿੱਤਾ ਗਿਆ ਸੀ। ਇਸ ਬਾਰੇ ਲੜਕੇ ਦੀ ਮਾਂ ਅਤੇ ਭੈਣ ਨੂੰ ਵੀ ਪਤਾ ਸੀ। ਪਰ ਹੁਣ ਉਹ ਲੜਕੀ ਤੇ ਦੋਸ਼ ਲਾ ਰਹੇ ਹਨ ਕਿ ਲੜਕੀ ਠੀਕ ਨਹੀਂ ਹੈ। ਲੜਕੀ ਦੀ ਮੰਗ ਹੈ ਕਿ ਲੜਕੇ ਤੇ ਪਰਚਾ ਦਰਜ ਕਰਕੇ ਉਸ ਤੇ ਕਾਰਵਾਈ ਕੀਤੀ ਜਾਵੇ। ਲੜਕੀ ਦੀ ਮਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਲੜਕੀ ਨਾਬਾਲਗ ਹੈ। ਉਸ ਦੀ ਉਮਰ ਸਿਰਫ 15 ਸਾਲ ਹੈ। ਇਹ ਲੜਕਾ ਸਹੀ ਨਹੀਂ ਹੈ। ਉਨ੍ਹਾਂ ਦੀ ਲੜਕੀ ਨਾਲ ਧੱਕਾ ਕੀਤਾ ਗਿਆ।
ਪੁਲੀਸ ਵੀ ਲਾਰੇ ਲਗਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਲੜਕੇ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੈਫ ਅਲੀ ਪੁੱਤਰ ਜਸਵੰਤ ਸਿੰਘ ਨਿਵਾਸੀ ਮੁਹੱਲਾ ਸ਼ੇਖਪੁਰਾ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਲੜਕੇ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਵੀ ਉਹ ਭਗੌ-ੜਾ ਦੱਸਿਆ ਜਾਂਦਾ ਹੈ। ਉਸ ਨੂੰ ਸਾਰੇ ਮਾਮਲਿਆਂ ਵਿੱਚੋਂ ਫੜ ਕੇ ਉਸ ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
