ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ 140 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ

ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਹੈ ਕਿ ਫਤਹਿਵੀਰ ਨੂੰ ਕੁਝ ਹੀ ਪਲਾਂ ਦੇ ਵਿਚ ਬਾਹਰ ਕੱਢ ਲਿਆ ਜਾਵੇਗਾ ਤੇ ਬੋਰਵੈਲ ਚ’ ਜਾ ਕੇ ਖੁਦਾਈ ਕਰਨ ਵਾਲੇ ਜੱਗਾ ਸਿੰਘ ਨੇ ਜਦੋਂ ਮੀਡੀਆ ਨਾਲ ਗੱਲ ਕੀਤੀ ਤਾਂ ਉਸਦਾ ਕਹਿਣਾ ਹੈ ਕਿ ਉਹ ਫਤਹਿਵੀਰ ਬਹੁਤ ਕਰੀਬ ਆ ਚੁੱਕੇ ਹਨ ਤੇ ਛੇਤੀ ਹੀ ਉਸ ਤੱਕ ਪਹੁੰਚ ਜਾਵੇਗਾ ਤੇ ਹੁਣ
ਸਵੇਰ ਪੌਣੇ 5 ਵੱਜ ਚੁੱਕੇ ਹਨ ਤੇ ਜੱਗਾ ਸਿੰਘ ਨੇ ਕਿਹਾ ਕਿ ਕਰੀਬ 7 ਫੁੱਟ ਦੀ ਦੂਰੀ ਤੋਂ ਬੱਚੇ ਦੀ ਰੋਂਦੇ ਦੀ ਆਵਾਜ ਵੀ ਸੁਣੀ ਤੇ ਉਸਦਾ ਕਹਿਣਾ ਹੈ ਕਿ ਲਾਜਮੀ ਇਹ ਆਵਾਜ ਬੱਚੇ ਦੀ ਹੀ ਹੋਵੇਗੀ ਤੇ ਉਹ ਲਗਾਤਾਰ ਬੋਰਵੈੱਲ ਚ’ ਜਾ ਕੇ ਖੁਦਾਈ ਕਰ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਉਹ ਫਤਹਿਵੀਰ ਨੂੰ ਸਹੀ ਸਲਾਮਤ ਕੱਢ ਪਾਉਂਦਾ ਹੈ ਜਾਂ ਨਹੀਂ |