ਬੀਤੀ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰ ਵਿਚ ਫਤਹਿਵੀਰ ਨਾਮ ਦਾ ਮਾਸੂਮ ਬੱਚਾ ਜੋ ਕਿ 120 ਫੁੱਟ ਡੂੰਘੇ ਬੋਰਵੈਲ ਦੇ ਵਿਚ ਡਿੱਗ ਗਿਆ ਸੀ ਤੇ ਕਰੀਬ 6 ਦਿਨਾਂ ਦੀ ਜੱਦੋਂ-ਜਹਿਦ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚਾ ਦਮ ਤੋੜ ਗਿਆ।

ਏਸ ਵੇਲੇ ਦੀ ਸਭ ਤੋਂ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਜਿੱਥੇ ਇੱਕ ਮਾਸੂਮ ਬੱਚਾ ਫਤਹਿਵੀਰ ਦੀ ਤਰਾਂ ਬੋਰ ਵਿਚ ਡਿੱਗ ਗਿਆ ਸੀ ਤੇ ਸਮਾਂ ਰਹਿੰਦੇ ਹੀ ਪਰਿਵਾਰ ਨੇ ਉਸਨੂੰ ਬੋਰ ਦੇ ਵਿਚੋਂ ਬਾਹਰ ਕੱਢ ਲਿਆ ਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਕਰਕੇ ਉਸਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਸ ਬੱਚੇ ਦੇ ਜੇਰੇ ਇਲਾਜ ਚੱਲ ਰਿਹਾ ਹੈ।

ਪਰਿਵਾਰ ਉਸਦੀ ਸਲਾਮਤੀ ਦੇ ਲਈ ਅਰਦਾਸ ਕਰ ਰਿਹਾ ਹੈ ਤੇ ਇਹ ਖਬਰ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਹੈ ਤੇ ਲੋਕ ਬੱਚੇ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ।