ਪੰਜਾਬ ਚ ਹੋਇਆ ਮੌਤ ਦਾ ਤਾਂਡਵ
ਪਾਤੜਾਂ — ਪਿੰਡ ਸ਼ੇਰਗੜ੍ਹ ਨੇੜੇ ਥ੍ਰੀਵੀਲਰ ਤੇ ਕਾਰ ਦਰਿਮਿਆਨ ਹੋਏ ਐ ਕ ਸੀਡੈਂ ਟ ‘ਚ 7 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ ਤਿੰਨ ਦੀ ਹਸਪਤਾਲ ‘ਚ ਮੌਤ ਹੋ ਗਈ। ਜਦਕਿ ਜ਼ਖਮੀ ਚਾਰਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਮੌਕੇ ‘ਤੇ ਪਹੁੰਚੀ ਪੁਲਸ ਚੌਂਕੀ ਠਰੂਆ ਦੀ ਪੁਲਸ ਨੇ ਸਥਿਤੀ ਦਾ ਜਾਇਜ਼ ਲੈਣ ਮਗਰੋਂ ਸਰਜਾ ਰਾਮ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਚਾਲਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਚੌਂਕੀ ਠਰੂਆ ਦੇ ਇੰਚਾਰਜ ਰੂਪ ਸਿੰਘ ਨੇ ਦੱਸਿਆ ਹੈ ਕਿ ਸਰਜਾ ਰਾਮ ਅਨੁਸਾਰ ਉਸਦਾ ਲੜਕਾ ਸ਼ਾਮ ਲਾਲ ਜੋ ਵੇਟਰ ਦਾ ਕੰਮ ਕਰਦਾ ਹੈ, ਉਹ ਰਜੇਸ਼ ਕੁਮਾਰ ਨੂੰ ਨਾਲ ਲੈ ਕੇ ਮਰਗਤ ਦੇ ਪ੍ਰੋਗਰਾਮ ਤੋਂ ਆਪਣੇ ਥ੍ਰੀਵੀਲਰ ਤੇ ਬੈਠ ਕੇ ਵਾਪਸ ਪਿੰਡ ਅਰਨੌ ਨੂੰ ਆ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਦੇ ਹੀ ਕੁਝ ਜਾਣ-ਪਛਾਣ ਦੇ ਲੋਕ ਮਿਲ ਗਏ, ਜਿਨ੍ਹਾਂ ਨੂੰ ਉਨ੍ਹਾਂ ਨੇ ਥ੍ਰੀਵੀਲਰ ‘ਚ ਬਿਠਾ ਲਿਆ।
ਜਦੋਂ ਉਹ ਪਿੰਡ ਸ਼ੇਰਗੜ੍ਹ ਪਹੁੰਚੇ ਤਾਂ ਇਕ ਕਿਲੋਮੀਟਰ ਪਹਿਲਾਂ ਸਾਹਮਣੇ ਤੋਂ ਆ ਰਹੀ ਇਕ ਸਵਿਫਟ ਡਿਜ਼ਾਈਰ ਕਾਰ ਸਹਮਣੇ ਤੋਂ ਆਣ ਟੱਕਰਾਈ। ਹਾਦਸੇ ਦੌਰਾਨ ਮਨਜੀਤ ਸਿੰਘ, ਸ਼ਾਮ ਲਾਲ ਤੇ ਰਜੇਸ਼ ਕੁਮਾਰ ਨੂੰ ਸੱ ਟਾਂ ਜ਼ਿਆਦਾ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਜਾਂਚ ਮਗਰੋਂ ਤਿੰਨੇ ਵਿਆਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜ਼ਖ਼ਮੀ ਮਨਜੀਤ ਕੌਰ, ਗੁਰਮੀਤ ਕੌਰ, ਰਾਹਲ ਕੁਮਾਰ, ਅਤੇ ਸੁਖਵੰਤ ਕੌਰ ਨੂੰ ਖਨੌਰੀ ਅਤੇ ਟੋਹਾਣਾ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।ਚੌਂਕੀ ਇੰਚਾਰਜ ਠਰਵਾ ਰੂਪ ਸਿੰਘ ਨੇ ਕਿਹਾ ਕਿ ਕਾਰ ਚਾਲਕ ਇਸ ਤਰਾਂ ਕਰਨ ਮਗਰੋਂ ਭੱਜਣ ‘ਚ ਸਫਲ ਹੋ ਗਿਆ ਹੈ। ਡਿਜ਼ਾਇਰ ਗੱਡੀ ਨੂੰ ਕਬਜ਼ੇ ‘ਚ ਲੈ ਪੜਤਾਲ ਕੀਤੀ ਜਾ ਰਹੀ, ਇਸ ਲਈ ਅਜੇ ਅਣਪਛਾਤੇ ਵਿਅਕਤੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
