ਆਈ ਤਾਜਾ ਵੱਡੀ ਖਬਰ
ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਹਜੇ ਲੋਕ ਬਟਾਲੇ ਨੂੰ ਭੁਲੇ ਨਹੀਂ ਸਨ ਕੇ ਇਸ ਜਗ੍ਹਾ ਵੀ ਬਟਾਲੇ ਵਰਗਾ ਹਾਲ ਹੋ ਗਿਆ ਦੇਖੋ ਪੂਰੀ ਖਬਰ ਵਿਸਥਾਰ ਨਾਲ
ਉਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ‘ਚ ਪਟਾਕਾ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨੀਵਾਰ ਨੂੰ ਹੋਏ ਧ-ਮਾ-ਕੇ ‘ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 2 ਲੋਕ ਗੰਭੀਰ ਰੂਪ ‘ਚ ਜਖ਼ਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ‘ਚ 5 ਔਰਤਾਂ ਸ਼ਾਮਲ ਹਨ। ਇਹ ਮਿਰਹਚੀ ਇਲਾਕੇ ‘ਚ ਹੋਇਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਬਟਾਲਾ ਸ਼ਹਿਰ ‘ਚ ਇੱਕ ਪਟਾਕਾ ਫੈਕਟਰੀ ‘ਚ ਹੋਏ ‘ਚ 23 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 15 ਲੋਕ ਜਖ਼ਮੀ ਹੋਏ ਸਨ।
ਫੈਕਟਰੀ ਵਾਲੀ ਜਗ੍ਹਾ ਦੀ ਇਮਾਰਤ ਢਹਿ-ਢੇਰੀ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਮਲਬਾ ਹਟਾ ਕੇ ਰੈਸਕਿਊ ਅਪਰੇਸ਼ਨ ਚਲਾਇਆ। ਫਿਲਹਾਲ 6 ਲੋਥਾਂ ਬਰਾਮਦ ਹੋਈਆਂ ਹਨ ਤੇ 2 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਮਿਰਹਚੀ ਮੁਹੱਲਾ ਗੱਡਾ ਦੇ ਇੱਕ ਮਕਾਨ ‘ਚ ਆਤਿਸ਼ਬਾਜ਼ੀ ਬਣਾਈ ਜਾ ਰਹੀ ਸੀ।
ਮੁੰਨੀ ਦੇਵੀ ਦੇ ਨਾਂਅ ਪਟਾਕਾ ਫੈਕਟਰੀ ਦਾ ਲਾਇਸੰਸ ਹੈ। ਇਸ ਘਟਨਾ ਸਮੇਂ ਕਈ ਲੋਕ ਫੈਕਟਰੀ ‘ਚ ਮੌਜੂਦ ਸਨ। ਮ੍ਰਿਤਕਾਂ ‘ਚ ਰੰਜਨੀ, ਸ਼ੀਤਲ, ਸੋਨੀ, ਮੁੰਨੀ ਦੇਵੀ, ਖੁਸ਼ੀਨਾ ਅਤੇ ਇੱਕ ਅਣਪਛਾਤਾ ਸ਼ਾਮਲ ਹੈ। ਉਥੇ ਹੀ ਮਾਧੁਰੀ ਦੇਵੀ, ਨੂਤਨ, ਮੀਰਾ, ਰਿਸ਼ਭ ਅਤੇ ਪ੍ਰਤੀਕ ਸਮੇਤ ਕਈ ਜ਼ਖਮੀ ਹੋ ਗਏ।
