Home / Informations / ਤਾਜਾ ਵੱਡੀ ਖਬਰ – ਵਿਦੇਸ਼ ਚ ਹੋਈ ਸਾਰੇ ਪਰਿਵਾਰ ਦੀ ਮੌਤ ਇੰਡੀਆ ਚ ਛਾਇਆ ਸੋਗ ਅਤੇ

ਤਾਜਾ ਵੱਡੀ ਖਬਰ – ਵਿਦੇਸ਼ ਚ ਹੋਈ ਸਾਰੇ ਪਰਿਵਾਰ ਦੀ ਮੌਤ ਇੰਡੀਆ ਚ ਛਾਇਆ ਸੋਗ ਅਤੇ

ਵਿਦੇਸ਼ ਚ ਵਾਪਰਿਆ ਕਹਿਰ

ਮਸਕਟ — ਓਮਾਨ ਵਿਚ ਵਾਪਰੇ ਇਕ ਕਾਰ ਹਾਦਸੇ ਵਿਚ ਭਾਰਤੀ ਜੋੜੇ ਦੀ 8 ਮਹੀਨੇ ਦੇ ਬੇਟੇ ਸਮੇਤ ਮੌਤ ਹੋ ਗਈ। ਜਦਕਿ ਇਕ ਹੋਰ ਬੱਚਾ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੁਬਈ ਦੇ ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ ਇਹ ਪਰਿਵਾਰ ਜਦੋਂ ਸਲਾਲਾਹ ਤੋਂ ਦੁਬਈ ਪਰਤ ਰਿਹਾ ਸੀ ਉਦੋਂ ਉਨ੍ਹਾਂ ਦੀ ਕਾਰ ਇਕ ਹੋਰ ਗੱਡੀ ਨਾਲ ਟਕਰਾ ਗਈ। ਕਾਰ ਵਿਚ ਸਵਾਰ ਸਾਰੇ ਲੋਕਾਂ ਦੇ ਸਿਰ ਵਿਚ ਸੱਟ ਲੱਗੀ, ਜਿਸ ਕਾਰਨ 30 ਸਾਲਾ ਘੌਸੁੱਲਾ ਅਜ਼ਮਾਥੁੱਲਾ ਖਾਨ, ਉਸ ਦੀ 29 ਸਾਲਾ ਪਤਨੀ ਆਯਸ਼ਾ ਸਿੱਦੀਕੀ ਅਤੇ 8 ਮਹੀਨੇ ਦੇ ਬੇਟੇ ਹਮਜ਼ਾ ਖਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ 3 ਮਹੀਨੇ ਦੀ ਬੱਚੀ ਹਨੀਆ ਸਿੱਦੀਕੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲੋਥਾਂ ਐਤਵਾਰ ਸਵੇਰੇ ਮਸਕਟ ਤੋਂ ਉਨ੍ਹਾਂ ਦੇ ਗ੍ਰਹਿ ਨਗਰ ਹੈਦਰਾਬਾਦ ਭੇਜ ਦਿੱਤੀਆਂ ਗਈਆਂ ਹਨ। ਦੁਬਈ ਦੇ ਕੌਂਸਲ ਜਨਰਲ ਨੇ ਸਮਾਚਾਰ ਏਜੰਸੀ ਨੂੰ ਦੱਸਿਆ,”ਅਸੀਂ ਘੌਸੁੱਲਾ ਦੀ ਕੰਪਨੀ, ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਮਸਕਟ ਵਿਚ ਆਪਣੇ ਮਿਸ਼ਨ ਦੇ ਸੰਪਰਕ ਵਿਚ ਹਾਂ।”

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

error: Content is protected !!