ਇਸ ਵੇਲੇ ਦੀ ਤਾਜਾ ਵੱਡੀ ਖਬਰ ਦੁਖਦਾਈ ਖਬਰ ਪੰਜਾਬ ਦੇ ਜਲੰਧਰ ਤੋਂ ਆ ਰਾਹੀ ਹੈ। ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਜਲੰਧਰ — ਇਥੋਂ ਦੇ ਪਿੰਡ ਕੁਕੜ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਦੁਬਈ ‘ਚ ਕੰਮ ਕਰਦੇ ਸਮੇਂ ਹਾ ਦ ਸਾ ਵਾਪਰਨ ਕਰਕੇ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ‘ਚ ਮਾਤਮ ਛਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਬਈ ‘ਚ ਚਾਚੇ ਦੇ ਮੁੰਡੇ ਕੋਲੋਂ ਪਿਤਾ ਦੀ ਮੌਤ ਹੋਣ ਦੀ ਖਬਰ ਮਿਲੀ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਵੇਰੇ ਪਰਿਵਾਰ ਪਿਤਾ ਦੀ ਗੱਲਬਾਤ ਹੋਈ ਸੀ। ਦੁਪਹਿਰ ਦੇ ਸਮੇਂ ਹਾਦਸਾ ਵਾਪਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਖਬਰ ਮਿਲੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ 22 ਸਾਲਾਂ ਤੋਂ ਦੁਬਈ ‘ਚ ਇਕ ਕੰਪਨੀ ‘ਚ ਕੰਮ ਕਰ ਰਹੇ ਸਨ। ਦੁਬਈ ‘ਚ ਹੀ ਉਸ ਦੇ ਚਾਚਾ ਸਮੇਤ ਚਚੇਰਾ ਭਰਾ ਵੀ ਰਹਿੰਦੇ ਹਨ। ਬੀਤੇ ਦਿਨ ਗੈਸ ਪਾਈਪ ਦੀ ਕਟਿੰਗ ਕਰਦੇ ਸਮੇਂ ਇਕ ਧਮਾਕਾ ਹੋਇਆ, ਜਿਸ ਕਾਰਨ ਉਨ੍ਹਾਂ ਦੇ ਪਿਤਾ ਦੇ ਸਿਰ ‘ਤੇ ਸੱ ਟ ਲੱਗ ਗਈ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਦੁਬਈ ‘ਚ ਅਜੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪਿਤਾ ਬਲਵਿੰਦਰ ਦੀ ਲੋਥ ਭਾਰਤ ਭੇਜੀ ਜਾਵੇਗੀ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
