ਦੇਖੋ ਘਰਵਾਲੀ ਦੀ ਕਰਤੂਤ
ਬਠਿੰਡਾ: ਬਠਿੰਡਾ ਦੇ ਪਿੰਡ ਮਾੜੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ 21 ਲੱਖ ਰੁਪਏ ਖਰਚਣ ਤੋਂ ਬਾਅਦ ਆਪਣੀ ਪਤਨੀ ਨੂੰ ਸਟੱਡੀ ਵੀਜ਼ਾ ‘ਤੇ ਨਿਊਜ਼ੀਲੈਂਡ ਭੇਜਿਆ। ਇੱਕ ਮਹੀਨਾ ਉੱਥੇ ਰਹਿਣ ਤੋਂ ਬਾਅਦ, ਪਤਨੀ ਨੇ ਫ਼ੋਨ ਕੀਤਾ ਤੇ ਪਤੀ ਨੂੰ ਕਿਹਾ- ਹੁਣ ਦੁਬਾਰਾ ਫੋਨ ਨਾ ਕਰਨਾ, ਮੈਂ ਕਿਸੇ ਹੋਰ ਨਾਲ ਰਿਸ਼ਤੇ ਵਿੱਚ ਹਾਂ। ਇਸ ਪਿੱਛੋਂ ਉਸ ਨੇ ਆਪਣੇ ਪਤੀ ਦਾ ਮੋਬਾਈਲ ਨੰਬਰ ਬਲੌਕ ਕਰ ਦਿੱਤਾ।
ਨੌਜਵਾਨ ਦੀ ਕਹਿਣ ‘ਤੇ ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਪਤਨੀ ਕੰਵਰਦਵਿੰਦਰ ਕੌਰ ਵਾਸੀ ਐਂਡਮਿਲਟਨ ਸਿਟੀ ਨਿਊਜ਼ੀਲੈਂਡ ਤੇ ਆਪਣੇ ਸਹੁਰੇ ਜਗਸੀਰ ਸਿੰਘ ਵਾਸੀ ਨਹਿਆਂਵਾਲਾ ਖਿਲਾਫ ਦਰਜ ਕਰ ਲਿਆ ਹੈ। ਦਰਅਸਲ, ਇਸ ਨੌਜਵਾਨ ਨੇ ਆਪਣੀ ਪਤਨੀ ਨੂੰ ਇਸ ਉਮੀਦ ਵਿੱਚ ਨਿਊਜ਼ੀਲੈਂਡ ਭੇਜਿਆ ਸੀ ਕਿ ਉਹ ਸੈੱਟ ਹੋ ਜਾਵੇਗੀ ਤੇ ਉਸ ਨੂੰ ਵੀ ਉੱਥੇ ਬੁਲਾ ਲਵੇਗੀ, ਪਰ ਪਤਨੀ ਨੇ ਇਸਤਰਾਂ
ਕਰ ਦਿੱਤਾ।
ਪਿੰਡ ਮਾੜੀ ਦੇ ਮਨਦੀਪ ਸਿੰਘ ਨੇ 30 ਜੁਲਾਈ ਨੂੰ ਐਸਐਸਪੀ ਬਠਿੰਡਾ ਨੂੰ ਆਪਣੀ ਗਲ੍ਹ ਦਰਜ ਕਰਵਾਈ ਸੀ। ਉਸ ਦਾ ਵਿਆਹ 9 ਅਕਤੂਬਰ, 2017 ਨੂੰ ਪਿੰਡ ਨਹਿਆਂਵਾਲਾ ਦੀ ਕੰਵਰਦਵਿੰਦਰ ਕੌਰ ਨਾਲ ਹੋਇਆ ਸੀ। ਕੰਵਰਦਵਿੰਦਰ ਨੇ ਆਈਲੈਟਸ ਕੀਤੀ ਸੀ। ਉਹ ਵਿਦੇਸ਼ ਜਾਣਾ ਚਾਹੁੰਦੀ ਸੀ।
ਜਾਣਕਾਰੀ ਮੁਤਾਬਕ ਕੰਵਰਦਵਿੰਦਰ ਦਾ ਭਰਾ ਮਨਪ੍ਰੀਤ ਸਿੰਘ ਤੇ ਭਾਬੀ ਸਿੰਬਲਜੀਤ ਕੌਰ ਪਹਿਲਾਂ ਹੀ ਨਿਊਜ਼ੀਲੈਂਡ ਵਿੱਚ ਰਹਿ ਰਹੇ ਸੀ। ਇਸ ਲਈ 21 ਲੱਖ ਖਰਚ ਕਰਨ ਤੋਂ ਬਾਅਦ ਕੰਵਰਵਿੰਦਰ ਕੌਰ ਨੂੰ 4 ਫਰਵਰੀ ਨੂੰ ਸਟੱਡੀ ਵੀਜ਼ੇ ‘ਤੇ ਨਿਊਜ਼ੀਲੈਂਡ ਭੇਜਿਆ। ਉੱਥੇ ਪੁੱਜਣ ਬਾਅਦ ਉਹ ਇੱਕ ਮਹੀਨੇ ਦੇ ਅੰਦਰ ਹੀ ਪਤੀ ਮਨਦੀਪ ਸਿੰਘ ਨੂੰ ਅਣਗੌਲ਼ਿਆਂ ਕਰਨ ਲੱਗੀ। ਉਸ ਨੇ ਮਕਾਨ ਵੀ ਬਦਲ ਦਿੱਤਾ।
ਜਦੋਂ ਨਿਊਜ਼ੀਲੈਂਡ ਵਿੱਚ ਰਹਿੰਦੇ ਵੱਡੇ ਭਰਾ ਨੇ ਕੰਵਰਦਵਿੰਦਰ ਨੂੰ ਮਕਾਨ ਬਦਲਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਜੇ ਉਸ ਦਾ ਪਿੱਛਾ ਨਾ ਛੱਡਿਆ ਤਾਂ ਉਹ ਕੇਸ ਦਰਜ ਕਰਵਾ ਕੇ ਇੱਥੋਂ ਨਿਕਲਵਾ ਦਏਗੀ। ਏਐਸਆਈ ਨੇ ਮਾਮਲੇ ਦੀ ਜਾਂਚ ਡੀਐਸਪੀ ਭੁੱਚੋ ਨੂੰ ਸੌਂਪ ਦਿੱਤੀ ਹੈ। ਜਦੋਂ ਮੁੰਡੇ ਨੇ ਆਪਣੇ ਸਹੁਰੇ ਜਗਸੀਰ ਸਿੰਘ ਨੂੰ ਇਸ ਬਾਰੇ ਦੱਸਿਆ ਤਾਂ ਅੱਗੋਂ ਉਸ ਨੇ ਕਿਹਾ ਕਿ ਉਨ੍ਹਾਂ ਆਪਣੀ ਧੀ ਨੂੰ ਵਿਦੇਸ਼ ਭੇਜਣਾ ਸੀ, ਭੇਜ ਦਿੱਤਾ, ਹੁਣ ਜੋ ਕਰਨਾ ਕਰ ਲਉ।
