Home / Informations / ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ਸਕੇ ਭੈਣ ਭਰਾਵਾਂ ਦੀ ਇਸ ਤਰਾਂ ਤੜਫ ਤੜਫ ਕੇ ਹੋਈ

ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ਸਕੇ ਭੈਣ ਭਰਾਵਾਂ ਦੀ ਇਸ ਤਰਾਂ ਤੜਫ ਤੜਫ ਕੇ ਹੋਈ

ਬਹੁਤ ਹੀ ਦੁਖਦਾਈ ਖਬਰ ਪੰਜਾਬ ਤੋਂ ਆ ਰਹੀ ਹੈ। ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਬਰਨਾਲਾ ਦੇ ਪਿੰਡ ਬੀਹਲਾ ਵਿਚ ਇਕ ਸੜਕ ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਦੋਵੇਂ ਬੱਚੇ ਆਪਣੇ ਮਾਤਾ-ਪਿਤਾ ਨਾਲ ਵਿਆਹ ਵੇਖ ਕੇ ਵਾਪਸ ਆ ਰਹੇ ਸਨ। ਬੱਚੇ ਆਪਣੇ ਮਾਂ-ਪਿਉ ਨਾਲ ਮੋਟਰਸਾਈਕਲ ‘ਤੇ ਸਵਾਰ ਸਨ। ਵਿਆਹ ਤੋਂ ਘਰ ਪਰਤਦਿਆਂ ਉਨ੍ਹਾਂ ਦੀ ਮੋਟਰ ਸਾਈਕਲ ਟਰੈਕਟਰ-ਟਰਾਲੀ ਨਾਲ ਲਗ ਗਈ। ਜਿਸ ਵਿਚ ਬੱਚਿਆਂ ਦੀ ਮੌਤ ਹੋ ਗਈ ਜਦਕਿ ਬੱਚਿਆਂ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਬੱਚੇ ਮਾਸੀ ਦੇ ਵਿਆਹ ਤੋਂ ਘਰ ਪਰਤ ਰਹੇ ਸਨ। ਇਸ ‘ਚ ਦੋਵੇਂ ਬਚੇ ਇੱਟਾਂ ਨਾਲ ਭਰੀ ਟਰਾਲੀ ਹੇਠਾਂ ਆ ਗਏ।

ਇਹਨਾਂ ‘ਚ ਇੱਕ ਲੜਕਾ ਜਿਸ ਦੀ ਉਮਰ ਨੌਂ ਸਾਲ ਅਤੇ ਲੜਕੀ ਦੀ ਉਮਰ ਗਿਆਰਾਂ ਸਾਲ ਹੈ। ਇਹਨਾਂ ਦੀ ਪਛਾਣ ਕੋਮਲਪ੍ਰੀਤ ਕੌਰ (11) ਅਤੇ ਹਰਸ਼ਦੀਪ ਸਿੰਘ (9) ਵਜੋਂ ਹੋਈ। ਦੋਵੇਂ ਬੱਚੇ ਆਪਣੇ ਮਾਤਾ-ਪਿਤਾ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਟੱਲੇਵਾਲ ਤੋਂ ਪਿੰਡ ਗਹਿਲ ਨੂੰ ਆ ਰਹੇ ਸਨ। ਇਸ ਦੌਰਾਨ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਿਤਾ ਜਸਪਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਵੀ ਜ਼ਖਮੀ ਹੋਏ ਹਨ। ਪਿਤਾ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹੈ।

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ

error: Content is protected !!