ਪੰਜਾਬ ਚ ਕਲਯੁਗੀ ਮਾਂ ਨੇ ਡੇਢ ਸਾਲ ਦੀ ਬਚੀ ਨੂੰ ਤੜਫ਼ਾ ਤੜਫਾ ਕੇ ਮਾਰਿਆ
ਪੰਜਾਬ : ਪ੍ਰੇਮ ਸਬੰਧਾਂ ‘ਚ ਰੋੜਾ ਬਣ ਰਹੀ ਡੇਢ ਸਾਲ ਦੀ ਬੱਚੀ ਦਾ ਮਾਂ ਅਤੇ ਉਸ ਦੇ ਪ੍ਰੇਮੀ ਵਲੋਂ ਕ ਤ ਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਲੇਰਕੋਟਲਾ ਸਿਟੀ ਪੁਲਸ ਨੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਪਿਤਾ ਜਗਦੀਪ ਸਿੰਘ ਪੁੱਤਰ ਨਰਜੋਤ ਸਿੰਘ ਵਾਸੀ ਜੀਰਖ ਜ਼ਿਲਾ ਲੁਧਿਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਨੇ ਦੱਸਿਆ ਕਿ ਉਸ ਦੀ ਪਤਨੀ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਥਾਣਾ ਮਲੌਦ (ਲੁਧਿਆਣਾ) ਅਤੇ ਉਸ ਦੇ ਪ੍ਰੇਮੀ ਨਵੀ ਵਾਸੀ ਮੁਹੱਲਾ ਬੇਗਮਪੁਰਾ ਮਲੇਰਕੋਟਲਾ ਨੇ ਮਿਲ ਕੇ ਉਸ ਦੀ ਡੇਢ ਸਾਲ ਦੀ ਬੱਚੀ ਨਾਲ ਕੁੱ ਟ ਮਾ ਰ ਕਰਕੇ ਉਸ ਨੂੰ ਖਤਮ ਦਿੱਤਾ।
ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਦੋ ਮਹੀਨੇ ਪਹਿਲਾਂ ਮਨਦੀਪ ਕੌਰ ਨਾਲ ਪੰਚਾਇਤੀ ਤਲਾਕ ਹੋ ਚੁੱਕਿਆ ਹੈ ਅਤੇ ਡੇਢ ਸਾਲਾ ਬੇਟੀ ਸਾਹਿਬਜੋਤ ਕੌਰ ਨੂੰ ਮਨਦੀਪ ਕੌਰ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਉਸ ਨੂੰ ਜਦੋਂ ਆਪਣੀ ਪਤਨੀ ਦੇ ਨਵੀ ਨਾਂ ਦੇ ਮੁੰਡੇ ਨਾਲ ਨਾ ਜ਼ਾ ਇਜ ਸਬੰਧਾਂ ਦਾ ਸ਼ੱਕ ਹੋਇਆ ਤਾਂ ਦੋਵਾਂ ਵਿਚਕਾਰ ਝ ਗ ੜਾ ਹੋਣ ਲੱਗਾ ਤੇ ਨੌਬਤ ਤਲਾਕ ਤੱਕ ਪਹੁੰਚ ਗਈ ਸੀ।
ਉਸ ਨੇ ਦੱਸਿਆ ਕਿ 10 ਅਕਤੂਬਰ ਨੂੰ ਉਸ ਨੂੰ ਬੇਟੀ ਦੇ ਬੀਮਾਰ ਹੋਣ ਦਾ ਪਤਾ ਲੱਗਣ ‘ਤੇ ਜਦੋਂ ਉਹ ਪਿੰਡ ਰਾਮਗੜ੍ਹ ਸਰਦਾਰਾਂ ਪਹੁੰਚਿਆ ਤਾਂ ਬੱਚੀ ਦੇਖ ਕੇ ਸ਼ੱਕੀ ਲੱਗਿਆ। ਪੁਲਸ ਨੂੰ ਸੂਚਿਤ ਕਰਨ ‘ਤੇ ਬੱਚੀ ਦਾ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੋ ਸ ਟ ਮਾ ਰ ਟ ਮ ਕਰਵਾਇਆ ਗਿਆ। ਜਗਦੀਪ ਸਿੰਘ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਮਨਦੀਪ ਕੌਰ ਆਪਣੇ ਪ੍ਰੇਮੀ ਨਾਲ ਮਲੇਰਕੋਟਲੇ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਗਈ ਸੀ, ਜਿੱਥੇ ਬੀਤੀ ਰਾਤ ਉਨ੍ਹਾਂ ਦੋਵਾਂ ਨੇ ਬੱਚੀ ਨੂੰ ਕੁੱ ਟਿ ਆ ਤੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਐੱਸ.ਐੱਚ.ਓ. ਮਲੇਰਕੋਟਲਾ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਜਗਦੀਪ ਸਿੰਘ ਦੇ ਬਿਆਨਾਂ ‘ਤੇ ਬੱਚੀ ਦੀ ਮਾਂ ਮਨਦੀਪ ਕੌਰ ਅਤੇ ਨਵੀ ਪੁੱਤਰ ਹਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ । ਦੋਵਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
