Home / Informations / ਤਾਜਾ ਵੱਡੀ ਖਬਰ – ਗਾਂਧੀ ਪ੍ਰੀਵਾਰ ਤੇ ਪਈ ਬਿਪਤਾ , ਅਚਾਨਕ ਹੌਸਪੀਟਲ ਚ ਦਾਖਲ ਹੋਇਆ

ਤਾਜਾ ਵੱਡੀ ਖਬਰ – ਗਾਂਧੀ ਪ੍ਰੀਵਾਰ ਤੇ ਪਈ ਬਿਪਤਾ , ਅਚਾਨਕ ਹੌਸਪੀਟਲ ਚ ਦਾਖਲ ਹੋਇਆ

ਗਾਂਧੀ ਪ੍ਰੀਵਾਰ ਤੇ ਪਈ ਬਿਪਤਾ

ਇਸ ਵੇਲੇ ਦੀ ਵੱਡੀ ਖਬਰ ਗਾਂਧੀ ਪ੍ਰੀਵਾਰ ਤੋਂ ਆ ਰਹੀ ਹੈ। ਗਾਂਧੀ ਪਰਿਵਾਰ ਦੇ ਇਕ ਮੈਂਬਰ ਨੂੰ ਐਮਰਜੰਸੀ ਵਿਚ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਜਿਸ ਨਾਲ ਸਾਰਾ ਪ੍ਰੀਵਾਰ ਵਿਚ ਉਦਾਸੀ ਚਾਅ ਗਈ ਹੈ ਅਤੇ ਸਾਰਾ ਪ੍ਰੀਵਾਰ ਪਰਮਾਤਮਾ ਕੋਲ ਅਰਦਾਸਾਂ ਕਰ ਰਿਹਾ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਜਵਾਈ ਅਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਇਲਾਜ ਲਈ ਨੋਇਡਾ ਮੈਟਰੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੂੰ ਦਰਦ ਤੋਂ ਬਾਅਦ ਸੋਮਵਾਰ ਨੂੰ ਸੈਕਟਰ -11, ਨੋਇਡਾ ਦੇ ਮੈਟਰੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਰਾਬਰਟ ਵਾਡਰਾ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੋਮਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਹਸਪਤਾਲ ਪਹੁੰਚੀ।

ਪ੍ਰਿਯੰਕਾ ਗਾਂਧੀ ਵਾਡਰਾ ਹਸਪਤਾਲ ਕੁਝ ਦੇਰ ਰੁਕਣ ਤੋਂ ਬਾਅਦ ਉੱਥੋਂ ਚਲੀ ਗਈ, ਪਰ ਉਹ ਰਾਤ 10:30 ਵਜੇ ਦੁਬਾਰਾ ਹਸਪਤਾਲ ਵਾਪਸ ਪਹੁੰਚੀ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਆਪਣੇ ਪਤੀ ਰਾਬਰਟ ਵਾਡਰਾ ਦੇ ਨਾਲ ਪੂਰੀ ਰਾਤ ਕਰੀਬ 9 ਘੰਟੇ ਤੱਕ ਹਸਪਤਾਲ ਵਿਚ ਮੌਜੂਦ ਰਹੀ। ਫਿਲਹਾਲ ਮੈਟਰੋ ਹਸਪਤਾਲ ਵਿਚ ਰੋਬਰਟ ਵਾਡਰਾ ਦਾ ਇਲਾਜ ਕੀਤਾ ਜਾ ਰਿਹਾ ਹੈ। ਮੈਟਰੋ ਹਸਪਤਾਲ ਦੇ ਸੀਨੀਅਰ ਆਰਥੋਪੈਡਿਕ ਸਰਜਨ, ਰਾਬਰਟ ਵਾਡਰਾ ਦਾ ਇਲਾਜ ਕਰ ਰਹੇ ਹਨ।

ਪੂਰੇ ਹਸਪਤਾਲ ਨੂੰ ਐਸਪੀਜੀ ਦੀ ਟੀਮ ਨੇ ਆਪਣੇ ਘੇਰੇ ਵਿਚ ਲਿਆ ਹੋਇਆ ਸੀ। ਰਾਬਰਟ ਵਾਡਰਾ ਉਸ ਦਿਨ ਹਸਪਤਾਲ ਵਿਚ ਭਰਤੀ ਹੋਏ ਜਦੋਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋਈ ਸੀ। ਸੋਮਵਾਰ ਨੂੰ ਚੋਣਾਂ ਤੋਂ ਬਾਅਦ ਜਾਰੀ ਐਗਜਿਟ ਪੋਲ ਵਿਚ ਦੋਨਾਂ ਹੀ ਸੂਬਿਆਂ ਵਿਚ ਭਾਜਪਾ ਦੀ ਫਿਰ ਤੋਂ ਸਰਕਾਰ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਹਾਲਾਂਕਿ ਜਿੱਤ ਅਤੇ ਹਾਰ ਦਾ ਆਖ਼ਰੀ ਫੈਸਲਾ 24 ਅਕਤੂਬਰ ਦੀ ਗਿਣਤੀ ਤੋਂ ਬਾਅਦ ਹੀ ਹੋ ਸਕੇਗਾ। ਦੱਸ ਦਈਏ ਕਿ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਮਨੀ ਲਾਂਡਰਿੰਗ ਅਤੇ ਜ਼ਮੀਨ ਦੇ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਨ੍ਹਾਂ ਵਿਚ ਕਈ ਵਾਰ ਰਾਬਰਟ ਵਾਡਰਾ ਤੋਂ ਪੁੱਛਗਿੱਛ ਵੀ ਕੀਤੀ ਹੈ।

error: Content is protected !!