ਆਪਣੀ ਹੀ ਧੀ ਦੀ ਜੇਠਾਣੀ ਬਣੀ ਮਾਂ.
ਪਠਾਨਕੋਟ: ਅੱਜ ਦੇ ਮਾਡਰਨ ਯੁੱਗ ਵਿੱਚ ਸਮਾਜ ਵੱਲੋਂ ਰਿਸ਼ਤਿਆਂ ਦੀ ਵੀ ਨਵੀਂ ਪਰਿਭਾਸ਼ਾ ਕਾਇਮ ਕੀਤੀ ਜਾ ਰਹੀ ਹੈ । ਜਿੱਥੇ ਪਿਆਰ ਅਤੇ ਮੁਹੱਬਤ ਰਿਸ਼ਤਿਆਂ ਦੀਆਂ ਕੰਧਾਂ ਟੱਪ ਕੇ ਪਰੰਪਰਾ ਅਤੇ ਸੰਸਕ੍ਰਿਤੀ ਦੀਆਂ ਕੰਧਾਂ ਨੂੰ ਤੋੜਦੇ ਨਜ਼ਰ ਆ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਖਾਨਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 37 ਸਾਲਾਂ ਆਪਣੀ ਹੀ ਧੀ ਦੇ ਜੇਠ ਨੂੰ ਦਿਲ ਦੇ ਬੈਠੀ ਤੇ ਕੁਝ ਮੁਲਾਕਾਤਾਂ ਵਿੱਚ ਹੀ ਉਸਦਾ ਪਿਆਰ ਉਸਦੀ ਜ਼ਿੰਦਗੀ ਬਣ ਗਿਆ । ਇਸ ਮਾਮਲੇ ਵਿੱਚ ਮਹਿਲਾ ਨੇ 2 ਅਕਤੂਬਰ ਨੂੰ ਆਪਣੀ ਧੀ ਦੇ ਜੇਠ ਨਾਲ ਮਲਿਕਪੁਰ ਦੇ ਇਕ ਮੰਦਿਰ ਵਿੱਚ ਵਿਆਹ ਰਚਾ ਲਿਆ ।
ਸੋਮਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਨਵ-ਵਿਆਹੁਤਾ ਮਹਿਲਾ ਦਾ ਉਸ ਦੇ ਰਿਸ਼ਤੇਦਾਰਾਂ ਵੱਲੋਂ ਵਿਰੋਧ ਕੀਤਾ ਗਿਆ । ਇਸ ਮਾਮਲੇ ਵਿੱਚ ਰਿਸ਼ਤਿਆਂ ਵਿੱਚ ਉਸ ਸਮੇਂ ਉਲਟ ਫੇਰ ਹੋ ਗਿਆ, ਜਦੋਂ ਗੁਰਦਾਸਪੁਰ ਨਿਵਾਸੀ ਵੱਡਾ ਭਰਾ ਆਪਣੇ ਹੀ ਛੋਟੇ ਭਰਾ ਦਾ ਸਹੁਰਾ ਬਣ ਗਿਆ ।
ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ ਖਾਨਪੁਰ ਦੀ ਰਹਿਣ ਵਾਲੀ 18 ਸਾਲਾਂ ਕੁੜੀ ਦੀ ਗੁਰਦਾਸਪੁਰ ਦੇ 21 ਸਾਲਾਂ ਹਰੀ ਦਰਬਾਰ ਨਾਮ ਦੇ ਨੌਜਵਾਨ ਨਾਲ ਫੇਸਬੁੱਕ ‘ਤੇ ਦੋਸਤੀ ਹੋਈ ਸੀ । ਜਿੱਥੇ ਕੁਝ ਮੁਲਾਕਾਤਾਂ ਦੇ ਬਾਅਦ ਹੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ 6 ਮਹੀਨੇ ਪਹਿਲਾਂ ਦੋਵਾਂ ਨੇ ਲਵ ਮੈਰਿਜ ਕਰਵਾ ਲਈ । ਇਸ ਮਾਮਲੇ ਵਿੱਚ ਕੁੜੀ ਦੀ 37 ਸਾਲਾਂ ਮਾਂ ਦਾ ਦਿਲ ਆਪਣੀ ਹੀ ਧੀ ਦੇ 22 ਸਾਲਾਂ ਜੇਠ ‘ਤੇ ਆ ਗਿਆ । ਜਿਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਵਿਆਹ ਦੀ ਯੋਜਨਾ ਬਣਾ ਲਈ ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਸ਼ਹਿਰ ਵਿੱਚ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ । ਮਹਿਲਾ ਵੱਲੋਂ 20 ਸਤੰਬਰ ਨੂੰ ਆਪਣੇ 42 ਸਾਲਾਂ ਪਤੀ ਤੋਂ ਤਲਾਕ ਲੈ ਲਿਆ ਅਤੇ ਉਸ ਕੋਲੋਂ 5 ਲੱਖ ਰੁਪਏ ਵੀ ਲਏ । ਜਿਸ ਤੋਂ ਬਾਅਦ ਮਹਿਲਾ ਨੇ 2 ਅਕਤੂਬਰ ਨੂੰ ਆਪਣੀ ਹੀ ਧੀ ਦੇ ਜੇਠ ਨਾਲ ਮਲਿਕਪੁਰ ਦੇ ਮੰਦਿਰ ਵਿੱਚ ਸੱਤ ਫੇਰੇ ਲੈ ਲਏ ।
ਉਨ੍ਹਾਂ ਦੇ ਵਿਆਹ ਤੋਂ ਬਾਅਦ ਮਹਿਲਾ ਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਇਸ ਮਾਮਲੇ ਵਿੱਚ ਮਹਿਲਾ ਨੇ ਸੋਮਵਾਰ ਨੂੰ ਪਠਾਨਕੋਟ ਸੈਸ਼ਨ ਜੱਜ ਤੇਜਵਿੰਦਰ ਸਿੰਘ ਦੀ ਕੋਰਟ ਵਿੱਚ ਅਰਜੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਹੈ । ਜਿੱਥੇ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ 31 ਅਕਤੂਬਰ ਨੂੰ ਕੀਤੀ ਜਾਵੇਗੀ ।
