Home / Informations / ਢਾਈ ਕਰੋੜ ਦੀ ਡੋਲੀ ਵਾਲੀ ਕਾਰ ਬਰਾਤ ਲਿਜਾ ਰਹੀ ਸੀ ਪਰ ਵਾਪਰ ਗਿਆ ਇਹ ਭਾਣਾ-ਦੇਖੋ ਤਾਜਾ ਵੱਡੀ ਖਬਰ ਪੰਜਾਬ ਤੋਂ

ਢਾਈ ਕਰੋੜ ਦੀ ਡੋਲੀ ਵਾਲੀ ਕਾਰ ਬਰਾਤ ਲਿਜਾ ਰਹੀ ਸੀ ਪਰ ਵਾਪਰ ਗਿਆ ਇਹ ਭਾਣਾ-ਦੇਖੋ ਤਾਜਾ ਵੱਡੀ ਖਬਰ ਪੰਜਾਬ ਤੋਂ

ਦੇਖੋ ਤਾਜਾ ਵੱਡੀ ਖਬਰ ਪੰਜਾਬ ਤੋਂ

ਲੁਧਿਆਣਾ : ਲੋਧੀ ਕਲੱਬ ਨੇੜੇ ਦੋ ਸੋ ਫੁੱਟੀ ਰੋਡ ਤੋਂ ਲੰਘ ਰਹੀ ਇਕ ਬਰਾਤ ਵਿਚ ਸ਼ਾਮਲ ਲਾੜੇ ਦੀ ਬੈਂਟਲੇ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਇਕ ਜੋਰਦਾਰ ਧਮਾਕਾ ਵੀ ਹੋਇਆ। ਗੱਡੀ ਦੀ ਕੀਮਤ ਢਾਈ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਗੱਡੀ ‘ਚ ਅੱਗ ਲਗਦਿਆਂ ਹੀ ਲਾੜਾ ਅਤੇ ਉਸ ਦੇ ਤਿੰਨੋਂ ਦੋਸਤ ਬਾਹਰ ਨਿਕਲ ਗਏ। ਗੱਡੀ ‘ਚ ਅੱਗ ਲੱਗਣ ਤੇ ਧਮਾਕੇ ਤੋਂ ਬਾਅਦ ਮੌਕੇ ਉਤੇ ਭਾਜੜ ਮਚ ਗਈ। ਜਿਸ ਤੋਂ ਬਾਅਦ ਲੋਕਾਂ ਨੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬ੍ਰਿਗੇਡ ਨੂੰ ਇਸ ਸੰਬੰਧੀ ਸੂਚਿਤ ਵੀ ਕੀਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮਿਲੀ ਤਾਂ ਟੀਮ ਮੌਕੇ ਉਤੇ ਪਹੁੰਚੀ। ਜਿਸ ਨੇ ਸਖਤ ਮਹਿਨਤ ਤੋਂ ਬਾਅਦ ਕਿਸੇ ਤਰੀਕੇ ਅੱਗ ਉਤੇ ਕਾਬੂ ਪਾਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਲਾੜੇ ਦੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਵੀ ਮੌਕੇ ਉਤੇ ਪਹੁੰਚੇ, ਜਿਨ੍ਹਾਂ ਨੇ ਤੁਰੰਤ ਦੂਜੀ ਕਾਰ ਦਾ ਇੰਤਜਾਮ ਕਰਕੇ ਲਾੜੇ ਨੂੰ ਸਮਾਗਮ ਵਾਲੀ ਥਾਂ ਉਤੇ ਪਹੁੰਚਾਇਆ। ਪਤਾ ਲੱਗਾ ਹੈ ਕਿ ਲੁਧਿਆਣਾ ਦੇ ਇਕ ਸਟੀਲ ਕਾਰੋਬਾਰੀ ਦੇ ਪੁੱਤਰ ਦਾ ਵਿਆਹ ਸੀ। ਬਾਰਾਤ ਬਸੰਤ ਸਿਟੀ ਜਾ ਰਹੀ ਸੀ।

ਇਸ ਦੌਰਾਨ ਕਾਰ ਵਿਚ ਲਾੜਾ ਤੇ ਉਸਦੇ ਤਿੰਨ ਦੋਸਤ ਸਵਾਰ ਸਨ। ਗੱਡੀ ਵਿਚ ਅੱਗ ਕਿਉਂ ਲੱਗੀ ਤੇ ਉਸ ਵਿਚ ਧਮਾਕਾ ਕਿਉਂ ਹੋਇਆ, ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕੀਆ ਹੈ। ਸ਼ਹਿਰ ਅੰਦਰ ਹੋਈ ਇਸ ਘਟਨਾ ਦੀ ਚਰਚਾ ਹਰ ਪਾਸੇ ਜ਼ਰੂਰ ਛਿੜੀ ਹੋਈ ਹੈ।

error: Content is protected !!