Home / Informations / ਡੀਜਲ ਕਾਰ ਖਰੀਦਣ ਵਾਲਿਆਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ ਕਿਉਂਕਿ ਹੋ ਗਿਆ ਇਹ ਐਲਾਨ,ਦੇਖੋ ਪੂਰੀ ਖ਼ਬਰ

ਡੀਜਲ ਕਾਰ ਖਰੀਦਣ ਵਾਲਿਆਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ ਕਿਉਂਕਿ ਹੋ ਗਿਆ ਇਹ ਐਲਾਨ,ਦੇਖੋ ਪੂਰੀ ਖ਼ਬਰ

ਮੌਜਾਂ ਹੀ ਮੌਜਾਂ ਕਿਉਂਕਿ ਹੋ ਗਿਆ ਇਹ ਐਲਾਨ

ਨਵੀਂ ਬੀ. ਐੱਸ.-6 ਡੀਜ਼ਲ ਕਾਰ ਖਰੀਦਣ ਦਾ ਮਨ ਹੈ ਤਾਂ ਕੀਮਤਾਂ ਦੇ ਮਾਮਲੇ ‘ਚ ਵੱਡੀ ਰਾਹਤ ਮਿਲਦੀ ਦਿਸ ਰਹੀ ਹੈ। ਫਿਲਹਾਲ ਬੀ. ਐੱਸ.-6 ਡੀਜ਼ਲ ਮਾਡਲਾਂ ਦੀ ਕੀਮਤ ‘ਚ ਬਾਜ਼ਾਰ ਉਮੀਦਾਂ ਤੋਂ ਘੱਟ ਹੀ ਵਾਧਾ ਹੋ ਰਿਹਾ ਹੈ। ਟੋਇਟਾ ਨੇ ਡੀਜ਼ਲ ਮਾਡਲ ਦੀਆਂ ਕੀਮਤਾਂ ‘ਚ 39,000 ਰੁਪਏ ਤੋਂ ਲੈ ਕੇ 1,12,000 ਰੁਪਏ ਤੱਕ ਦਾ ਵਾਧਾ ਕੀਤਾ ਹੈ, ਜਦੋਂ ਕਿ ਇੰਡਸਟਰੀ ਦਿੱਗਜਾਂ ਵੱਲੋਂ ਬੀ. ਐੱਸ.-6 ‘ਚ ਸ਼ਿਫਟ ਹੋਣ ਕਾਰਨ ਕੀਮਤਾਂ ‘ਚ 2.50 ਲੱਖ ਰੁਪਏ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।

ਇਸ ਕਦਮ ਨਾਲ ਟਾਟਾ ਮੋਟਰਜ਼ ਤੇ ਮਹਿੰਦਰਾ ਵਰਗੇ ਦਿੱਗਜ ਵੀ ਬੀ. ਐੱਸ.-6 ਮਾਡਲ ਲਾਂਚ ਕਰਦੇ ਸਮੇਂ ਮੁਕਾਬਲੇਬਾਜ਼ੀ ਕੀਮਤ ਦੀ ਰਣਨੀਤੀ ਅਪਣਾਉਣ ਲਈ ਉਤਸ਼ਾਹਤ ਹੋ ਸਕਦੇ ਹਨ। ਇਨ੍ਹਾਂ ਦੋਹਾਂ ਕੰਪਨੀਆਂ ਕੋਲ ਡੀਜ਼ਲ ਕਾਰਾਂ ਦਾ ਮਹੱਤਵਪੂਰਨ ਪੋਰਟਫੋਲੀਓ ਹੈ।ਟੋਇਟਾ ਨੇ ਪਿਛਲੇ ਹਫਤੇ ਬੀ. ਐੱਸ.-6 ਇਨੋਵਾ ਕ੍ਰਿਸਟਾ ਉਤਾਰਨ ਦਾ ਐਲਾਨ ਕੀਤਾ, ਜਿਸ ਦੀ ਮੁਕਾਬਲੇਬਾਜ਼ੀ ਕੀਮਤ ਨੇ ਕਾਫੀ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਕੰਪਨੀ ਨੇ 2.50 ਲੱਖ ਰੁਪਏ ਤਕ ਦੇ ਵਾਧੇ ਦੇ ਅੰਦਾਜ਼ੇ ਦੇ ਉਲਟ ਕੀਮਤਾਂ ‘ਚ 39,000 ਰੁਪਏ ਤੋਂ ਲੈ ਕੇ 1,12,000 ਰੁਪਏ ਤਕ ਦਾ ਵਾਧਾ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਇਸ ਦੀ ਵਜ੍ਹਾ ਵੀ ਦੱਸੀ ਹੈ। ਟੋਇਟਾ ਕਿਰਲੋਸਕਰ ਦੇ ਉੱਚ ਉਪ ਮੁਖੀ (ਵਿਕਰੀ ਤੇ ਗਾਹਕ ਸੇਵਾ) ਨਵੀਨ ਸੋਨੀ ਨੇ ਕਿਹਾ, ”ਜੇਕਰ ਇਨੋਵਾ ਕ੍ਰਿਸਟਾ ਡੀਜ਼ਲ ਨੂੰ ਬੀ. ਐੱਸ.-4 ਤੋਂ ਬੀ. ਐੱਸ.-6 ‘ਚ ਕਰਨ ਦੀ ਪੂਰੀ ਲਾਗਤ ਟਰਾਂਸਫਰ ਕੀਤੀ ਗਈ ਹੁੰਦੀ ਤਾਂ

ਖਰੀਦਦਾਰਾਂ ਲਈ ਇਹ ਗੱਡੀ 2 ਲੱਖ ਰੁਪਏ ਤੋਂ 2.50 ਰੁਪਏ ਤਕ ਮਹਿੰਗੀ ਹੋ ਗਈ ਹੁੰਦੀ ਅਤੇ ਗਾਹਕ ਦੂਰ ਹੋ ਜਾਂਦੇ। ਇਸ ਲਈ ਕੰਪਨੀ ਨੇ ਆਪਣੇ ਮੁੱਖ ਦਫਤਰ ਤੋਂ ਇਜਾਜ਼ਤ ਮੰਗੀ ਕਿ ਸਾਨੂੰ ਆਪਣੀ ਬੈਲੰਸ ਸ਼ੀਟ ‘ਤੇ ਥੋੜ੍ਹਾ ਝਟਕਾ ਝੱਲਣ ਦੀ ਮਨਜ਼ੂਰੀ ਦਿੱਤੀ ਜਾਵੇ।” ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਪੇਸ਼ਕਸ਼ ਸਿਰਫ ਸੀਮਤ ਸਮੇਂ ਲਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!