Home / Informations / ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ – ਹੋ ਜਾਵੋ ਸਾਵਧਾਨ ਤਾਜਾ ਵੱਡੀ ਖਬਰ ਪੰਜਾਬ ਤੋਂ

ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ – ਹੋ ਜਾਵੋ ਸਾਵਧਾਨ ਤਾਜਾ ਵੱਡੀ ਖਬਰ ਪੰਜਾਬ ਤੋਂ

ਹੋ ਜਾਵੋ ਸਾਵਧਾਨ ਤਾਜਾ ਵੱਡੀ ਖਬਰ ਪੰਜਾਬ ਤੋਂ

ਗੁਰਦਾਸਪੁਰ — ਜਿਵੇਂ-ਜਿਵੇਂ ਅ ਪ ਰਾ ਧੀ ਆਂ ਲਈ ਕਾਨੂੰਨ ਵੱਲੋਂ ਆਪਣੀ ਸੁਰੱਖਿਆ ਏਜੰਸੀਆਂ ਨੂੰ ਹਾਈਟਟੈੱਕ ਕੀਤਾ ਜਾ ਰਿਹਾ ਹੈ, ਉਵੇਂ ਹੀ ਮੁਲਜ਼ਮਾਂ ਵੱਲੋਂ ਅ ਪ ਰਾ ਧ ਲਈ ਨਵੇਂ ਢੰਗ ਅਪਣਾਏ ਜਾ ਰਹੇ ਹਨ। ਅਜਿਹਾ ਹੀ ਕੁਝ ਪਠਾਨਕੋਟ ‘ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਸ਼ਖਸ ਵੱਲੋਂ ਖੁਦ ਨੂੰ ਕੋਟੈੱਕ ਬੈਂਕ ਦਾ ਕਰਮਚਾਰੀ ਦੱਸ ਦੇ ਮੋਬਾਇਲ ਦੁਕਾਨਦਾਰ ਦੇ ਨਾਲ ਕਰੀਬ ਇਕ ਲੱਖ ਦੀ ਠੱ ਗੀ ਨੂੰ ਅੰਜਾਮ ਦਿੱਤਾ ਗਿਆ।

ਦੁਕਾਨਦਾਰ ਅੰਕੁਸ਼ ਮਹਾਜਨ ਨੇ ਦੱਸਿਆ ਕਿ ਇਕ ਸ਼ਖਸ ਉਸ ਦੇ ਕੋਲ ਆਇਆ ਅਤੇ ਬੈਂਕ ‘ਚ ਖਾਤਾ ਖੋਲ੍ਹਣ ਦੀ ਗੱਲ ਕਰਕੇ ਸਵਾਈਪ ਮਸ਼ੀਨ ਦੀ ਗੱਲ ਕਰਦਿਆਂ ਕੁਝ ਆਈ. ਡੀ. ਪਰੂਫ ਲਏ। ਇਸ ਦੇ ਨਾਲ ਹੀ ਸਕਿਓਰਿਟੀ ਵਜੋਂ ਉਸ ਦੇ ਕੋਲੋਂ ਉਸ ਦੇ ਬੈਂਕ ਅਕਾਊਂਟ ਦੇ 2 ਕੈਂਸਲ ਚੈੱਕ ਲਏ, ਜੋ ਕਿ ਉਸ ਸ਼ਖਸ ਵੱਲੋਂ ਕੈਸ਼ ਕਰਵਾ ਲਏ ਗਏ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਨੋਸਰਬਾਜ਼ਾਂ ਵੱਲੋਂ ਮੈਜਿਕ ਪੈਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਲੋਕਾਂ ਨਾਲ ਠੱ ਗੀ ਨੂੰ ਅੰਜਾਮ ਦੇ ਰਹੇ ਹਨ। ਇਹ ਸਾਰੀ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ।

ਉਥੇ ਹੀ ਦੂਜੇ ਪਾਸੇ ਪੁਲਸ ਅਧਿਕਾਰੀਆਂ ਦੇ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਡੀ. ਐੱਸ. ਪੀ. ਰਜਿੰਦਰ ਮਨਹਾਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਸ਼ਿ ਕਾ ਇ ਤ ਆਈ ਹੈ ਕਿ ਕਿਸੇ ਸ਼ਖਸ ਵੱਲੋਂ ਇਕ ਦੁਕਾਨਦਾਰ ਤੋਂ ਇਕ ਲੱਖ ਦੇ ਕਰੀਬ ਕੈਂਸਲ ਚੈੱਕ ਲੈ ਕੇ ਕੈਸ਼ ਕਰਵਾਇਆ ਗਿਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!