ਅਕਸਰ ਦੇਖਿਆ ਗਿਆ ਹੈ ਕੇ ਝੋਨਾ ਲਗਾਉਣ ਤੋਂ ਪਹਿਲਾਂ ਕੱਦੂ ਕਰਨ ਵੇਲੇ ਅਕਸਰ ਵਾਹਨ ਵਿਚ ਝੱਗ ਬਣ ਜਾਂਦੀ ਹੈ ਜੋ ਬਾਅਦ ਵਿਚ ਝੋਨਾ ਲਗਾਉਣ ਵੇਲੇ ਨੁਕਸਾਨ ਕਰਦੀ ਹੈ ਅਜਿਹੇ ਵਿਚ ਅੱਜ ਅਸੀਂ ਕੁਝ ਅਜਿਹੇ ਨੁਕਤੇ ਦੱਸਾਂਗੇ ਜਿਸ ਨਾਲ ਕੱਦੂ ਕਰਨ ਵੇਲੇ ਬਣਨ ਵਾਲੀ ਝੱਗ ਨੂੰ ਘਟਾ ਸਕਦੇ ਹਾਂ ।ਸਭ ਤੋਂ ਪਹਿਲਾਂ ਤਰੀਕਾ ਹੈ ਕੇ ਕੱਦੂ ਕਰਨ ਤੋਂ ਪਹਿਲਾਂ ਕਦੇ ਵੀ ਵਾਹਣ ਨੂੰ ਜ਼ਿਆਦਾ ਨਾ ਭਰੋ ਕਿਓਂਕਿ ਇਸ ਨਾਲ ਝੱਗ ਵੀ ਬਣਦੀ ਹੈ ਤੇ ਟਰੈਕਟਰ ਖੁੱਬਣ ਦਾ ਵੀ ਖ਼ਤਰਾ ਰਹਿੰਦਾ ਹੈ

ਦੂਜੀ ਗੱਲ ਕਈ ਵਾਰ ਕਿਸਾਨ ਟਰੈਕਟਰ ਨੂੰ ਕੱਦੂ ਕਰਨ ਵੇਲੇ ਜ਼ਿਆਦਾ ਤੇਜ਼ ਭਜਾਉਂਦੇ ਹੋ ਤਾਂ ਅਜਿਹੇ ਵਿਚ ਵੀ ਝੱਗ ਬਣੇਗੀ ਹੀ ਬਣੇਗੀ । ਇਸ ਲਈ ਕੱਦੂ ਕਰਨ ਵੇਲੇ ਜਿਨ੍ਹਾਂ ਹੋ ਸਕੇ ਟਰੈਕਟਰ ਹੋਲੀ ਚਲਾਉਣ ਦੀ ਕੋਸ਼ਿਸ਼ ਕਰੋ ।ਦੂਜੀ ਗੱਲ ਪਾਣੀ ਲਗਾਉਣ ਤੋਂ ਤਰੁੰਤ ਬਾਅਦ ਕੱਦੂ ਨਹੀਂ ਕਰਨਾ ਕਿਓਂਕਿ ਇਸ ਨਾਲ ਮਿੱਟੀ ਤੇ ਡਾਲੀਆਂ ਵਿਚੋਂ ਹਵਾ ਨਿਕਲਦੀ ਜਿਸ ਨਾਲ ਝੱਗ ਜ਼ਿਆਦਾ ਬਣਦੀ ਹੈ ।ਇਸ ਲਈ ਜੇ ਹੋ ਸਕੇ ਤਾਂ ਕੱਦੂ ਕਰਨ ਵਾਲੇ ਵਾਹਨ ਵਿਚ ਪਹਿਲਾਂ ਪਾਣੀ ਲਗਾ ਦਿਓ ਤੇ ਪਾਣੀ ਲਗਾਉਣ ਤੋਂ ਕੁਝ ਘੰਟੀਆਂ ਬਾਅਦ ਹੀ ਕੱਦੂ ਕਰੋ ।

ਜੇਕਰ ਝੱਗ ਬਣ ਜਾਵੇ ਤਾਂ ਕੀ ਕਰੀਏਜੇਕਰ ਝੱਗ ਬਣ ਜਾਵੇ ਤਾਂ ਸਪਰੇ ਵਾਲੀ ਢੋਲੀ ਨੂੰ ਠੰਡੇ ਪਾਣੀ ਨਾਲ ਭਰ ਲਾਓ ਤੇ ਉਸ ਵਿਚ ਇਕ ਬੁੱਕ ਦੇ ਕਰੀਬ ਯੂਰੀਆ ਪਾ ਕੇ ਢੋਲੀ ਦੀ ਨੋਜ਼ਲ ਖੋਲ ਕੇ ਝੱਗ ਤੇ ਸਪਰੇ ਕਰੋ ਇਸਤੋਂ ਇਲਾਵਾ ਟਰੈਕਟਰ ਦੇ ਮਗਰ ਮੱਛਰਦਾਨੀ ਪਾ ਕੇ ਝੱਗ ਉੱਪਰ ਫੇਰਨ ਨਾਲ ਵੀ ਆਪਾਂ ਵਾਹਣ ਵਿੱਚੋ ਝੱਗ ਬਾਹਰ ਕੱਢ ਸਕਦੇ ਹਾਂ ।ਨਾਲ ਹੀ ਅਕਸਰ ਇਹ ਦੇਖਿਆ ਗਿਆ ਹੈ ਕੇ ਜਿਹੜੇ ਵਾਹਣ ਨੂੰ ਅਸੀਂ ਕਾਰਚਿਆਂ ਨੂੰ ਅੱਗ ਨਹੀਂ ਲਗਾਈ ਓਥੇ ਝੱਗ ਹਮੇਸ਼ਾ ਹੀ ਘੱਟ ਬਣਦੀ ਹੈ ।