ਜੋੜਾ ਦੇ ਦਰਦ ਦੀ ਸਮੱਸਿਆ ਨੂੰ ਲੈ ਕੇ ਜ਼ਿਆਦਾਤਰ ਲੋਕ ਪ੍ਰੇਸ਼ਾਨ ਰਹਿੰਦੇ ਹਨ ਇਹ ਬਿਮਾਰੀ ਹੁਣ ਨਾ ਸਿਰਫ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਹੁੰਦੀ ਹੈ ਬਲਕਿ ਇਹ ਹਰ ਉਮਰ ਦੇ ਲੋਕਾਂ ਨੂੰ ਹੋਣ ਲੱਗੀ ਹੈ ਜਿਸਦਾ ਕਾਰਨ ਹੈ ਬਦਲਦੀ ਲਾਈਫ ਸਟਾਇਲ ਖਾਣ ਪੀਣ ਦਾ ਤਰੀਕਾ ਅਤੇ ਕਈ ਸਾਰੀਆਂ ਗਲਤ ਆਦਤਾਂ ਤੁਸੀਂ ਵੀ ਜੇਕਰ ਹੱਥ ,ਪੈਰ ਅਤੇ ਗੋਡਿਆਂ ਜਾ ਉਂਗਲੀਆਂ ਵਿਚ ਹੋਣ ਵਾਲੇ ਇਸ ਦਰਦ ਤੋਂ ਪ੍ਰੇਸ਼ਾਨ ਹੋ ਤਾ ਜਾਣੋ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਸੌਖਾ ਘਰੇਲੂ ਉਪਾਅ।

ਹਰ ਘਰ ਵਿਚ ਆਟਾ ਆਸਾਨੀ ਨਾਲ ਮੌਜੂਦ ਹੁੰਦਾ ਹੈ ਜੋੜਾ ਦੇ ਦਰਦ ਵਿਚ ਆਟੇ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਇਸਦੇ ਲਈ ਨਾ ਤੁਹਾਨੂੰ ਕੋਈ ਜਿਆਦਾ ਮਿਹਨਤ ਕਰਨੀ ਹੋਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਝੰਝਟ ਹੋਵੇਗੀ ਇਸਦੇ ਲਈ ਸਭ ਤੋਂ ਪਹਿਲਾ ਤੁਸੀਂ ਅਤੇ ਨੂੰ ਉਸੇ ਤਰ੍ਹਾਂ ਗੁੰਨ ਲਵੋ ਜਿਵੇ ਰੋਟੀ ਬਣਾਉਣ ਦੇ ਲਈ ਗੁੰਨ੍ਹਦੇ ਹੋ।

ਇਸਨੂੰ ਰੋਟੀ ਦੀ ਤਰ੍ਹਾਂ ਵੇਲ ਲਵੋ ਜਾ ਲੰਬੀ ਪੱਟੀ ਦੀ ਤਰ੍ਹਾਂ ਬਣਾ ਲਵੋ ਹੁਣ ਇਕ ਛੋਟੀ ਕਟੋਰੀ ਵਿਚ ਥੋੜਾ ਜਿਹਾ ਸੁੱਧ ਸਰੋ ਦਾ ਤੇਲ ਪਾਓ ਅਤੇ ਹਲਕਾ ਗਰਮ ਹੋਣ ਦਿਓ ਤੇਲ ਦੇ ਗਰਮ ਹੋ ਜਾਣ ਤੇ ਇਸ ਵਿਚ ਦੋ ਚੁਟਕੀ ਹਿੰਗ ਪਾਓ ਧਿਆਨ ਰੱਖੋ ਤੇਲ ਨੂੰ ਜ਼ਿਆਦਾ ਗਰਮ ਨਾ ਕਰੋ ਨਹੀਂ ਤਾ ਹਿੰਗ ਸੜ ਜਾਵੇਗੀ।

ਹੁਣ ਥੋੜਾ ਕੋਸਾ ਹੋ ਜਾਣ ਤੇ ਇਸ ਤੇਲ ਨੂੰ ਆਟੇ ਦੀ ਕੱਚੀ ਰੋਟੀ ਜਾ ਪੱਟੀ ਤੇ ਲਗਾਓ ਜਿਸ ਜਗਾ ਤੇ ਤੁਹਾਨੂੰ ਦਰਦ ਦੀ ਸਮੱਸਿਆ ਹੈ ਇਸ ਪੱਟੀ ਜਾ ਰੋਟੀ ਨੂੰ ਉਥੇ ਲਗਾਓ ਇਸਨੂੰ ਰੋਕਣ ਦੇ ਲਈ ਕਿਸੇ ਕੱਪੜੇ ਜਾ ਪੱਟੀ ਨਾਲ ਬੰਨ ਲਵੋ। ਇਸ ਪੱਟੀ ਨੂੰ ਰਾਤ ਵਿੱਚ ਸੌਣ ਤੋਂ ਪਹਿਲਾ ਲਗਾ ਲਵੋ ਅਤੇ ਸਵੇਰੇ ਤੱਕ ਰਹਿਣ ਦਿਓ ਇਸਦੇ ਇਲਾਵਾ ਤੁਸੀਂ ਚਾਹੋ ਤਾ ਜੋੜਾ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਗਰਮ ਪਾਣੀ ਵਿਚ ਨਮਕ ਮਿਲਾ ਕੇ ਸੇਕੋ ਜਾ ਫਿਰ ਸਰੋ ਦੇ ਤੇਲ ਨੂੰ ਗਰਮ ਕਰਕੇ ਮਾਲਿਸ਼ ਕਰੋ।