Home / Informations / ਜੇ ਮਾਂ ਦੀ ਅੱਖ ਨਾ ਖੁਲਦੀ ਤਾਂ ਵਾਪਰ ਜਾਣਾ ਸੀ ਵੱਡਾ ਭਾਣਾ-ਦੇਖੋ ਰਾਤ ਨੂੰ ਕੀ ਹੋ ਚੱਲਿਆ ਸੀ ਬੱਚੀ ਨਾਲ

ਜੇ ਮਾਂ ਦੀ ਅੱਖ ਨਾ ਖੁਲਦੀ ਤਾਂ ਵਾਪਰ ਜਾਣਾ ਸੀ ਵੱਡਾ ਭਾਣਾ-ਦੇਖੋ ਰਾਤ ਨੂੰ ਕੀ ਹੋ ਚੱਲਿਆ ਸੀ ਬੱਚੀ ਨਾਲ

ਲੁਧਿਆਣਾ ਵਿੱਚ ਬੱਚੇ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚਾ ਚੋਰ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਤਾਂ ਬੱਚੇ ਦੀ ਮਾਂ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਰੌਲਾ ਪਾ ਦਿੱਤਾ। ਇੰਨੇ ਵਿਚ ਲੋਕ ਜਾਗ ਗਏ ਅਤੇ ਬੱਚਾ ਚੋਰ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਦੋਸ਼ੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਜਿਸ ਵਿੱਚ ਇੱਕ ਆਦਮੀ ਨਜ਼ਰ ਆਉਂਦਾ ਹੈ। ਸੜਕ ਉੱਤੇ ਰਾਤ ਸਮੇਂ ਦੋ ਮੰਜਿਆਂ ਉੱਤੇ ਕੋਈ ਮੈਂਬਰ ਸੌ ਰਹੇ ਸਨ।

ਇਹ ਵਿਅਕਤੀ ਇਨ੍ਹਾਂ ਸੌਂ ਰਹੇ ਮੈਂਬਰਾਂ ਬਾਰੇ ਅੰਦਾਜ਼ਾ ਲਗਾਉਂਦਾ ਹੈ। ਚੰਗੀ ਤਰ੍ਹਾਂ ਜਾਇਜ਼ਾ ਲੈਣ ਤੋਂ ਬਾਅਦ ਇਹ ਵਿਅਕਤੀ ਰਿਕਸ਼ਾ ਰੇਹੜੀ ਲੈ ਕੇ ਆਉਂਦਾ ਹੈ। ਉਹ ਰਖਿਆ ਰੇਹੜੀ ਨੂੰ ਸੁੱਤੇ ਪਏ ਵਿਅਕਤੀਆਂ ਦੇ ਮੰਜੇ ਦੇ ਕੋਲ ਬਿਲਕੁਲ ਨੇੜੇ ਲਿਜਾ ਕੇ ਖੜ੍ਹਾ ਕਰ ਦਿੰਦਾ ਹੈ। ਫਿਰ ਉਹ ਆਸੇ ਪਾਸੇ ਦੇਖ ਕੇ ਇੱਕ ਬੱਚੀ ਨੂੰ ਮੰਜੇ ਤੋਂ ਚੁੱਕ ਕੇ ਰੇਹੜੀ ਵਿੱਚ ਪਾ ਲੈਂਦਾ ਹੈ। ਪਰ ਉਸ ਸਮੇਂ ਬੱਚੀ ਦੀ ਮਾਂ ਦੀ ਅੱਖ ਖੁੱਲ੍ਹ ਜਾਂਦੀ ਹੈ। ਉਹ ਤੁਰੰਤ ਇਸ ਵਿਅਕਤੀ ਤੋਂ ਆਪਣੀ ਬੱਚੀ ਨੂੰ ਖੋਹ ਲੈਂਦੀ ਹੈ। ਬੱਚੀ ਦੀ ਉਮਰ ਚਾਰ ਸਾਲ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਬੱਚੀ ਦੀ ਮਾਂ ਨੇ ਰੌਲਾ ਪਾ ਦਿੱਤਾ। ਬੱਚਾ ਚੁੱਕਣ ਵਾਲਾ ਭੱਜ ਗਿਆ। ਪਰ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਗਰਮੀ ਜ਼ਿਆਦਾ ਹੋਣ ਕਾਰਨ ਇੱਕ ਪਰਿਵਾਰ ਬਾਹਰ ਸੜਕ ਤੇ ਸੌਂ ਰਿਹਾ ਸੀ। ਚਾਰ ਸਾਲ ਦੀ ਬੱਚੀ ਆਪਣੀ ਮਾਂ ਨਾਲ ਸੁੱਤੀ ਪਈ ਸੀ ਅਤੇ ਕੋਲ ਹੀ ਬੱਚੀ ਦੀ ਨਾਨੀ ਸੌਂ ਰਹੀ ਸੀ। ਰਾਤ ਨੂੰ ਕੋਈ ਵਿਅਕਤੀ ਉਸ ਬੱਚੀ ਨੂੰ ਚੁੱਕ ਕੇ ਲਿਜਾਣ ਲੱਗਾ ਸੀ। ਪਰ ਇੰਨੇ ਵਿਚ ਹੀ ਬੱਚੀ ਦੀ ਮਾਂ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਆਪਣੀ ਬੱਚੀ ਨੂੰ ਛੁਡਾ ਲਿਆ। ਇੰਨੇ ਵਿਚ ਦੋਸ਼ੀ ਵਿਅਕਤੀ ਭੱਜ ਗਿਆ। ਪਰ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਤਫ-ਤੀਸ਼ ਸ਼ੁਰੂ ਕਰ ਦਿੱਤੀ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਰਮਾਡ ਦੀ ਮੰਗ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!