ਹਨੀਪ੍ਰੀਤ ਰਾਤ ਹੁੰਦੀਆਂ ਹੀ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਤੇ ਕਹਿੰਦੀ ਹੈ
ਅੰਬਾਲਾ ਦੀ ਸੈਂਟਰਲ ਜੇਲ੍ਹ ਦੀਆਂ ਉੱਚੀਆਂ – ਉੱਚੀਆਂ ਦੀਵਾਰਾਂ ਵਿੱਚ ਹਨੀਪ੍ਰੀਤ ਨੂੰ ਕੈਦ ਹੈ। ਹਨੀਪ੍ਰੀਤ ਦਾ ਕਹਿਣਾ ਹੈ ਮੈਨੂੰ ਸੱਮਝ ਨਹੀਂ ਆਉਂਦਾ, ਬਾਪ – ਧੀ ਦੇ ਰਿਸ਼ਤਿਆਂ ਨੂੰ ਉਛਾਲਿਆ, ਹਰ ਬਾਪ – ਧੀ ਦਾ ਪਵਿਤੱਰ ਰਿਸ਼ਤਾ ਹੁੰਦਾ ਹੈ , ਇੱਕ ਬਾਪ ਧੀ ਦੇ ਰਿਸ਼ਤੇ ਨੂੰ ਇੰਨਾ ਤਾਰ ਤਾਰ ਕੀਤਾ , ਇਨ੍ਹਾਂ ਨੂੰ ਕੀ ਸਬੂਤ ਮਿਲਿਆ? ਜਿਸ ਨੂੰ ਦੇਖ ਇਨ੍ਹਾਂ ਨੇ ਰਿਸ਼ਤਿਆਂ ਨੂੰ ਤਾਰ – ਤਾਰ ਕਰ ਦਿੱਤਾ।
ਡੇਰੇ ਵਿੱਚ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਵਿੱਚ ਕੀ ਸੀ, ਉਹ ਦੁਨੀਆ ਨੂੰ ਸੱਮਝਾਉਣ ਦੀ ਕੋਸ਼ਿਸ਼ ਤਾਂ ਬਹੁਤ ਕਰ ਰਹੀ ਹੈ, ਪਰ ਹਨੀਪ੍ਰੀਤ ਦੀ ਹਰ ਕਹਾਣੀ ਮਨ-ਘੜਤ ਹੀ ਨਜ਼ਰ ਆਉਂਦੀ ਹੈ। ਹਨੀਪ੍ਰੀਤ ਨੇ ਬਾਬੇ ਨੂੰ ਹੀਰੋ ਬਣਾ ਦਿੱਤਾ ਅਤੇ ਆਪਣੇ ਆਪ ਹੀਰੋਈਨ ਬਣ ਬੈਠੀ। ਬਾਬੇ ਦਾ ਸਟਾਰ ਅਵਤਾਰ ਦੇਸ਼ ਨੇ ਵੇਖਿਆ ਹੈ ਅਤੇ ਹਨੀਪ੍ਰੀਤ ਦੇ ਨਾਲ ਪੋਜ਼ ਦਿੰਦੇ ਹੋਏ ਵੀ ਸਭ ਨੇ ਵੇਖਿਆ ਪਰ ਹਨੀਪ੍ਰੀਤ ਜੋ ਕਹਿੰਦੀ ਹੈ ਉਸਨੂੰ ਵੀ ਸੁਣੋ।
ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਦਾ ਕਹਿਣਾ ਹੈ ਕਿ ਗੁਰੂ ਜੀ ਨੂੰ ਫਿਲਮਾਂ ਵਿੱਚ ਤੁਸੀ ਲੈ ਕੇ ਆਏ, ਅਜਿਹਾ ਕੁੱਝ ਵੀ ਨਹੀਂ ਸੀ , ਮੈਂ ਤਾਂ ਇਸ ਲਾਈਨ ਵਿੱਚ ਆਉਣਾ ਹੀ ਨਹੀਂ ਚਾਹੁੰਦੀ ਸੀ , ਮੈਨੂੰ ਤਾਂ ਬੈਕ ਕੈਮਰਾ ਪਸੰਦ ਸੀ , ਫਿਰ ਬਾਅਦ ਵਿੱਚ ਡਾਇਰੈਕਟਰ ਬਣਨਾ ਹੈ । ਫ਼ਿਲਮਾਂ ਵਿੱਚ ਤਾਂ ਮੈਨੂੰ ਆਉਣ ਦਾ ਸ਼ੌਂਕ ਹੀ ਨਹੀਂ ਸੀ, ਇਹ ਸਾਰੀਆਂ ਚੀਜਾਂ ਸੱਮਝ ਹੀ ਨਹੀਂ ਆਈਆਂ, ਕਹਿੰਦੇ ਹਨ ਕਿ ਖੰਭ ਦੀ ਡਾਰ ਬਣਦੀ ਹੈ, ਪਰ ਇਹ ਤਾਂ ਖੰਭ ਵੀ ਨਹੀਂ ਹੈ ।
ਹਨੀਪ੍ਰੀਤ ਤੋਂ ਲੋਕਾਂ ਦਾ ਵਿਸ਼ਵਾਸ ਇਸ ਲਈ ਵੀ ਉੱਠ ਗਿਆ, ਕਿਉਂਕਿ ਹਨੀਪ੍ਰੀਤ ਦੇ ਬਾਰੇ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਸੁਣਨ ਨੂੰ ਮਿਲਦਾ ਹੈ। ਜੇਲ ਵਿਚ ਬੰਦ ਹਨੀਪ੍ਰੀਤ ਰਾਤ ਹੁੰਦੀਆਂ ਹੀ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਤੇ ਕਹਿੰਦੀ ਹੈ ਮੈਂ ਨਿਰਦੋਸ਼ ਹਾਂ.
