Home / Informations / ਜੇਲ ਚ ਬੰਦ ਇਸ ਮਸ਼ਹੂਰ ਸਾਧ ਦੇ ਡੇਰੇ ਚੋ ਮਿਲੀ ਕੁੜੀ ਦੀ ਲਾਸ਼ – ਪੁਲਿਸ ਕਰ ਰਹੀ ਕਾਰਵਾਈ

ਜੇਲ ਚ ਬੰਦ ਇਸ ਮਸ਼ਹੂਰ ਸਾਧ ਦੇ ਡੇਰੇ ਚੋ ਮਿਲੀ ਕੁੜੀ ਦੀ ਲਾਸ਼ – ਪੁਲਿਸ ਕਰ ਰਹੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿੱਥੇ ਬਹੁਤ ਸਾਰੇ ਸੂਬਿਆਂ ਵਿੱਚ ਕਈ ਤਰਾਂ ਦੀਆਂ ਸੰਸਥਾਵਾਂ ਜਿੱਥੇ ਲੋਕਾਂ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੇ ਕਾਰਨ ਸਭ ਪਾਸੇ ਸ਼ਲਾਘਾ ਕਰਵਾਉਂਦੀਆਂ ਹਨ ਉੱਥੇ ਹੀ ਕਈ ਸੰਸਥਾਵਾਂ ਦੇ ਵਿੱਚ ਜਿੱਥੇ ਡੇਰਾ ਮੁਖੀ ਵੱਲੋਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਜਿਸ ਕਾਰਨ ਉਨ੍ਹਾਂ ਸੰਸਥਾਵਾਂ ਦੇ ਮੁਖੀਆਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਉਨ੍ਹਾਂ ਦੇ ਕੀਤੇ ਹੋਏ ਗੁਨਾਹਾਂ ਦੇ ਅਨੁਸਾਰ ਹੀ ਉਨ੍ਹਾਂ ਨੂੰ ਜੇਲਾਂ ਵਿੱਚ ਡੱਕਿਆ ਗਿਆ ਹੈ।

ਅਜਿਹੀਆਂ ਸੰਸਥਾਵਾਂ ਨਾਲ ਜੁੜੇ ਹੋਏ ਜਿੱਥੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਉਥੇ ਹੀ ਅਜਿਹੀਆਂ ਸੰਸਥਾਵਾਂ ਬੱਚਿਆਂ ਦੀਆਂ ਮੌਤਾਂ ਨੂੰ ਲੈ ਕੇ ਵੀ ਚਰਚਾ ਵਿੱਚ ਬਣ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸੰਸਥਾਵਾਂ ਦੀ ਆੜ ਵਿੱਚ ਗੈਰ ਸਮਾਜਿਕ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਬੱਚਿਆਂ ਨਾਲ ਵਾਪਰਨ ਵਾਲੇ ਮਾਮਲਿਆਂ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਜੇਲ੍ਹ ਵਿਚ ਬੰਦ ਇਸ ਮਸ਼ਹੂਰ ਸਾਧ ਦੇ ਡੇਰੇ ਵਿਚੋਂ ਕੁੜੀ ਦੀ ਲਾਸ਼ ਮਿਲਣ ਕਾਰਨ ਹਾਹਾਕਾਰ ਮਚ ਗਈ ਹੈ ਜਿਥੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਆਸਾ ਰਾਮ ਦੇ ਆਸ਼ਰਮ ਵਿਚ ਇਕ 13-14 ਸਾਲਾਂ ਦੀ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਹ ਬੱਚੀ ਜਿਥੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਦੱਸੀ ਗਈ ਸੀ। ਉੱਥੇ ਹੀ ਇਸ ਬੱਚੀ ਦੀ ਲਾਸ਼ ਆਸ਼ਰਮ ਦੇ ਵਿੱਚ ਖੜ੍ਹੀ ਕਾਰ ਵਿੱਚੋਂ ਪੁਲੀਸ ਨੇ ਬਰਾਮਦ ਕੀਤੀ ਹੈ । ਪੁਲੀਸ ਵੱਲੋਂ ਜਿੱਥੇ ਇਸ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿਤਾ ਗਿਆ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਵੱਲੋਂ ਆਸ਼ਰਮ ਦੇ ਬਾਹਰ ਇਕੱਠ ਕੀਤਾ ਗਿਆ ਹੈ।

ਇਸ ਆਸ਼ਰਮ ਦੇ ਗੁਰੂ ਆਸਾਰਾਮ ਜਿੱਥੇ ਜਬਰ ਜਨਾਹ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਹਨ। ਉੱਥੇ ਹੀ ਉਹਨਾਂ ਦੇ ਡੇਰੇ ਤੋਂ ਇਸ ਬੱਚੀ ਦੀ ਲਾਸ਼ ਦੇ ਬਰਾਮਦ ਹੋਣ ਕਾਰਨ ਲੋਕਾਂ ਵਿੱਚ ਫਿਰ ਤੋਂ ਰੋਸ ਵੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!