Home / Viral / ਜੇਕਰ ਪਤਨੀ ਨਹੀਂ ਕਰਦੀ ਹੈ ਨੌਕਰੀ ਤਾ ਖੁਲਵਾਓ ਇਹ ਅਕਾਊਂਟ ਅਤੇ ਇੰਜ ਕਰੋ ਆਮਦਨ

ਜੇਕਰ ਪਤਨੀ ਨਹੀਂ ਕਰਦੀ ਹੈ ਨੌਕਰੀ ਤਾ ਖੁਲਵਾਓ ਇਹ ਅਕਾਊਂਟ ਅਤੇ ਇੰਜ ਕਰੋ ਆਮਦਨ

ਜੇਕਰ ਤੁਹਾਡੀ ਪਟਣੁ ਨੌਕਰੀ ਨਹੀਂ ਕਰਦੀ ਹੈ ਤਾ ਵੀ ਤੁਸੀਂ ਉਸਦੇ ਲਈ ਰੈਗੂਲਰ ਆਮਦਨ ਦਾ ਇੰਤਜਾਮ ਕਰ ਸਕਦੇ ਹੋ.ਅਜਿਹਾ ਤੁਸੀਂ ਉਹਨਾਂ ਦੇ ਨਾਮ ਤੇ ਨਿਊ ਪੈਨਸ਼ਨ ਸਿਸਟਮ ਮਤਲਬ {NPS }ਅਕਾਊਂਟ ਖੁਲਵਾ ਕੇ ਕਰ ਸਕਦੇ ਹੋ। NPS ਅਕਾਊਂਟ ਤੁਹਾਡੀ ਵਾਈਫ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੇ ਇੱਕ ਰਕਮ ਦੇਵੇਗਾ। ਇਸਦੇ ਇਲਾਵਾ ਉਹਨਾਂ ਨੂੰ ਹਰ ਸਾਲ ਮਹੀਨੇ ਦੇ ਰੂਪ ਵਿਚ ਰੈਗੂਲਰ ਆਮਦਨ ਵੀ ਹੋਵੇਗੀ। ਐਨ ਪੀ ਐਸ ਅਕਾਊਂਟ ਦੇ ਨਾਲ ਤੁਸੀਂ ਇਹ ਵੀ ਤਹਿ ਕਰ ਸਕਦੇ ਹੋ ਕਿ ਤੁਹਾਡੀ ਪਤਨੀ ਨੂੰ ਹਰ ਮਹੀਨੇ ਕਿੰਨੀ ਪੈਨਸ਼ਨ ਮਿਲੇਗੀ। ਇਸ ਨਾਲ ਤੁਹਾਡੀ ਪਤਨੀ 60 ਸਾਲ ਦੀ ਉਮਰ ਦੇ ਬਾਅਦ ਪੈਸਿਆਂ ਦੇ ਲਈ ਕਿਸੇ ਤੇ ਨਿਰਭਰ ਨਹੀਂ ਰਹੇਗੀ।

ਖੁਲਵਾਓ ਐਨ ਪੀ ਐਸ ਅਕਾਊਂਟ :- ਜੇਕਰ ਤੁਸੀਂ ਆਪਣੀ ਪਤਨੀ ਦਾ ਨਿਊ ਪੈਨਸ਼ਨ ਸਿਸਟਮ ਮਤਲਬ ਐਨ ਪੀ ਐਸ {NPS ] ਅਕਾਊਂਟ ਖੁਲਵਾ ਸਕਦੇ ਹੋ ਇਸ ਅਕਾਊਂਟ ਵਿਚ ਤੁਸੀਂ ਆਪਣੀ ਸੁਵਿਧਾ ਅਨੁਸਾਰ ਹਰ ਮਹੀਨੇ ਜਾ ਸਲਾਨਾ ਪੈਸਾ ਜਮਾ ਕਰ ਸਕਦੇ ਹੋ। ਤੁਸੀਂ 1000 ਰੁਪਏ ਨਾਲ ਵੀ ਵਾਈਫ ਦੇ ਨਾਮ ਤੇ ਐਨ ਪੀ ਐਸ ਅਕਾਊਂਟ ਖੁਲਵਾ ਸਕਦੇ ਹੋ। 60 ਸਾਲ ਦੀ ਉਮਰ ਵਿਚ ਐਨ ਪੀ ਐਸ ਅਕਾਊਂਟ ਮੈਚੂਰ ਹੋ ਜਾਂਦਾ ਹੈ ਨਵੇਂ ਨਿਯਮਾਂ ਦੇ ਤਹਿਤ ਤੁਸੀਂ ਚਾਹੇ ਤਾ ਵਾਈਫ ਦੀ ਉਮਰ 65 ਸਾਲ ਹੋਣ ਤੱਕ NPS ਅਕਾਊਂਟ ਚਲਾਉਂਦੇ ਰਹੇ।

5000 ਰੁਪਏ ਮਹੀਨਾ ਨਿਵੇਸ਼ ਨਾਲ ਬਣੇਗਾ 1.14 ਕਰੋੜ ਰੁਪਏ ਦਾ ਫ਼ੰਡ :- ਉਦਾਹਰਣ ਦੇ ਤੋਰ ਤੇ ਮੰਨ ਲੈਂਦੇ ਹਾਂ ਤੁਹਾਡੀ ਵਾਈਫ ਦੀ ਉਮਰ 30 ਸਾਲ ਦੀ ਹੈ ਅਤੇ ਤੁਸੀਂ ਆਪਣੇ ਐਨ ਪੀ ਐਸ ਅਕਾਊਂਟ ਵਿਚ ਹਰ ਮਹੀਨੇ 5000 ਰੁਪਏ ਦਾ ਨਿਵੇਸ਼ ਕਰਦੇ ਹੋ ਜੇਕਰ ਉਹਨਾਂ ਨਿਵੇਸ਼ ਤੇ ਸਾਲਾਨਾ 10 ਫੀਸਦੀ ਰਿਟਰਨ ਮਿਲਦਾ ਹੈ ਤਾ 60 ਸਾਲ ਦੀ ਉਮਰ ਵਿਚ ਉਹਨਾਂ ਦੇ ਅਕਾਊਂਟ ਵਿਚ ਕੁੱਲ 1.12 ਕਰੋੜ ਰੁਪਏ ਹੋਣਗੇ। ਉਹਨਾਂ ਨੂੰ ਇਸ ਵਿੱਚੋ ਲਗਭਗ 45 ਲੱਖ ਰੁਪਏ ਮਿਲ ਜਾਣਗੇ। ਇਸਦੇ ਇਲਾਵਾ ਉਹਨਾਂ ਨੂੰ ਹਰ ਮਹੀਨੇ 45,000 ਰੁਪਏ ਦੀ ਪੈਨਸ਼ਨ ਹਰ ਜੀਵਨ ਭਰ ਮਿਲਦੀ ਰਹੇਗੀ।

ਐਨ ਪੀ ਐਸ (NPS )ਕੇਂਦਰ ਸਰਕਾਰ ਦੀ ਸੋਸ਼ਲ ਸਿਕੁਰਟੀ ਸਕੀਮ ਹੈ। ਇਸ ਸਕੀਮ ਵਿਚ ਤੁਸੀਂ ਜੋ ਪੈਸਾ ਨਿਵੇਸ਼ ਕਰਦੇ ਹੋ ਉਸਦਾ ਪ੍ਰਬੰਧਨ ਪ੍ਰੋਫੈਸ਼ਨਲ ਫ਼ੰਡ ਮਨੇਜਰ ਕਰਦੇ ਹਨ। ਕੇਂਦਰ ਸਰਕਾਰ ਇਨ ਪ੍ਰੋਫੈਸ਼ਨਲ ਫ਼ੰਡ ਮਨੇਜਰਸ ਨੂੰ ਇਸਦੀ ਜਿੰਮੇਵਾਰੀ ਦਿੰਦੀ ਹੈ। ਅਜਿਹੇ ਵਿਚ ਐਨ ਪੀ ਐਸ ਵਿਚ ਤੁਹਾਡਾ ਨਿਵੇਸ਼ ਪੂਰੀ ਤਰ੍ਹਾਂ ਨਾਲ ਸੁਰਿਖਅਤ ਰਹਿੰਦਾ ਹੈ ਹਾਲਾਂਕਿ ਇਸ ਸਕੀਮ ਦੇ ਤਹਿਤ ਤੁਸੀਂ ਜੋ ਪੈਸਾ ਨਿਵੇਸ਼ ਕਰਦੇ ਹੋ ਉਸ ਤੇ ਰਿਟਰਨ ਦੀ ਗਾਰੰਟੀ ਨਹੀਂ ਹੁੰਦੀ ਹੈ। ਫਾਈਨੈਸ਼ਨਲ ਪਲਾਨਰਸ ਦੇ ਮੁਤਾਬਿਕ ਐਨ ਪੀ ਐਸ ਨੇ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਸਾਲਾਨਾ ਔਸਤਨ 10 ਤੋਂ 11 ਫੀਸਦੀ ਤੱਕ ਰਿਟਰਨ ਦਿੱਤਾ ਹੈ।

error: Content is protected !!