ਇੱਕ ਯੂ-ਟਿ-ਊ-ਬ ਚੈਨਲ ਦੁਆਰਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ। ਕੋਹੇ ਨਾਮ ਦਾ ਇੱਕ ਜਾਪਾਨੀ ਨੌਜਵਾਨ ਜਿਹੜਾ ਕਿ ਟੋਕਿਓ ਦਾ ਰਹਿਣ ਵਾਲਾ ਹੈ। ਪਰ ਅੱਜ ਕੱਲ੍ਹ ਉਹ ਮੁੰਬਈ ਵਿੱਚ ਰਹਿ ਕੇ ਹਿੰਦੀ ਸਿੱਖ ਰਿਹਾ ਹੈ। ਉਸ ਦਾ ਆਪਣਾ ਯੂ-ਟਿ-ਊ-ਬ ਚੈਨਲ ਹੈ। ਇਹ ਵਿਅਕਤੀ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ਵਿੱਚ ਜਾਂਦਾ ਹੈ ਅਤੇ ਮੱਥਾ ਟੇਕਦਾ ਹੈ। ਉਸ ਦੀ ਗੁਰਦੁਆਰਾ ਸਾਹਿਬ ਅੰਦਰ ਵੀਡੀਓਗ੍ਰਾਫੀ ਹੋਈ ਹੈ।
ਇਹ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਜੋ ਵੀ ਅਨੁਭਵ ਕਰਦਾ ਹੈ। ਉਹ ਹਿੰਦੀ ਭਾਸ਼ਾ ਵਿੱਚ ਆਪਣੇ ਅਨੁਭਵ ਨੂੰ ਬਿਆਨ ਕਰਦਾ ਹੈ। ਉਹ ਗੁਰੂ ਘਰ ਵਿੱਚ ਦਾਖਲ ਹੋਣ ਤੋਂ ਲੈ ਕੇ ਜੋੜੇ ਜਮ੍ਹਾਂ ਕਰਵਾਉਣ ਮੱਥਾ ਟੇਕਣ ਪ੍ਰਸ਼ਾਦ ਲੈਣ ਅਤੇ ਲੰਗਰ ਛਕਣ ਤੱਕ ਦੀ ਸਾਰੀ ਘਟਨਾ ਨੂੰ ਬਿਆਨ ਕਰਦਾ ਹੈ ਅਤੇ ਨਾਲ ਦੀ ਨਾਲ ਵੀਡੀਓਗ੍ਰਾਫੀ ਵੀ ਦਿਖਾਉਂਦਾ ਹੈ।
ਉਹ ਦੱਸਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਹ ਪਹਿਲੀ ਵਾਰ ਗੁਰੂ ਘਰ ਵਿੱਚ ਆਇਆ ਹੈ। ਵੀਡੀਓ ਦੇ ਸ਼ੁਰੂ ਵਿੱਚ ਇਹ ਸ਼-ਖ-ਸ ਦੱਸਦਾ ਹੈ ਕਿ ਉਸ ਦਾ ਨਾਮ ਕੋਹੇ ਹੈ। ਉਹ ਅੱਜ ਗੁਰਪੁਰਬ ਸਮੇਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਇਆ ਹੈ। ਉਹ ਦੱਸਦਾ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਜੁੱਤੀ ਦੇ ਨਾਲ ਨਾਲ ਜੁਰਾਬਾਂ ਵੀ ਉਤਾਰਨੀਆਂ ਪੈਂਦੀਆਂ ਹਨ।
ਫੇਰ ਸਿਰ ਢੱਕ ਕੇ ਹੱਥ ਪੈਰ ਧੋਣ ਉਪਰੰਤ ਹੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਸਕਦੇ ਹੋ। ਇਸ ਤੋਂ ਬਾਅਦ ਕੋਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਪ੍ਰਸ਼ਾਦ ਲੈ ਕੇ ਛਕਿਆ। ਇਸ ਤੋਂ ਬਾਅਦ ਕੋਹੇ ਲੰਗਰ ਹਾਲ ਵਿੱਚ ਜਾ ਕੇ ਸੰਗਤ ਦੇ ਨਾਲ ਬੈਠ ਕੇ ਲੰਗਰ ਛਕਦਾ ਹੈ। ਜਦੋਂ ਲੰਗਰ ਵਰਤਾਉਣ ਵਾਲਾ ਸੇਵਾਦਾਰ ਕੋਈ ਖਾਣ ਦੀ ਵਸਤੂ ਉਸ ਦੀ ਪਲੇਟ ਵਿੱਚ ਰੱਖਦਾ ਹੈ ਤਾਂ ਕੋਹੇ ਥੈਂ-ਕ-ਯੂ ਕਹਿੰਦਾ ਹੈ।
ਕੋਹੇ ਲੰਗਰ ਵਾਲੀ ਮਿਲੀ ਖੀਰ ਨੂੰ ਬੜੇ ਸੁਆਦ ਨਾਲ ਸਕਦਾ ਹੈ। ਉਹ ਇਸ ਨੂੰ ਮਿਠਾਈ ਦੱਸਦੇ ਹੋਏ ਇਸ ਦੀ ਸਿ-ਫ਼-ਤ ਵੀ ਕਰਦਾ ਹੈ। ਉਹ ਆਪਣੇ ਅ-ਨੁ-ਭ-ਵ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਲੱਗਦਾ ਹੈ। ਉਸ ਦਾ ਮਨ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਕਾਫੀ ਹੱਦ ਤੱਕ ਸਾਫ ਹੋ ਗਿਆ ਹੈ। ਇਸ ਜਾਪਾਨੀ ਨੌਜਵਾਨ ਨੇ ਪਹਿਲੀ ਵਾਰ ਕਿਸੇ ਗੁਰਦੁਆਰੇ ਵਿੱਚ ਪ੍ਰ-ਵੇ-ਸ਼ ਕੀਤਾ ਅਤੇ ਉਹ ਇੱਥੇ ਦਾ ਧਾਰਮਿਕ ਮਾਹੌਲ ਦੇਖ ਕੇ ਹੈ-ਰਾ-ਨ ਹੋ ਗਿਆ। ਕਿਉਂਕਿ ਉਸ ਨੂੰ ਗੁਰੂ ਘਰ ਵਿੱਚ ਬਹੁਤ ਸਕੂਨ ਪ੍ਰਾਪਤ ਹੋਇਆ।
