ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ। ਲੀਚੀ ਖਾਣ ਵਿੱਚ ਇੰਨੀ ਰਸੀਲੀ ਅਤੇ ਸਵਾਦਿਸ਼ਟ ਹੁੰਦੀ ਹੈ ਕਿ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਹੈ। ਇਹ ਉਂਝ ਵੀ ਗਰਮੀਆਂ ਦਾ ਫਲ ਹੈ, ਖਾਲੀ ਢਿੱਡ ਲੀਚੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।ਲੀਚੀ ਦੇ ਫਲ ਵਿੱਚ ਐਕਿਯੂਟ ਇੰਸਿਫ਼ਲਾਇਟਿਸ ਸਿਨਡਰੋਮ ਜਾਂ AES ਫੈਲਾਉਣ ਵਾਲਾ ਵਾਇਰਸ ਪਾਇਆ ਜਾਂਦਾ ਹੈ ਅਤੇ ਇਹ ਦਿਮਾਗ ਵਿਚ ਸੋਜ ਪੈਦਾ ਕਰ ਸਕਦਾ ਹੈ। ਇਸ ਲਈ ਲੀਚੀ ਦਾ ਸਵੇਰੇ – ਸਵੇਰੇ ਖਾਲੀ ਢਿੱਡ ਸੇਵਨ ਜਾਨਲੇਵਾ ਹੋ ਸਕਦਾ ਹੈ ।ਦੱਸ ਦੇਈਏ ਕਿ ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਚਮਕੀ ਬੁਖ਼ਾਰ ਕਾਰਨ 10 ਦਿਨਾਂ ਵਿੱਚ 47 ਬੱਚਿਆਂ ਦੀ ਮੌਤ ਮੌਤ ਹੋ ਗਈ ਹੈ।

ਇਸ ਨਾਲ ਹੁਣ ਤੱਕ 54 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਬਿਮਾਰੀ ਦੇ ਸਬੰਧ ‘ਚ ਡਾਕਟਰ ਨੇ ਲਿਖਿਆ ਹੈ ਕਿ ਇਸ ਦਾ ਸਬੰਧ ਲੀਚੀ ਨਾਲ ਹੈ, ਰਿਪੋਰਟ ਮੁਤਾਬਕ ਇਨ੍ਹਾਂ ਬੱਚਿਆਂ ਦੀ ਮੌਤ ਇੱਕ ਅਜਿਹੇ ਜ਼ਹਿਰੀਲੇ ਪਦਾਰਥ ਕਾਰਨ ਹੋਈ ਹੈ, ਜੋ ਲੀਚੀ ਵਿੱਚ ਪਾਇਆ ਜਾਂਦਾ ਹੈ। ਮਰਨ ਵਾਲੇ ਸਾਰੇ ਬੱਚਿਆਂ ਵਿੱਚ ਐਕਿਯੂਟ ਇੰਸਿਫ਼ਲਾਇਟਿਸ (ਦਿਮਾਗ਼ ਦੀ ਸੋਜ਼ ) ਸਿੰਡ੍ਰੋਮ ਵਰਗੇ ਲੱਛਣ ਪਾਏ ਗਏ ਹਨ। ਇਨ੍ਹਾਂ ਸਾਰੇ ਬੱਚਿਆਂ ਦੇ ਬਲੱਡ ਸੈਂਪਲ ਵਿੱਚ ਸ਼ੂਗਰ ਲੈਵਲ ਵੀ ਔਸਤ ਤੋਂ ਘੱਟ ਪਾਇਆ ਗਿਆ।

ਮੁਜ਼ੱਫ਼ਰਪੁਰ ਦੇ ਜਿਹੜੇ ਦੋ ਹਸਪਤਾਲਾਂ ਤੋਂ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਆਈਆਂ ਹਨ, ਉਹ ਇਲਾਕੇ ਲੀਚੀ ਦੇ ਬਾਗ਼ਾਂ ਕਾਰਨ ਵੱਧ ਜਾਣੇ ਜਾਂਦੇ ਹਨ। ਇੱਥੇ ਵੱਡੇ ਪੱਧਰ ਉੱਤੇ ਲੀਚੀ ਦਾ ਉਤਪਾਦਨ ਹੁੰਦਾ ਹੈ ਤੇ ਇੱਥੋਂ ਲੀਚੀ ਫਲ਼ ਦੇਸ਼–ਵਿਦੇਸ਼ ਵਿੱਚ ਪਹੁੰਚਾਇਆ ਜਾਂਦਾ ਹੈ। ਹੁਣ ਇਸ ਬਾਰੇ ਪਤਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿ ਕੀ ਸੱਚਮੁਚੀ ਲੀਚੀ ਦਾ ਫਲ਼ ਹੀ ਬੱਚਿਆਂ ਦੀ ਜਾਨ ਲੈ ਰਿਹਾ ਹੈ ਤੇ ਇਸ ਫਲ਼ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤ ਕਾਰਨ ਬੱਚਿਆਂ ਦੀ ਜਾਨ ਜਾ ਰਹੀ ਹੈ।